ਫਲਿੱਪਕਾਰਟ ਦੀ 'ਵੋਇਸ ਅਸਿਸਟੈਂਟ' ਸੇਵਾ ਹੁਣ ਕਰਿਆਨਾ ਖ੍ਰੀਦਣ 'ਚ ਗਾਹਕਾਂ ਦੀ ਕਰੇਗੀ ਮਦਦ

Wednesday, Jun 10, 2020 - 11:26 AM (IST)

ਫਲਿੱਪਕਾਰਟ ਦੀ 'ਵੋਇਸ ਅਸਿਸਟੈਂਟ' ਸੇਵਾ ਹੁਣ ਕਰਿਆਨਾ ਖ੍ਰੀਦਣ 'ਚ ਗਾਹਕਾਂ ਦੀ ਕਰੇਗੀ ਮਦਦ

ਨਵੀਂ ਦਿੱਲੀ (ਭਾਸ਼ਾ) : ਵਾਲਮਾਰਟ ਦੀ ਮਾਲਕੀ ਵਾਲੀ ਫਲਿੱਪਕਾਰਟ ਨੇ ਆਪਣੇ ਮੰਚ 'ਤੇ ਜ਼ੁਬਾਨੀ ਨਿਰਦੇਸ਼ ਦੇਣ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਨਾਲ ਗਾਹਕਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਨਿਰਦੇਸ਼ ਦੇ ਕੇ ਖਰੀਦਾਰੀ ਕਰਨ ਵਿਚ ਆਸਾਨੀ ਹੋਵੇਗੀ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਇਸ ਸੇਵਾ ਨੂੰ ਆਪਣੇ ਕਰਿਆਨਾ ਮੰਚ 'ਸੁਪਰਮਾਰਟ' 'ਤੇ ਸ਼ੁਰੂ ਕੀਤਾ ਹੈ। ਇਸ ਨਾਲ ਗਾਹਕ ਵੱਖ-ਵੱਖ ਭਾਸ਼ਾਵਾਂ ਵਿਚ ਨਿਰਦੇਸ਼ ਦੇ ਕੇ ਸਾਮਾਨ ਨੂੰ ਖੋਜ ਅਤੇ ਖਰੀਦ ਸਕਣਗੇ। ਸ਼ੁਰੂਆਤ ਵਿਚ ਇਹ ਸਹੂਲਤ ਹਿੰਦੀ ਅਤੇ ਅੰਗਰੇਜ਼ੀ ਵਿਚ ਉਪਲੱਬਧ ਹੋਵੇਗੀ, ਜਲਦ ਹੀ ਇਸ ਨੂੰ ਹੋਰ ਭਾਰਤੀ ਭਾਸ਼ਾਵਾਂ ਵਿਚ ਉਪਲੱਬਧ ਕਰਾਇਆ ਜਾਵੇਗਾ।

ਕੰਪਨੀ ਦੀ ਤਕਨੀਕੀ ਟੀਮ ਨੇ ਇਕ ਨਕਲੀ ਬੁੱਧੀ ਆਧਾਰਿਤ 'ਵੋਇਸ ਕਮਾਂਡ' ਸਹੂਲਤ ਵਿਕਸਿਤ ਕੀਤੀ ਹੈ। ਇਹ ਆਵਾਜ ਨੂੰ ਪਛਾਣਨ ਅਤੇ ਭਾਸ਼ਾ ਨੂੰ ਸੱਮਝਣ ਵਿਚ ਸਮਰਥ ਹੈ। ਇਸ ਦਾ ਇਸਤੇਮਾਲ ਫਲਿੱਪਕਾਰਟ ਦੇ ਮੋਬਾਇਲ ਐਪ 'ਤੇ ਕੀਤਾ ਜਾ ਸਕੇਗਾ। ਕੰਪਨੀ ਦੇ ਮੁੱਖ ਉਤਪਾਦ ਅਤੇ ਤਕਨੀਕੀ ਅਧਿਕਾਰੀ ਜਨਾਰਦਨ ਵੇਣੁਗੋਪਾਲ ਨੇ ਕਿਹਾ ਕਿ ਘਰੇਲੂ ਈ-ਕਾਮਰਸ ਕੰਪਨੀ ਦੇ ਤੌਰ 'ਤੇ ਅਸੀਂ ਵੀਡੀਓ ਅਤੇ ਭਾਰਤੀ ਭਾਸ਼ਾਵਾਂ ਨੂੰ ਸੱਮਝਣ ਵਾਲੀ ਜ਼ੁਬਾਨੀ ਨਿਰਦੇਸ਼ ਪ੍ਰਣਾਲੀ ਦੀ ਦੇਸ਼ ਦੀ ਪਹਿਲੀ ਨਵੀਨਤਾਕਾਰੀ ਤਕਨਾਲੋਜੀ ਬਣਾ ਰਹੇ ਹਾਂ। ਅਗਲਾ ਟੀਚਾ ਈ-ਕਾਮਰਸ ਲਈ ਆਵਾਜ਼ ਦੀ ਸਮਰਥਾ ਨੂੰ ਹੋਰ ਬਿਹਤਰ ਕਰਨ ਦੀ ਦਿਸ਼ਾ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨੂੰ ਵਿਕਸਿਤ ਕਰਨ ਲਈ ਕੰਪਨੀ ਦੀ ਤਕਨੀਕੀ ਟੀਮ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕੀਤੀ। ਇਹ ਤਕਨੀਕ ਕਰਿਆਨਾ ਨਾਲ ਜੁੜੇ ਵੱਖ-ਵੱਖ ਚੀਜਾਂ ਦੇ ਨਾਵਾਂ ਦੀ ਪਛਾਣ ਕਰਨ ਦੇ ਸਮਰਥ ਹੈ।


author

cherry

Content Editor

Related News