ਸਾਫਟਵੇਅਰ ਦੀ ਮਦਦ ਨਾਲ ਫਲੋਰੀਡਾ ਦੇ ਬ੍ਰੋਕਰ ਨੇ ਅਟਲਾਂਟਾ ’ਚ ਕੀਤੇ ਪ੍ਰਾਪਰਟੀ ਦੇ ਸਭ ਤੋਂ ਜ਼ਿਆਦਾ ਸੌਦੇ

Monday, May 30, 2022 - 12:33 PM (IST)

ਸਾਫਟਵੇਅਰ ਦੀ ਮਦਦ ਨਾਲ ਫਲੋਰੀਡਾ ਦੇ ਬ੍ਰੋਕਰ ਨੇ ਅਟਲਾਂਟਾ ’ਚ ਕੀਤੇ ਪ੍ਰਾਪਰਟੀ ਦੇ ਸਭ ਤੋਂ ਜ਼ਿਆਦਾ ਸੌਦੇ

ਜਲੰਧਰ (ਵਿਸ਼ੇਸ਼) - ਫਲੋਰੀਡਾ ਦੇ ਰੀਅਲ ਅਸਟੇਟ ਬ੍ਰੋਕਰ ਏ ਜੇ ਸਟਾਈਗਮੈਨ ਨੇ ਪਿਛਲੇ ਸਾਲ ਅਟਲਾਂਟਾ ਵਿਚ ਸਭ ਤੋਂ ਜ਼ਿਆਦਾ ਘਰਾਂ ਦੀ ਬਿਕਵਾਲੀ ਕਰਨ ਦੀ ਉਪਲੱਬਧੀ ਹਾਸਲ ਕੀਤੀ ਹੈ। ਫਲੋਰੀਡਾ ਤੋਂ ਅਟਲਾਂਟਾ ਦੀ ਦੂਰੀ ਕਰੀਬ 500 ਕਿ. ਮੀ. ਹੈ ਅਤੇ ਪ੍ਰਾਪਰਟੀ ਦੀ ਇਸ ਡੀਲਸ ਲਈ ਸਟਾਈਗਮੈਨ ਨੇ ਅਟਲਾਂਟਾ ’ਚ ਵਿਜ਼ਿਟ ਨਹੀਂ ਕੀਤਾ।

ਅਟਲਾਂਟਾ ਰੀਅਲਟਰਸ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਉਨ੍ਹਾਂ ਨੇ 300 ਪ੍ਰਾਪਰਟੀਜ਼ ਦੀ ਡੀਲ ਕੀਤੀਆਂ ਹਨ ਅਤੇ ਇਨ੍ਹਾਂ ਦੀ ਕੁਲ ਕੀਮਤ 86 ਮਿਲੀਅਨ ਡਾਲਰ ਹੈ।

ਗਿਣਤੀ ਦੇ ਲਿਹਾਜ਼ ਨਾਲ ਅਟਲਾਂਟਾ ਦੇ ਪ੍ਰਾਪਰਟੀ ਬਾਜ਼ਾਰ ਦੀਆਂ ਪਿਛਲੇ ਸਾਲ ਦੇ ਇਹ ਸਭ ਤੋਂ ਜ਼ਿਆਦਾ ਡੀਲਸ ਹਨ। ਜੇਕਰ ਅਸੀਂ ਉਨ੍ਹਾਂ ਵੱਲੋਂ ਕੀਤੇ ਪ੍ਰਾਪਰਟੀਜ਼ ਦੇ ਸੌਦਿਆਂ ਦੀ ਗਿਣਤੀ ਢਾਈ ਤੋਂ ਤਿੰਨ ਫੀਸਦੀ ਕਮਿਸ਼ਨ ਦੇ ਲਿਹਾਜ਼ ਨਾਲ ਕਰੀਏ ਤਾਂ ਉਨ੍ਹਾਂ ਨੇ ਇਕ ਸਾਲ ’ਚ 20 ਲੱਖ ਡਾਲਰ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।

ਅਟਲਾਂਟਾ ’ਚ ਸਟਾਈਗਮੈਨ ਕੋਲ ਦਫਤਰ ਅਤੇ ਘਰ ਸੀ ਪਰ ਜਦੋਂ 2019 ਵਿਚ ਕੋਰੋਨਾ ਮਹਾਮਾਰੀ ਆਈ ਤਾਂ ਸਿਹਤਮੰਦ ਹੋਣ ਕਾਰਨਾਂ ਨਾਲ ਉਨ੍ਹਾਂ ਨੂੰ ਫਲੋਰੀਡਾ ਸ਼ਿਫਟ ਹੋਣਾ ਪਿਆ।

ਅਟਲਾਂਟਾ ਰੀਅਲਟਰਸ ਐਸੋਸੀਏਸ਼ਨ ਦੇ ਸਾਲਾਨਾ ਸਮਾਰੋਹ ਦੌਰਾਨ ਜਦੋਂ ਸਟਾਈਗਮੈਨ ਨੂੰ ਸਭ ਤੋਂ ਜ਼ਿਆਦਾ ਡੀਲਸ ਲਈ ਸਨਮਾਨਿਤ ਕੀਤਾ ਗਿਆ ਤਾਂ ਉਨ੍ਹਾਂ ਨੂੰ ਸਥਾਨਕ ਪੱਧਰ ਉੱਤੇ ਬਹੁਤ ਘੱਟ ਲੋਕ ਜਾਣਦੇ ਸਨ। ਇੱਥੋਂ ਤੱਕ ਕਿ ਟਰੇਡ ਗਰੁੱਪ ਦੇ ਪ੍ਰੈਜ਼ੀਡੈਂਟ ਕੇਰਨ ਹੇਚਰ ਨੇ ਪੁੱਛਿਆ ਕਿ ਉਹ ਕੌਣ ਹੈ ਅਤੇ ਉਹ ਕੀ ਕਰਦੇ ਹਨ।

ਇਹ ਵੀ ਪੜ੍ਹੋ : ਰੂਸ 'ਚ ਫਸੇ ਭਾਰਤੀ ਤੇਲ ਕੰਪਨੀਆਂ ਦੇ 1000 ਕਰੋੜ ਰੁਪਏ, ਇਸ ਕਾਰਨ ਨਹੀਂ ਮਿਲ ਰਿਹਾ ਡਿਵੀਡੈਂਡ

ਸਾਫਟਵੇਅਰ ਦੀ ਮਦਦ ਨਾਲ ਦੀ ਸਭ ਤੋਂ ਜ਼ਿਆਦਾ ਡੀਲਸ

ਇਹ ਕਮਾਲ ਉਨ੍ਹਾਂ ਨੇ ਇਕ ਸਫਟਵੇਅਰ ਦੀ ਮਦਦ ਨਾਲ ਕੀਤਾ ਹੈ। ਇਹ ਸਾਫਟਵੇਅਰ ਉਨ੍ਹਾਂ ਨੇ 2017 ’ਚ ਯੂਨੀਵਰਸਿਟੀ ਆਫ ਪੇਂਸਿਲਵੇਨੀਆ ’ਚ ਵਾਰਟਨ ਸਕੂਲ ’ਚ ਬਣਾਉਣਾ ਸ਼ੁਰੂ ਕੀਤਾ ਸੀ। ਇਹ ਸਾਫਟਵੇਅਰ ਘਰਾਂ ਦੇ ਵੱਡੇ ਡਾਟਾ ’ਚੋਂ ਨਿਵੇਸ਼ਕਾਂ ਲਈ ਚੰਗੇ ਅਤੇ ਮੁਨਾਫੇ ਵਾਲੇ ਘਰਾਂ ਦੀ ਪਛਾਣ ਕਰਦਾ ਹੈ।

ਅਟਲਾਂਟਾ ’ਚ ਜਿਥੇ ਇਕ ਪਾਸੇ ਸਟਾਈਗਮੈਨ ਦੇ ਮੁਕਾਬਲੇਬਾਜ਼ ਆਪਣੀ ਪ੍ਰਾਪਰਟੀਜ਼ ਉੱਤੇ ਫਾਰ ਸੇਲ ਦੇ ਬੋਰਡ ਲਾਉਣ ਤੋਂ ਇਲਾਵਾ ਕਲਾਇੰਟਸ ਦੇ ਨਾਲ ਖੁਦ ਪ੍ਰਾਪਰਟੀਜ਼ ਦੀ ਵਿਜ਼ਿਟ ਕਰ ਰਹੇ ਸਨ ਤਾਂ ਉਥੇ ਦੂਜੇ ਪਾਸੇ ਸਟਾਈਗਮੈਨ ਨੇ ਸਟੇਗਨੇਟ ਨਾਂ ਇਸ ਸਾਫਟਵੇਅਰ ਦੇ ਸਹਾਰੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕਰ ਕੇ ਪ੍ਰਾਪਰਟੀ ਦੀ ਕਈ ਡੀਲਸ ਕਲੋਜ਼ ਕਰ ਦਿੱਤੀ।

ਇਹ ਸਾਫਟਵੇਅਰ ਟਰਮੀਨੇਟਰ ਫਿਲਮ ਸੀਰੀਜ਼ ਵਿਚ ਦਿਖਾਏ ਸਕਾਈਨੇਟ ਨਾਂ ਦੇ ਸਾਫਟਵੇਅਰ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਉਨ੍ਹਾਂ ਦੀ ਕੰਪਨੀ ਸਟੇਗਨੇਟ ਐੱਲ. ਐੱਲ. ਸੀ. ਇਸ ਸਾਫਟਵੇਅਰ ਦੇ ਮਾਧਿਅਮ ਨਾਲ ਸਾਰਾ ਕੰਮ ਕਰਦੀ ਹੈ।

ਦਰਅਸਲ ਸਟਾਈਗਮੈਨ ਰੀਅਲ ਅਸਟੇਟ ਏਜੰਟ ਬਣਨ ਤੋਂ ਪਹਿਲਾਂ ਚੈੱਸ ਖਿਡਾਰੀ ਸਨ ਅਤੇ ਉਨ੍ਹਾਂ ਨੇ ਇਨਵੈਸਟਮੈਂਟ ਬੈਂਕਰ ਦੇ ਤੌਰ ਉੱਤੇ ਵੀ ਕੰਮ ਕੀਤਾ ਹੈ। ਉਹ ਪੇਂਸੀਲਵੇਨੀਆ ਅਤੇ ਫਲੋਰੀਡਾ ’ਚ ਵੀ ਲੋਕਾਂ ਨੂੰ ਘਰ ਖਰੀਦਣ ’ਚ ਮਦਦ ਕਰ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਦੋਵਾਂ ਸਥਾਨਾਂ ਤੋਂ ਇਲਾਵਾ ਜਾਰਜੀਆ ’ਚ ਵੀ 130 ਮਿਲੀਅਨ ਡਾਲਰ ਮੁੱਲ ਦੇ ਪ੍ਰਾਪਰਟੀ ਦੇ ਸੌਦੇ ਕੀਤੇ ਹਨ।

ਵੱਡੇ ਨਿਵੇਸ਼ਕ ਵੀ ਸਟਾਈਗਮੈਨ ਦੇ ਕਲਾਇੰਟ

ਸਟਾਈਗਮੈਨ ਦੇ ਕਲਾਇੰਟਸ ਦੀ ਸੂਚੀ ਵਿਚ ਅਜਿਹੇ ਲੋਕ ਨਹੀਂ ਹਨ, ਜੋ ਆਪਣੇ ਲਈ ਘਰ ਦੀ ਖੋਜ ਕਰ ਰਹੇ ਹੁੰਦੇ ਹਨ ਸਗੋਂ ਉਨ੍ਹਾਂ ਦੇ ਕਲਾਇੰਟਸ ਅਜਿਹੇ ਨਿਵੇਸ਼ਕ ਹਨ ਜੋ ਘਰ ਖਰੀਦਣ ਤੋਂ ਬਾਅਦ ਉਨ੍ਹਾਂ ਨੂੰ ਜਾਂ ਤਾਂ ਕਿਰਾਏ ਉੱਤੇ ਦਿੰਦੇ ਹਨ ਅਤੇ ਮੁਨਾਫੇ ਲਈ ਵੇਚ ਦਿੰਦੇ ਹਨ।

ਹਾਲਾਂਕਿ ਸਟਾਈਗਮੈਨ ਨੇ ਆਪਣੇ ਕਲਾਇੰਟਸ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਇਹ ਕਿਹਾ ਹੈ ਕਿ ਉਨ੍ਹਾਂ ਦੇ ਕਲਾਇੰਟਸ ਦੀ ਸੂਚੀ ’ਚ ਹੈਜ ਫੰਡਸ ਅਤੇ ਹਾਈ ਨੈੱਟਵਰਥ ਇਨਵੈਸਟਰਸ ਦੇ ਨਾਲ-ਨਾਲ ਇੰਸਟੀਚਿਊਸ਼ਨਲ ਇਨਵੈਸਟਰਸ ਹਨ। ਉਨ੍ਹਾਂ ਦੇ ਕਲਾਇੰਟਸ ਦੀ ਸੂਚੀ ’ਚ ਆਮ ਭੂ ਮਾਲਿਕਾਂ ਤੋਂ ਇਲਾਵਾ ਵਾਲ ਸਟਰੀਟ ਦੇ ਵੱਡੇ ਖਿਡਾਰੀ ਤੱਕ ਸ਼ਾਮਿਲ ਹਨ।

ਇਹ ਵੀ ਪੜ੍ਹੋ : ਦੇਸ਼ ’ਚ 2000 ਰੁਪਏ ਦੇ ਜਾਅਲੀ ਨੋਟਾਂ ਦਾ ਚਲਨ ਵਧਿਆ, ਦੁੱਗਣੇ ਹੋਏ 500 ਰੁਪਏ ਦੇ ਨਕਲੀ ਨੋਟ

ਸਟਾਈਗਮੈਨ ਦੀ ਸਫਲਤਾ ਨੂੰ ਵੇਖ ਮੈਦਾਨ ’ਚ ਉਤਰੇ ਵੱਡੇ ਖਿਡਾਰੀ

ਸਟਾਈਗਮੈਨ ਦੀ ਸਫਲਤਾ ਨੂੰ ਵੇਖਦੇ ਹੋਏ ਰੀਅਲ ਅਸਟੇਟ ਦੇ ਵੱਡੇ ਖਿਡਾਰੀ ਵੀ ਅਟਲਾਂਟਾ ਦੇ ਪ੍ਰਾਪਰਟੀ ਬਾਜ਼ਾਰ ਵਿਚ ਆਪਣੀ ਕਿਸਮਤ ਅਜ਼ਮਾਉਣ ਉੱਤਰਨ ਲੱਗੇ ਹਨ। ਇੱਥੇ ਵੱਡੇ ਖਿਡਾਰੀਆਂ ਦਾ ਮੁਕਾਬਲਾ ਘਰਾਂ ਦੇ ਰਵਾਇਤੀ ਖਰੀਦਦਾਰਾਂ ਦੇ ਨਾਲ ਹੈ ਜਿਨ੍ਹਾਂ ’ਚ ਪ੍ਰਾਪਰਟੀ ਦੀ ਡੀਲ ਨੂੰ ਜਲਦ ਕਲੋਜ਼ ਕਰਨ ਦੀ ਆਰਥਿਕ ਸਮਰੱਥਾ ਘੱਟ ਹੈ।

ਪ੍ਰਾਪਰਟੀ ਡੀਲਰਜ਼ ਦੇ ਵਿਚਕਾਰ ਚੱਲ ਰਹੀ ਇਸ ਜੰਗ ਨਾਲ ਸਥਾਨਕ ਲੋਕ ਇਸ ਗੱਲ ਲਈ ਚਿੰਤਤ ਹਨ ਕਿ ਰੀਅਲ ਅਸਟੇਟ ਦੇ ਖਿਡਾਰੀਆਂ ਦੇ ਇਸ ਮੁਕਾਬਲੇ ’ਚ ਘਰਾਂ ਦੇ ਅਸਲ ਖਰੀਦਦਾਰਾਂ ਲਈ ਘਰ ਨਹੀਂ ਮਿਲ ਪਾਉਣਗੇ। ਪ੍ਰਾਪਰਟੀ ਮਾਰਕੀਟ ’ਚ ਨਿਵੇਸ਼ ਕਰਨ ਵਾਲੀਆਂ ਵੱਡੀਆਂ ਇਨਵੈਸਟਮੈਂਟ ਕੰਪਨੀਆਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਖਰੀਦਣ ਵਾਲਿਆਂ ਲਈ ਚੰਗੇ ਸਕੂਲਾਂ ਅਤੇ ਚੰਗੀ ਲੋਕੇਸ਼ਨਜ਼ ਕੋਲ ਘਰ ਖਰੀਦਣਾ ਮੁਸ਼ਕਲ ਹੋ ਰਿਹਾ ਹੈ ਅਤੇ ਅਜਿਹੇ ਲੋਕ ਕਿਰਾਏ ਉੱਤੇ ਘਰ ਲੈ ਰਹੇ ਹਨ।

ਪਿਛਲੇ ਸਾਲ ਦੀ ਆਖਰੀ ਤਿਮਾਹੀ ਦੇ ਘਰਾਂ ਦੀ ਵਿਕਰੀ ਦੇ ਅੰਕੜਿਆਂ ਮੁਤਾਬਕ ਅਟਲਾਂਟਾ ’ਚ ਕੁਲ ਘਰਾਂ ਦੇ 18 ਫੀਸਦੀ ਸੌਦੇ ਛੋਟੇ-ਵੱਡੇ ਅਤੇ ਛੋਟੇ ਨਿਵੇਸ਼ਕਾਂ ਨੇ ਕੀਤੇ ਹਨ, ਜਦੋਂਕਿ ਅਟਲਾਂਟਾ ਦੇ ਮੈਟਰੋ ਏਰੀਆ ਵਿਚ ਇਹ ਗਿਣਤੀ ਜ਼ਿਆਦਾ ਹੈ ਅਤੇ ਇਸ ਇਲਾਕੇ ’ਚ ਹਰ ਤੀਜਾ ਘਰ ਕਿਸੇ ਨਿਵੇਸ਼ਕ ਨੇ ਖਰੀਦਿਆ ਹੈ।

ਇਹ ਵੀ ਪੜ੍ਹੋ : ਈ-ਕਾਮਰਸ ਪਲੇਟਫਾਰਮਾਂ ’ਤੇ ਜਾਅਲੀ Rating ਨੂੰ ਰੋਕਣ ਲਈ ਡਰਾਫਟ ਲਿਆਉਣ ਦੀ ਤਿਆਰੀ

ਅਟਲਾਂਟਾ ’ਚ ਆਸਮਾਨ ਛੂਹ ਰਹੀ ਪ੍ਰਾਪਰਟੀ ਦੀਆਂ ਕੀਮਤਾਂ

ਅਟਲਾਂਟਾ ’ਚ ਪਿਛਲੇ 5 ਸਾਲਾਂ ’ਚ ਘਰਾਂ ਦੀਆਂ ਕੀਮਤਾਂ ’ਚ 49 ਫੀਸਦੀ ਦੀ ਤੇਜ਼ੀ ਦਰਜ ਕੀਤੀ ਜਾ ਚੁੱਕੀ ਹੈ, ਜਦੋਂਕਿ ਫਰਵਰੀ 2021 ਤੋਂ ਫਰਵਰੀ 2022 ਦੇ ਵਿਚਕਾਰ ਹੀ ਇਨ੍ਹਾਂ ’ਚ 24 ਫੀਸਦੀ ਦਾ ਵਾਧਾ ਹੋਇਆ ਹੈ।

ਘਰਾਂ ਦੀਆਂ ਕੀਮਤਾਂ ਦੇ ਨਾਲ-ਨਾਲ ਘਰਾਂ ਦੇ ਕਿਰਾਏ ਵੀ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਰੈਂਟਲ ਕੰਪਨੀਆਂ ਦਾ ਮੰਨਣਾ ਹੈ ਕਿ ਘਰਾਂ ਦੇ ਘੱਟ ਗਿਣਤੀ ਵਿਚ ਉਪਲੱਬਧ ਹੋਣ ਅਤੇ ਮਹਿੰਗਾ ਹੋਣ ਕਾਰਨ ਲੋਕ ਨਵਾਂ ਘਰ ਖਰੀਦਣ ਦੀ ਬਜਾਏ ਕਿਰਾਏ ਦੇ ਮਕਾਨ ’ਚ ਰਹਿਣ ਨੂੰ ਪਹਿਲ ਦੇਣਗੇ।

ਅਟਲਾਂਟਾ ਰੀਅਲਟਰਸ ਐਸੋਸੀਏਸ਼ਨ ਵੱਲੋਂ ਦਿੱਤੀ ਟਰਾਫੀ ਦੇ ਨਾਲ ਏ ਜੇ ਸਟਾਈਗਮੈਨ

ਆਪਣੇ ਚੈੱਸ ਬੋਰਡ ਦੇ ਨਾਲ ਏ ਜੇ ਸਟਾਈਗਮੈਨ, ਉਨ੍ਹਾਂ ਦਾ ਸਾਫਟਵੇਅਰ ਬਿਲਕੁਲ ਚੈੱਸ ਸਾਫਟਵੇਅਰ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਸਾਫਟਵੇਅਰ ਬਣਾਉਣ ਦਾ ਉਨ੍ਹਾਂ ਦਾ ਮਕਸਦ ਯੋਗ ਘਰਾਂ ਦੀ ਖੋਜ ਕਰਨਾ ਉਨ੍ਹਾਂ ਦੀ ਡੀਲ ਕਰਨਾ ਅਤੇ ਸੌਦੇ ਨੂੰ ਜਲਦ ਤੋਂ ਜਲਦ ਕਲੋਜ਼ ਕਰਨਾ ਹੈ। ਇਹ ਬਿਲਕੁਲ ਚੈੱਸ ਦੇ ਉਸੇ ਸੁਪਰ ਕੰਪਿਊਟਰ ਦੀ ਤਰ੍ਹਾਂ ਹੈ ਜੋ ਇਕ ਸਮੇਂ ’ਤੇ ਹਜ਼ਾਰਾਂ ਗੇਮਜ਼ ਦੌਰਾਨ ਠੀਕ ਚਾਲ ਚੱਲਦਾ ਹੈ।-ਏ ਜੇ ਸਟਾਈਗਮੈਨ, ਰੀਅਲ ਅਸਟੇਟ ਏਜੰਟ, ਫਲੋਰੀਡਾ

ਇਹ ਵੀ ਪੜ੍ਹੋ : ਪੰਜਾਬ ਸਣੇ ਦੇਸ਼ ਭਰ ਦੇ 14 ਸੂਬਿਆਂ 'ਚ ਪੈਟਰੋਲ-ਡੀਜ਼ਲ ਦੀ ਹੋ ਸਕਦੀ ਹੈ ਕਿੱਲਤ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News