ਥਾਈਲੈਂਡ ਲਈ ਹੋਰ ਉਡਾਣ ਅਧਿਕਾਰ ਦੀ ਮੰਗ ਕਰ ਰਹੀ ਹੈ ਗੋਏਅਰ

01/16/2019 1:17:20 PM

ਫੁਕੇਤ—ਕਿਫਾਇਤੀ ਏਅਰਲਾਈਨਜ਼ ਗੋਏਅਰ ਹਵਾਈ ਯਾਤਰੀਆਂ ਦੀ ਗਿਣਤੀ 'ਚ ਵਾਧਾ ਦੇਖਦੇ ਹੋਏ ਥਾਈਲੈਂਡ ਲਈ ਹੋਰ ਉਡਾਣ ਅਧਿਕਾਰ ਚਾਹੁੰਦੀ ਹੈ। ਗੋਏਅਰ ਦੇ ਉਪ ਪ੍ਰਧਾਨ (ਕੌਮਾਂਤਰੀ) ਅਰਜੁਨ ਦਾਸਗੁਪਤਾ ਨੇ ਕਿਹਾ ਕਿ ਏਅਰਲਾਈਨ ਚੰਡੀਗੜ੍ਹ ਅਤੇ ਲਖਨਊ ਸਮੇਤ ਸੱਤ ਹੋਰ ਭਾਰਤੀ ਸ਼ਹਿਰਾਂ 'ਚ ਫੁਕੇਤ ਲਈ ਉਡਾਣ ਸੇਵਾਵਾਂ ਦੀ ਸ਼ੁਰੂਆਤ ਕਰਨਾ ਚਾਹੁੰਦੀ ਹੈ। ਵਰਤਮਾਨ 'ਚ ਗੋਏਅਰ ਦਿੱਲੀ, ਮੁੰਬਈ ਅਤੇ ਬੰਗਲੁਰੂ ਤੋਂ ਫੁਕੇਤ ਲਈ ਉਡਾਣ ਸੇਵਾਵਾਂ ਦਾ ਸੰਚਾਲਨ ਕਰਦੀ ਹੈ। ਦਾਸਗੁਪਤਾ ਨੇ ਕਿਹਾ ਕਿ ਭਾਰਤ ਅਤੇ ਥਾਈਲੈਂਡ ਦੇ ਵਿਚਕਾਰ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਸਰਕਾਰ ਨੂੰ ਥਾਈਲੈਂਡ ਲਈ ਉਡਾਣ ਅਧਿਕਾਰ ਵਧਾਉਣ ਤੇ ਵਿਚਾਰ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਏਅਰਲਾਈਨਾਂ ਨੇ ਆਪਣੀ ਸੀਟ ਕੋਟੇ ਦੀ ਲਗਭਗ ਪੂਰੀ ਵਰਤੋਂ ਕਰ ਲਈ ਹੈ ਅਤੇ ਅਸੀਂ ਉਡਾਣ ਅਧਿਕਾਰ ਵਧਾਉਣ ਦੀ ਵਕਾਲਤ ਕਰ ਰਹੇ ਹਾਂ। 


Aarti dhillon

Content Editor

Related News