ਫਲਿੱਪਕਾਰਟ ਨਿਵੇਸ਼ਕ ਵਾਲਮਾਰਟ ''ਚ ਆਪਣਾ ਹਿੱਸਾ ਵੇਚਣ ਲਈ ਰਾਜ਼ੀ!

04/17/2018 4:01:43 PM

ਨਵੀਂ ਦਿੱਲੀ — ਭਾਰਤੀ ਈ-ਕਾਮਰਸ ਖੇਤਰ ਦੀ ਸਭ ਤੋਂ ਵੱਡੀ ਕੰਪਨੀ ਫਲਿੱਪਕਾਰਟ ਦੇ ਕਈ ਵੱਡੇ ਸ਼ੇਅਰ ਹੋਲਡਰ ਆਪਣਾ ਹਿੱਸਾ ਵਾਲਮਾਰਟ ਨੂੰ ਵੇਚਣ ਲਈ ਰਾਜ਼ੀ ਹੋ ਗਏ ਹਨ। ਸੂਤਰਾਂ ਅਨੁਸਾਰ ਇਨ੍ਹਾਂ ਵਿਚੋਂ ਸਭ ਤੋਂ ਵੱਡੀ ਸ਼ੇਅਰ ਹੋਲਡਰ ਸਾਫਟ ਬੈਂਕ ਬਿਹਤਰ ਕੀਮਤ ਚਾਹੁੰਦੀ ਹੈ ਅਤੇ ਆਪਣੇ ਸੇਅਰ ਵੇਚਣ ਲਈ ਤਿਆਰ ਨਹੀਂ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਫਲਿੱਪਕਾਰਟ ਨੇ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਹਿੱਸਾ ਖਰੀਦਣ ਦੀ ਰਜ਼ਾਮੰਦੀ
ਸੂਤਰਾਂ ਮੁਤਾਬਕ ਵਾਲਮਾਰਟ ਨੇ ਨਿਊਯਾਰਕ ਦੀ ਨਿਵੇਸ਼ ਫਰਮ ਟਾਈਗਰ ਗਲੋਬਲ ਪ੍ਰਬੰਧਨ, ਦੱਖਣੀ ਅਫਰੀਕੀ ਮੀਡੀਆ ਕੰਪਨੀ ਨੈਸਪਰਸ, ਵੈਨਚਰ ਕੈਪੀਟਲ ਫਰਮ ਐਕਸਲ ਅਤੇ ਚੀਨ ਦੀ ਟੇਨਸੈਂਟ ਹੋਲਡਿੰਗਜ਼ ਦੀ ਹਿੱਸੇਦਾਰੀ ਖਰੀਦਣ 'ਤੇ ਰਜ਼ਾਮੰਦੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਫਲਿੱਪਕਾਰਟ ਦੇ ਸੰਸਥਾਪਕ ਸਚਿਨ ਬੰਸਲ ਅਤੇ ਬਿੰਨੀ ਬੰਸਲ ਵੀ ਕੰਪਨੀ ਵਿਚ ਆਪਣਾ ਸਟਾਕ ਦਾ ਕੁਝ ਹਿੱਸਾ ਵੇਚਣ ਲਈ ਰਾਜ਼ੀ ਹੋ ਗਏ ਹਨ। ਇਨ੍ਹਾਂ 6 ਸ਼ੇਅਰ ਹੋਲਡਰਾਂ ਕੋਲ ਫਲਿੱਪਕਾਰਟ ਦਾ 55 ਫੀਸਦੀ ਤੋਂ ਜ਼ਿਆਦਾ ਹਿੱਸਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਦਾ ਸਭ ਤੋਂ ਵੱਡਾ ਸ਼ੇਅਰ ਹੋਲਡਰ ਸਾਫਟਬੈਂਕ 20 ਫੀਸਦੀ ਹਿੱਸੇ ਦਾ ਮਾਲਕ ਹੈ ਅਤੇ ਉਹ ਸ਼ੇਅਰਾਂ ਦੀ ਸੈਕੰਡਰੀ ਵਿਕਰੀ ਰਾਂਹੀ ਕਰੀਬ 15-17 ਅਰਬ ਡਾਲਰ ਮੰਗ ਰਿਹਾ ਹੈ।
ਸਾਫਟ ਬੈਂਕ ਦਾ ਸਭ ਤੋਂ ਵੱਡਾ ਨਿਵੇਸ਼
ਸਾਫਟਬੈਂਕ ਨੇ ਸਾਲ 2017 'ਚ 100 ਅਰਬ ਡਾਲਰ ਦੇ ਵਿਜ਼ਨ ਫੰਡ ਦੁਆਰਾ ਫਲਿੱਪਕਾਰਟ ਵਿਚ 2.5 ਅਰਬ ਡਾਲਰ ਦਾ ਨਿਵੇਸ਼ ਕੀਤਾ ਸੀ। ਇਹ ਭਾਰਤ ਦੇ ਉਪਭੋਗਤਾ ਇੰਟਰਨੈੱਟ ਸੈਕਟਰ ਵਿਚ ਸਭ ਤੋਂ ਵੱਡਾ ਨਿਜੀ ਨਿਵੇਸ਼ ਸੀ। ਸਾਫਟਬੈਂਕ ਨੇ ਹੁਣ ਤੱਕ ਵਾਲਮਾਰਟ ਦੇ ਮੁੱਦੇ 'ਤੇ ਠੰਡੀ ਪ੍ਰਤੀਕਿਰਿਆ ਦਿੱਤੀ ਹੈ। ਇਕ ਵਿਅਕਤੀ ਨੇ ਦੱਸਿਆ ਸਾਫਟ ਬੈਂਕ ਨਾਲ ਗੱਲਬਾਤ ਚਲ ਰਹੀ ਹੈ। ਦੂਸਰੇ ਜ਼ਿਆਦਾਤਰ ਸ਼ੇਅਰ ਹੋਲਡਰ ਰਾਜ਼ੀ ਹੋ ਗਏ ਹਨ। ਇਸ ਤਰ੍ਹਾਂ ਦੀ ਡੀਲ ਵਿਚ ਉਤਰਾਅ-ਚੜ੍ਹਾਹ ਹੁੰਦੇ ਰਹਿੰਦੇ ਹਨ। ਫਿਰ ਵੀ ਡੀਲ ਸਮੇਂ 'ਤੇ ਪੂਰੀ ਕਰਨ ਦਾ ਵੀ ਧਿਆਨ ਰੱਖਿਆ ਜਾਵੇਗਾ।
ਸੂਤਰਾਂ ਨੇ ਦੱਸਿਆ ਕਿ ਇਸ ਟ੍ਰਾਂਸਜੈਕਸ਼ਨ ਦੇ ਅੰਤਿਮ ਵੇਰਵੇ ਅਜੇ ਤੈਅ ਨਹੀਂ ਕੀਤੇ ਗਏ ਹਨ, ਇਨ੍ਹਾਂ 'ਚ ਆਖਰੀ ਸਮੇਂ 'ਤੇ ਵੀ ਤਬਦੀਲੀ ਹੋ ਸਕਦੀ ਹੈ। ਇਹ ਸਾਫ ਨਹੀਂ ਹੈ ਕਿ ਵਾਲਮਾਰਟ ਦੇ ਬਾਕੀ ਸ਼ੇਅਰ ਹੋਲਡਰਾਂ ਨਾਲ ਡੀਲ ਕਰ ਲੈਣ ਤੋਂ ਬਾਅਦ ਵੀ ਜਪਾਨ ਦੀ ਰਣਨੀਤਕ ਸਾਫਟਬੈਂਕ ਗੱਲਬਾਤ ਜਾਰੀ ਰੱਖੇਗੀ ਜਾਂ ਨਹੀਂ ਖਾਸਤੌਰ 'ਕੇ ਇਹ ਦੇਖਦੇ ਹੋਏ ਕਿ ਵਿਸ਼ੇਸ਼ ਗੱਲਬਾਤ ਦਾ ਸਮਾਂ ਕੁਝ ਹਫਤੇ ਪਹਿਲਾਂ ਖਤਮ ਹੋ ਚੁੱਕਾ ਹੈ। ਜਿਨ੍ਹਾਂ ਸ਼ੇਅਰ ਹੋਲਡਰਾਂ ਨਾਲ ਵਾਲਮਾਰਟ ਨੇ ਇਕਰਾਰ ਕੀਤਾ ਹੈ, ਉਨ੍ਹਾਂ ਦਾ ਹਿੱਸਾ ਖਰੀਦਣ 'ਤੇ ਉਸ ਦੇ ਕੋਲ ਕਰੀਬ 50 ਫੀਸਦੀ ਮਾਲਕੀ ਹੋ ਜਾਵੇਗੀ।


Related News