ਫਲਿੱਪਕਾਰਟ ਦੀ ਤਿਉਹਾਰੀ ਸੇਲ ਲਈ Paytm ਨਾਲ ਸਾਂਝੇਦਾਰੀ
Monday, Oct 05, 2020 - 06:48 PM (IST)
ਨਵੀਂ ਦਿੱਲੀ — ਵਾਲਮਾਰਟ ਦੀ ਮਾਲਕੀਅਤ ਵਾਲੀ ਈ-ਕਾਮਰਸ ਕੰਪਨੀ ਫਲਿੱਪਕਾਰਟ ਨੇ ਆਗਾਮੀ ਤਿਉਹਾਰ ਵਿਕਰੀ ਸੇਲ ਲਈ ਡਿਜੀਟਲ ਭੁਗਤਾਨ ਕੰਪਨੀ ਪੇਟੀਐਮ ਨਾਲ ਸਮਝੌਤਾ ਕੀਤਾ ਹੈ। ਭਾਈਵਾਲੀ ਦੇ ਤਹਿਤ ਪੇਟੀਐਮ ਜ਼ਰੀਏ ਭੁਗਤਾਨ ਕਰਨ ਵਾਲੇ ਗਾਹਕਾਂ ਨੂੰ ਕਈ ਪੇਸ਼ਕਸ਼ਾਂ ਅਤੇ ਲਾਭ ਦਿੱਤੇ ਜਾਣਗੇ। ਇਸ ਸਾਂਝੇਦਾਰੀ ਨਾਲ ਪੇਟੀਐਮ ਦੇ ਕੋਰੜਾਂ ਉਪਭੋਗਤਾਵਾਂ ਨੂੰ ਫਲਿੱਪਕਾਰਟ 'ਤੇ 'ਬਿੱਗ ਬਿਲੀਅਨ ਡੇਅ' ਤਿਉਹਾਰਾਂ ਦੀ ਸੇਲ ਦੌਰਾਨ 'ਪੇਟੀਐਮ ਵਾਲੇਟ' ਅਤੇ 'ਪੇਟੀਐਮ ਯੂਪੀਆਈ' ਦੁਆਰਾ ਭੁਗਤਾਨ ਕਰਨ 'ਚ ਅਸਾਨੀ ਹੋਵੇਗੀ।'
ਇਹ ਵੀ ਪੜ੍ਹੋ : ਘਰ ਬੈਠ ਕੇ ਪੈਸਾ ਕਮਾਉਣ ਵਾਲੀ ਇਸ ਯੋਜਨਾ ਤੋਂ ਰਹੋ ਸਾਵਧਾਨ, ਜਾਣੋ ਇਸ ਖਬਰ ਦੀ ਸੱਚਾਈ
ਕੰਪਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ 'ਗ੍ਰਾਹਕਾਂ ਨੂੰ ਉਨ੍ਹਾਂ ਦੇ ਪੇਟੀਐਮ ਵਾਲਿਟ ਵਿਚ ਇਕਦਮ ਕੈਸ਼ਬੈਕ ਮਿਲੇਗਾ'। ਕੰਪਨੀ ਦੀ ਸਾਲਾਨਾ 'ਬਿਗ ਬਿਲੀਅਨ ਡੇਅ' ਤਿਉਹਾਰੀ ਸੇਲ 16 ਤੋਂ 21 ਅਕਤੂਬਰ ਤੱਕ ਹੋਵੇਗੀ। ਜਦੋਂ ਕਿ ਮਿੰਤਰਾ 'ਤੇ 'ਬਿੱਗ ਬਿਲੀਅਨ ਸੇਲ 16 ਤੋਂ 22 ਅਕਤੂਬਰ ਤੱਕ ਹੈ। ਬਿਆਨ ਅਨੁਸਾਰ ਇਹ ਭਾਈਵਾਲੀ ਫਲਿੱਪਕਾਰਟ ਦੇ ਆਉਣ ਵਾਲੇ ਤਿਉਹਾਰੀ ਵਿਕਰੀ ਦੀਆਂ ਤਿਆਰੀਆਂ ਦੇ ਅਨੁਕੂਲ ਹੈ। ਇਸ ਵਾਰ ਸੇਲ ਦਾ ਮੁੱਖ ਧਿਆਨ ਮਾਈਕਰੋ, ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ ਹੈ। ਫਲਿੱਪਕਾਰਟ ਦਾ ਵਿਰੋਧੀ ਐਮਾਜ਼ੋਨ ਇਸ ਹਫਤੇ ਆਪਣੀ ਸਾਲਾਨਾ ਵਿਕਰੀ ਦੀਆਂ ਤਰੀਖਾਂ ਦਾ ਐਲਾਨ ਕਰ ਸਕਦਾ ਹੈ। ਸਨੈਪਡੀਲ ਨੇ ਇਹ ਵੀ ਕਿਹਾ ਸੀ ਕਿ ਉਹ ਇਸ ਸਾਲ ਦੇ ਅੱਧ ਅਕਤੂਬਰ ਵਿਚ ਨੌਰਾਤਰੇ ਦੇ ਮੌਕੇ 'ਤੇ ਆਪਣੀ ਪਹਿਲੀ ਤਿਉਹਾਰ ਸੇਲ ਲਿਆਏਗੀ। ਬਾਕੀ ਦੋ ਹੋਰ ਵਿਕਰੀ ਅਕਤੂਬਰ ਦੇ ਅਖੀਰ ਵਿਚ ਅਤੇ ਨਵੰਬਰ ਦੇ ਸ਼ੁਰੂ ਵਿਚ ਵੀ ਚੱਲਣਗੀਆਂ।
ਇਹ ਵੀ ਪੜ੍ਹੋ : ਹੁਣ ਕਿਸੇ ਵੀ ਪਤੇ 'ਤੇ ਮੰਗਵਾ ਸਕਦੇ ਹੋ SBI ਚੈੱਕ ਬੁੱਕ, ਜਾਣੋ ਪੂਰੀ ਪ੍ਰਕਿਰਿਆ