ਪਿਛਲੇ ਵਿੱਤੀ ਸਾਲ ''ਚ 45 ਫ਼ੀਸਦੀ ਵਧਿਆ ਫਲਿੱਪਕਾਰਟ ਦਾ ਘਾਟਾ

Wednesday, Oct 25, 2023 - 04:30 PM (IST)

ਪਿਛਲੇ ਵਿੱਤੀ ਸਾਲ ''ਚ 45 ਫ਼ੀਸਦੀ ਵਧਿਆ ਫਲਿੱਪਕਾਰਟ ਦਾ ਘਾਟਾ

ਨਵੀਂ ਦਿੱਲੀ - ਈ-ਕਾਮਰਸ ਦਿੱਗਜ ਫਲਿੱਪਕਾਰਟ ਇੰਡੀਆ ਦੀ ਸੰਚਤ ਆਮਦਨ ਪਿਛਲੇ ਵਿੱਤੀ ਸਾਲ (2022-23) 'ਚ 9 ਫ਼ੀਸਦੀ ਵਧ ਕੇ 56,013 ਕਰੋੜ ਰੁਪਏ ਹੋ ਗਈ ਹੈ। ਇਸ ਸਮੇਂ ਦੌਰਾਨ ਵਾਲਮਾਰਟ ਦੀ ਮਾਲਕੀ ਵਾਲੀ ਈ-ਕਾਮਰਸ ਕੰਪਨੀ ਦਾ ਸ਼ੁੱਧ ਘਾਟਾ ਵਧ ਕੇ 4,890.6 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2022 'ਚ ਕੰਪਨੀ ਨੂੰ 3,371.2 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਬਿਜ਼ਨੈੱਸ ਇੰਟੈਲੀਜੈਂਸ ਪਲੇਟਫਾਰਮ ਟੋਫਲਰ ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2023 'ਚ ਫਲਿੱਪਕਾਰਟ ਦਾ ਨੁਕਸਾਨ 2022 ਦੇ ਮੁਕਾਬਲੇ 45 ਫ਼ੀਸਦੀ ਵਧਿਆ ਹੈ।

ਇਹ ਵੀ ਪੜ੍ਹੋ - PNB ਨੇ ਗਾਹਕਾਂ ਲਈ ਜਾਰੀ ਕੀਤਾ ਅਲਰਟ! ਕਰੰਟ ਅਤੇ ਸੇਵਿੰਗ ਅਕਾਊਂਟ ਹੋਣਗੇ ਇਨ-ਐਕਟਿਵ

ਪਿਛਲੇ ਵਿੱਤੀ ਸਾਲ 'ਚ ਕੰਪਨੀ ਦਾ ਕੁੱਲ ਖ਼ਰਚ 60,858 ਕਰੋੜ ਰੁਪਏ ਸੀ, ਜੋ ਵਿੱਤੀ ਸਾਲ 2022 ਦੇ 54,580 ਕਰੋੜ ਰੁਪਏ ਤੋਂ 11.5 ਫ਼ੀਸਦੀ ਜ਼ਿਆਦਾ ਹੈ। ਇਸ ਵਿੱਚ ਸ਼ੇਅਰਾਂ ਦੀ ਖਰੀਦ, ਕਰਮਚਾਰੀ ਲਾਭਾਂ 'ਤੇ ਖ਼ਰਚਾ ਅਤੇ ਵਿੱਤੀ ਖ਼ਰਚੇ ਆਦਿ ਸ਼ਾਮਲ ਹਨ। ਫਲਿੱਪਕਾਰਟ ਦੀ ਵਿੱਤੀ ਰਿਪੋਰਟ 'ਚ ਕਿਹਾ, 'ਇਕੱਲੇ ਆਧਾਰ 'ਤੇ 31 ਮਾਰਚ, 2023 ਨੂੰ ਖਤਮ ਹੋਏ ਵਿੱਤੀ ਸਾਲ ਲਈ ਕੰਪਨੀ ਦਾ ਸ਼ੁੱਧ ਘਾਟਾ 4839.3 ਕਰੋੜ ਰੁਪਏ ਰਿਹਾ, ਜੋ ਵਿੱਤੀ ਸਾਲ 2022 ਦੇ 3,362.4 ਕਰੋੜ ਰੁਪਏ ਤੋਂ ਲਗਭਗ 44 ਫ਼ੀਸਦੀ ਜ਼ਿਆਦਾ ਹੈ।'

ਇਹ ਵੀ ਪੜ੍ਹੋ - ਦੇਸ਼ 'ਚ ਚੋਣ ਪ੍ਰਚਾਰ ਲਈ ਵਧੀ ਹੈਲੀਕਾਪਟਰਾਂ ਦੀ ਮੰਗ, 8 ਲੱਖ ਰੁਪਏ ਤੱਕ ਹੈ ਇਕ ਘੰਟੇ ਦਾ ਕਿਰਾਇਆ

ਫਲਿੱਪਕਾਰਟ ਨੇ ਵਿੱਤੀ ਸਾਲ 2023 ਵਿੱਚ ਕਈ ਖੇਤਰਾਂ ਵਿੱਚ ਨਿਵੇਸ਼ ਕੀਤਾ ਹੈ। ਇਨ੍ਹਾਂ ਵਿੱਚ ਕੈਲੇਅਰ ਰਿਟੇਲ (22 ਫ਼ੀਸਦੀ ਹਿੱਸੇਦਾਰੀ), ​​ਫੋਂਟੇ ਫੈਸ਼ਨ (19 ਫ਼ੀਸਦੀ) ਅਤੇ ਲੌਜਿਸਟਿਕਸ ਨਾਓ ਦੀ ਪ੍ਰਾਪਤੀ ਸ਼ਾਮਲ ਹੈ। ਇਸ ਤੋਂ ਇਲਾਵਾ ਫਲਿੱਪਕਾਰਟ ਨੇ ਨਿਊਰੋਪਿਕਸਲ.ਏ.ਆਈ. ਲੈਬ, ਹੈਲਥ ਆਰਕਸ ਟੈਕਨਾਲੋਜੀਜ਼ ਅਤੇ ਮਰਦਾਵਾਈ ਪ੍ਰਾਈਵੇਟ ਲਿ. ਲਿਮਿਟੇਡ ਵਿੱਚ ਵੀ ਨਿਵੇਸ਼ ਕੀਤਾ ਹੈ। ਕੰਪਨੀ ਨੇ ਅਜਿਹੇ ਨਿਵੇਸ਼ 'ਤੇ ਕਰੀਬ 169 ਕਰੋੜ ਰੁਪਏ ਖ਼ਰਚ ਕੀਤੇ ਹਨ। ਕੰਪਨੀ ਨੇ ਹਾਈ ਕੋਰਟ ਅਤੇ ਇਨਕਮ ਟੈਕਸ ਕਮਿਸ਼ਨਰ ਵਰਗੇ ਵੱਖ-ਵੱਖ ਫੋਰਮਾਂ 'ਤੇ ਵਿਵਾਦਾਂ ਨਾਲ ਸਬੰਧਤ ਲਗਭਗ 605 ਕਰੋੜ ਰੁਪਏ ਦੇ ਬਕਾਏ ਜਮ੍ਹਾਂ ਨਹੀਂ ਕਰਵਾਏ ਹਨ।

ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਪਵੇਗੀ ਮਹਿੰਗੀ, ਹੋਟਲਾਂ ਦੇ ਕਿਰਾਏ ਵੀ ਵਧੇ

ਫਲਿੱਪਕਾਰਟ ਗਰੁੱਪ ਦੇ ਸੀਈਓ ਕਲਿਆਣ ਕ੍ਰਿਸ਼ਨਮੂਰਤੀ ਨੇ ਕਿਹਾ, '2023 ਵਿੱਚ ਬਿਗ ਬਿਲੀਅਨ ਡੇਜ਼ ਸੇਲ ਦੌਰਾਨ ਫਲਿੱਪਕਾਰਟ ਦੀ ਸਾਈਟ ਨੂੰ ਰਿਕਾਰਡ 1.4 ਬਿਲੀਅਨ ਵਿਊਜ਼ ਮਿਲੇ ਹਨ। 8 ਅਕਤੂਬਰ (ਵੀਆਈਪੀ ਅਤੇ ਪਲੱਸ ਗਾਹਕਾਂ ਲਈ 7 ਅਕਤੂਬਰ ਤੋਂ ਸ਼ੁਰੂ) ਤੋਂ 15 ਅਕਤੂਬਰ ਤੱਕ ਚੱਲਣ ਵਾਲੀ ਇਸ ਵਿਕਰੀ ਨੂੰ ਦੇਸ਼ ਭਰ ਦੇ ਵਿਕਰੇਤਾਵਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ। ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, 2023 ਦੇ ਤਿਉਹਾਰੀ ਸੀਜ਼ਨ ਦੀ ਵਿਕਰੀ ਦੇ ਪਹਿਲੇ ਹਫ਼ਤੇ ਵਿੱਚ ਲਗਭਗ 47,000 ਕਰੋੜ ਰੁਪਏ ਦੇ ਉਤਪਾਦ ਆਨਲਾਈਨ ਪਲੇਟਫਾਰਮਾਂ 'ਤੇ ਵੇਚੇ ਗਏ ਸਨ, ਜੋ 2022 ਦੀ ਇਸੇ ਮਿਆਦ ਦੇ ਮੁਕਾਬਲੇ 19 ਫ਼ੀਸਦੀ ਵੱਧ ਹੈ।

ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News