ਫਲਿਪਕਾਰਟ ''ਤੇ ਹੁਣ ਹਿੰਦੀ ''ਚ ਖਰੀਦਾਰੀ, ਕੰਪਨੀ ਨੇ ਸ਼ੁਰੂ ਕੀਤੀ ਸੇਵਾ

09/04/2019 10:24:51 AM

ਨਵੀਂ ਦਿੱਲੀ—ਵਾਲਮਾਰਟ ਦੇ ਮਾਲਕਾਨਾ ਹੱਕ ਵਾਲੀ ਦੇਸ਼ ਦੀ ਪ੍ਰਮੁੱਖ ਈ-ਕਾਮਰਸ ਕੰਪਨੀ ਫਲਿਪਕਾਰਟ ਨੇ ਮੰਗਲਵਾਰ ਨੂੰ ਆਪਣੀਆਂ ਸੇਵਾਵਾਂ ਹਿੰਦੀ 'ਚ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ | ਭਾਸ਼ਾ ਦੀ ਇਸ ਸੁਗਮਤਾ ਨਾਲ ਕੰਪਨੀ ਨੂੰ 20 ਕਰੋੜ ਹੋਰ ਗਾਹਕ ਜੋੜਣ 'ਚ ਮਦਦ ਮਿਲਣ ਦੀ ਉਮੀਦ ਹੈ | ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਹਿੰਦੀ ਇੰਟਰਫੇਸ ਦੀ ਸ਼ੁਰੂਆਤ ਤਿਓਹਾਰੀ ਸੀਜ਼ਨ ਦੀ ਵਿਕਰੀ ਨੂੰ ਧਿਆਨ 'ਚ ਰੱਖਦੇ ਹੋਏ ਕੀਤੀ ਹੈ | ਇਸ ਨਾਲ ਦੂਜੇ ਅਤੇ ਤੀਜੇ ਦਰਜੇ ਦੇ ਸ਼ਹਿਰਾਂ ਤੋਂ ਆਨਲਾਈਨ ਅਤੇ ਮਾਤਰਭਾਸ਼ਾ 'ਚ ਇੰਟਰਨੈੱਟ ਦੀ ਵਰਤੋਂ ਕਰਨ 'ਚ ਸਿਰਫ ਗਾਹਕਾਂ ਨੂੰ ਉਸ ਦੇ ਮੰਚ ਨਾਲ ਜੁੜਣ 'ਚ ਮਦਦ ਮਿਲੇਗੀ | 
ਉਦਯੋਗ ਨਾਲ ਜੁੜਿਆ ਇਕ ਅਧਿਐਨ ਦੱਸਦਾ ਹੈ ਕਿ ਭਾਰਤ 'ਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ 90 ਫੀਸਦੀ ਨਵੇਂ ਉਪਭੋਗਤਾ ਮਾਤਰਭਾਸ਼ਾ ਦੀ ਵਰਤੋਂ ਕਰਦੇ ਹਨ | ਬਿਆਨ 'ਚ ਕਿਹਾ ਗਿਆ ਹੈ ਕਿ ਹਿੰਦੀ 'ਚ ਸੇਵਾ ਉਪਲੱਬਧ ਹੋਣ ਨਾਲ ਫਲਿਪਕਾਰਟ ਦੇ ਯੂਜ਼ਰ ਆਪਣੇ ਮਨਚਾਹੇ ਉਤਪਾਦਾਂ ਦੀਆਂ ਸਾਰੀਆਂ ਸੂਚਨਾਵਾਂ ਅਤੇ ਖੋਜ ਨਤੀਜੇ ਹਿੰਦੀ 'ਚ ਦੇਖ ਸਕਣਗੇ | ਹਿੰਦੀ ਦੇ ਯੂਜ਼ਰ ਦੀ ਗਿਣਤੀ 2021 ਤੱਕ ਅੰਗਰੇਜੀ ਤੋਂ ਅੱਗੇ ਨਿਕਲ ਜਾਵੇਗੀ | 
ਕੰਪਨੀ ਦੇ ਸੀਨੀਅਰ ਉਪ ਪ੍ਰਧਾਨ ਜੈਇੰਦਰਨ ਵੇਣੁਗੋਪਾਲ ਨੇ ਕਿਹਾ ਕਿ ਹਿੰਦੀ ਦੀ ਸਮਰੱਥਾ ਗਾਹਕਾਂ ਲਈ ਆਪਣੀ ਮਾਤਰਭਾਸ਼ਾ 'ਚ ਖਰੀਦਾਰੀ ਦੇ ਆਰਾਮ ਅਤੇ ਸੁਵਿਧਾ ਦੇ ਅਨੁਭਵ ਦੇ ਲਿਹਾਜ਼ ਨਾਲ ਮਹੱਤਵਪੂਰਨ ਹੋ ਗਈ ਹੈ | ਅਸੀਂ ਗਾਹਕਾਂ ਨੂੰ ਸਮਝਣ, ਉਸ ਦੇ ਸੰਦਰਭ ਅਤੇ ਜ਼ਰੂਰਤਾਂ ਨੂੰ ਸਮਝਣ 'ਚ ਵਿਆਪਕ ਦਿ੍ਸ਼ਟੀਕੋਣ ਅਪਣਾਇਆ, ਜਿਸ ਨਾਲ ਇਹ ਤੈਅ ਕੀਤਾ ਜਾ ਸਕੇ ਕਿ ਫਲਿਪਕਾਰਟ 'ਚ ਕਿਸ ਤਰ੍ਹਾਂ ਮਾਤਰਭਾਸ਼ਾ ਉਪਲੱਬਧ ਕਰਵਾਈ ਜਾ ਸਕਦੀ ਹੈ |


Aarti dhillon

Content Editor

Related News