ਦੁਬਈ 'ਚ ਮੁੰਬਈ ਨਾਲੋਂ ਸਸਤੀ ਮਿਲ ਰਹੀ ਹੈ ਜਾਇਦਾਦ, ਖਰੀਦਦਾਰੀ 'ਚ ਸਭ ਤੋਂ ਮੋਹਰੀ ਬਣੇ ਭਾਰਤੀ
Wednesday, Jul 26, 2023 - 01:26 PM (IST)
ਬਿਜਨੈੱਸ ਡੈਸਕ - ਭਾਰਤ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਭਾਰਤੀ ਦੀ ਥਾਂ ਵਿਦੇਸ਼ਾਂ ਵਿੱਚ ਰਹਿਣਾ ਪੰਸਦ ਕਰ ਰਹੇ ਹਨ। ਵਿਦੇਸ਼ਾਂ ਵਿੱਚ ਕੰਮ ਕਰਨ ਦੇ ਚਾਹਵਾਨ ਕਈ ਲੋਕ ਅਜਿਹੇ ਹਨ, ਜਿਹਨਾਂ ਨੇ ਬਾਹਰਲੇ ਮੁਲਕਾਂ ਵਿੱਚ ਹੀ ਜਾਇਦਾਦ ਖਰੀਦ ਰਹੇ ਹਨ। ਭਾਰਤੀ ਲੋਕ ਸਭ ਤੋਂ ਵੱਧ ਜਾਇਦਾਦ ਦੁਬਈ ਵਿੱਚ ਖਰੀਦ ਰਹੇ ਹਨ, ਕਿਉਂਕਿ ਇੱਥੇ ਮਕਾਨਾਂ ਦੀਆਂ ਕੀਮਤਾਂ ਮੁੰਬਈ ਦੇ ਉਪਨਗਰਾਂ ਵਿੱਚ ਬਣੇ ਫਲੈਟਾਂ ਨਾਲੋਂ ਬਹੁਤ ਸਸਤੀਆਂ ਹਨ।
ਇਹ ਵੀ ਪੜ੍ਹੋ : ਸਪਾਈਸਜੈੱਟ ਜਹਾਜ਼ ਦੇ ਇੰਜਣ ’ਚ ਲੱਗੀ ਅੱਗ, ਨਿਕਲਣ ਲੱਗੀਆਂ ਲਪਟਾਂ, ਮਚੀ ਹਫ਼ੜਾ-ਦਫ਼ੜੀ
ਸੂਤਰਾਂ ਅਨੁਸਾਰ ਕਿਫਾਇਤੀ ਹਾਊਸਿੰਗ ਸੈਕਟਰ ਦੀ ਮਸ਼ਹੂਰ ਕੰਪਨੀ ਡੈਨਿਊਬ ਗਰੁੱਪ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਦੁਨੀਆ ਭਰ ਦੇ ਭਾਰਤੀ ਲੋਕ ਫਲੈਟ ਜਾਂ ਜਾਇਦਾਦ ਖਰੀਦਣ ਲਈ ਉਨ੍ਹਾਂ ਦੇ ਦੇਸ਼ ਆ ਰਹੇ ਹਨ। ਜਾਇਦਾਦ ਦੀ ਖਰੀਦਦਾਰੀ ਕਰਨ 'ਤੇ 30 ਫ਼ੀਸਦੀ ਦਾ ਵਾਧਾ ਹੋਇਆ ਹੈ। ਦੁਬਈ ਵਿੱਚ ਕਿਰਾਏ ਦੇ ਮਕਾਨਾਂ ਦੀ ਵੀ ਚੰਗੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਇੱਥੇ ਰਹਿਣ ਵਾਲੇ ਪ੍ਰਵਾਸੀ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੁਬਈ ਵਿੱਚ ਮਿਲਣ ਵਾਲੇ ਫਲੈਟ ਮੁੰਬਈ ਦੇ ਮੁਕਾਬਲੇ ਬਹੁਤ ਸਸਤੇ ਹਨ। ਸਾਂਤਾਕਰੂਜ਼ ਅਤੇ ਅੰਧੇਰੀ ਦੇ ਵਿਚਕਾਰਲੇ ਇਲਾਕੇ ਵਿੱਚ ਇਸ ਸਮੇਂ ਜਾਇਦਾਦ ਦੀ ਕੀਮਤ 50,000 ਰੁਪਏ ਤੋਂ 1 ਲੱਖ ਰੁਪਏ ਪ੍ਰਤੀ ਵਰਗ ਫੁੱਟ ਤੱਕ ਹੈ, ਜਦੋਂ ਕਿ ਦੁਬਈ ਵਿੱਚ ਚੰਗੀਆਂ ਥਾਵਾਂ 'ਤੇ ਲਗਜ਼ਰੀ ਸੰਪਤੀਆਂ 34,000 ਰੁਪਏ ਤੋਂ 60,000 ਰੁਪਏ ਪ੍ਰਤੀ ਵਰਗ ਫੁੱਟ (ਕਾਰਪੇਟ ਖੇਤਰ) ਦੀ ਰੇਂਜ ਵਿੱਚ ਮਿਲ ਰਹੀਆਂ ਹਨ। ਕਿਫਾਇਤੀ ਜਾਇਦਾਦਾਂ ਵਿੱਚ ਖੇਡ ਦਾ ਕੇਂਦਰ, ਥੀਏਟਰ, ਜਿੰਮ, ਸਵੀਮਿੰਗ ਪੂਲ, ਰੈਸਟੋਰੈਂਟ ਆਦਿ ਹਨ, ਜੋ ਭਾਰਤ ਵਿੱਚ ਸਿਰਫ਼ ਪ੍ਰੀਮੀਅਮ ਸੰਪਤੀਆਂ ਵਿੱਚ ਹੀ ਮਿਲਦੇ ਹਨ।
ਇਹ ਵੀ ਪੜ੍ਹੋ : ਅੰਬਾਨੀ ਦੀ ਡੇਟਾ ਸੈਂਟਰ ਦੇ ਕਾਰੋਬਾਰ 'ਚ ਐਂਟਰੀ, ਬਰੁਕਫੀਲਡ ਨਾਲ ਕੀਤੀ ਸਾਂਝੇਦਾਰੀ
ਡੈਨਿਊਬ ਗਰੁੱਪ ਕੋਲ ਰੈਂਟਲ ਸਰਵਿਸ ਕੰਪਨੀ ਵੀ ਹੈ, ਜੋ ਸੇਵਾ ਫ਼ੀਸ ਵਸੂਲਣ ਤੋਂ ਬਾਅਦ ਜਾਇਦਾਦ ਨਿਵੇਸ਼ 'ਤੇ 6 ਫ਼ੀਸਦੀ ਰਿਟਰਨ ਦੀ ਪੇਸ਼ਕਸ਼ ਕਰਦੀ ਹੈ। ਇਹ ਕੰਪਨੀ ਫਲੈਟ ਮਾਲਕਾਂ ਦੀ ਤਰਫੋਂ ਜਾਇਦਾਦ ਨੂੰ ਕੁਝ ਦਿਨਾਂ ਲਈ ਕਿਰਾਏ 'ਤੇ ਦਿੰਦੀ ਹੈ। ਰਿਜ਼ਵਾਨ ਨੇ ਕਿਹਾ ਮੁੰਬਈ ਵਿੱਚ 1 ਤੋਂ 1.5 ਫ਼ੀਸਦੀ ਰਿਟਰਨ ਮਿਲਦਾ ਹੈ, ਪਰ ਇੱਥੇ ਕਿਰਾਏ 'ਤੇ ਯਕੀਨੀ ਰਿਟਰਨ ਮਿਲਦਾ ਹੈ। ਰਿਜ਼ਵਾਨ ਗਾਹਕਾਂ ਲਈ ਸਿਰਫ਼ 1.25 ਕਰੋੜ ਰੁਪਏ ਵਿੱਚ 400 ਤੋਂ 500 ਵਰਗ ਫੁੱਟ ਖੇਤਰ ਵਿੱਚ ਪੂਰੀ ਤਰ੍ਹਾਂ ਤਿਆਰ ਸਸਤੇ ਫਲੈਟ ਲਿਆਉਂਦਾ ਹੈ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ, ਇਨ੍ਹਾਂ ਸ਼ਹਿਰਾਂ 'ਚ ਸਸਤਾ ਹੋਇਆ ਤੇਲ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8