31 ਮਾਰਚ ਤੋਂ ਬਾਅਦ ਬਦਲ ਜਾਣਗੇ ਇਨਕਮ ਟੈਕਸ ਨਾਲ ਜੁੜੇ ਪੰਜ ਨਿਯਮ

Thursday, Mar 25, 2021 - 04:54 PM (IST)

31 ਮਾਰਚ ਤੋਂ ਬਾਅਦ ਬਦਲ ਜਾਣਗੇ ਇਨਕਮ ਟੈਕਸ ਨਾਲ ਜੁੜੇ ਪੰਜ ਨਿਯਮ

ਨਵੀਂ ਦਿੱਲੀ- ਵਿੱਤੀ ਸਾਲ 2020-21 ਖ਼ਤਮ ਹੋਣ ਵਿਚ ਹੁਣ ਕੁਝ ਹੀ ਦਿਨ ਬਚੇ ਹਨ। ਨਵੇਂ ਵਿੱਤੀ ਸਾਲ ਯਾਨੀ 1 ਅਪ੍ਰੈਲ ਤੋਂ ਇਨਕਮ ਟੈਕਸ ਨਾਲ ਜੁੜੇ ਪੰਜ ਨਿਯਮ ਬਦਲਣ ਵਾਲੇ ਹਨ। ਬਜਟ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਨਕਮ ਟੈਕਸ ਨਾਲ ਜੁੜੇ ਨਿਯਮਾਂ ਵਿਚ ਬਦਲਾਅ ਕੀਤਾ ਸੀ, ਜੋ 1 ਅਪ੍ਰੈਲ ਤੋਂ ਲਾਗੂ ਹੋਣਗੇ। ਆਓ ਜਾਣਦੇ ਹਾਂ ਇਨ੍ਹਾਂ ਮਹੱਤਵਪੂਰਨ ਨਿਯਮਾਂ ਬਾਰੇ...

1. ਨੌਕਰੀਪੇਸ਼ਾ ਲੋਕਾਂ ਨੂੰ ਈ. ਪੀ. ਐੱਫ. ਵਿਚ ਸਾਲਾਨਾ 5 ਲੱਖ ਰੁਪਏ ਤੱਕ ਜਮ੍ਹਾ ਕਰਨ 'ਤੇ ਮਿਲਣ ਵਾਲਾ ਵਿਆਜ ਟੈਕਸ ਮੁਕਤ ਹੋਵੇਗਾ। ਪਹਿਲਾਂ ਬਜਟ ਵਿਚ ਵਿੱਤ ਮੰਤਰੀ ਨੇ ਇਹ ਹੱਦ 2.5 ਲੱਖ ਕਰਨ ਦਾ ਪ੍ਰਸਤਾਵ ਕੀਤਾ ਸੀ। ਹੁਣ 5 ਲੱਖ ਰੁਪਏ ਤੋਂ ਜ਼ਿਆਦਾ ਦੇ ਯੋਗਦਾਨ 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ ਲਾਗੂ ਹੋਵੇਗਾ। ਹਾਲਾਂਕਿ, ਪੰਜ ਲੱਖ ਤੱਕ ਦੇ ਯੋਗਦਾਨ 'ਤੇ ਵਿਆਜ ਤਾਂ ਹੀ ਟੈਕਸ ਫ੍ਰੀ ਹੋਵੇਗਾ, ਜਿੱਥੇ ਮਾਲਕ ਦਾ ਕੋਈ ਯੋਗਦਾਨ ਨਾ ਹੋਵੇ।

2. ਉੱਥੇ ਹੀ, 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੁਣ ਇਨਕਮ ਟੈਕਸ ਰਿਟਰਨ ਨਹੀਂ ਭਰਨੀ ਹੋਵੇਗੀ ਪਰ ਇਹ ਛੋਟ ਸਿਰਫ਼ ਉਨ੍ਹਾਂ ਨੂੰ ਹੀ ਮਿਲੇਗੀ ਜਿਨ੍ਹਾਂ ਦੀ ਆਮਦਨ ਪੈਨਸ਼ਨ ਤੋਂ ਇਲਾਵਾ ਹੋਰ ਨਹੀਂ ਹੈ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਕੱਚੇ ਤੇਲ 'ਚ ਭਾਰੀ ਗਿਰਾਵਟ, ਪੈਟਰੋਲ, ਡੀਜ਼ਲ ਦੀ ਕੀਮਤ ਘਟੀ

3. ਇਨਕਮ ਟੈਕਸ ਰਿਟਰਨ ਨਾ ਭਰਨ ਵਾਲਿਆਂ 'ਤੇ ਹੁਣ ਸਖ਼ਤ ਹੋਵੇਗੀ। ਇਸ ਵਾਰ ਬਜਟ ਵਿਚ ਇਨਕਮ ਟੈਕਸ ਦੇ ਸੈਕਸ਼ਨ 206AB ਅਤੇ 206CCA ਵਿਚ ਵਿਸ਼ੇਸ਼ ਵਿਵਸਥਾ ਜੋੜੀ ਗਈ ਹੈ। ਇਸ ਨਿਯਮ ਤਹਿਤ ਇਨਕਮ ਟੈਕਸ ਰਿਟਰਨ ਨਾ ਭਰਨ ਵਾਲੇ ਲੋਕਾਂ ਨੂੰ ਹੁਣ ਦੁੱਗਣਾ ਟੀ. ਡੀ. ਐੱਸ. ਦੇਣਾ ਹੋਵੇਗਾ।

ਇਹ ਵੀ ਪੜ੍ਹੋ- ਸਰਕਾਰ ਨੇ ਕੋਰੋਨਾ ਦੇ ਪ੍ਰਕੋਪ ਕਾਰਨ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਵਧਾਈ

4. ਪਹਿਲੀ ਅਪ੍ਰੈਲ 2021 ਤੋਂ ਟ੍ਰੈਵਲ ਲੀਵ ਕੰਸੇਸ਼ਨ (ਐੱਲ. ਟੀ. ਸੀ.) ਕੈਸ਼ ਵਾਊਚਰ ਸਕੀਮ ਦਾ ਫਾਇਦਾ ਵੀ ਲਿਆ ਜਾ ਸਕੇਗਾ। ਹਾਲਾਂਕਿ, ਇਸ ਸਕੀਮ ਦਾ ਲਾਭ ਉਨ੍ਹਾਂ ਕਰਮਚਾਰੀਆਂ ਨੂੰ ਮਿਲੇਗਾ ਜੋ ਮਹਾਮਾਰੀ ਤਾਲਾਬੰਦੀ ਕਾਰਨ ਯਾਤਰਾ ਪਾਬੰਦੀ ਦੀ ਵਜ੍ਹਾ ਨਾਲ ਇਸ ਦਾ ਫਾਇਦਾ ਨਹੀਂ ਉਠਾ ਸਕੇ ਸਨ

ਇਹ ਵੀ ਪੜ੍ਹੋ- RBI ਗਵਰਨਰ ਸ਼ਕਤੀਕਾਂਤ ਨੇ ਬੈਂਕਾਂ ਦੇ ਨਿੱਜੀਕਰਨ 'ਤੇ ਵੱਡਾ ਬਿਆਨ ਦਿੱਤਾ

5. ਇਸ ਵਾਰ ਟੈਕਸਦਾਤਾਵਾਂ ਸਾਹਮਣੇ ਦੋ ਨਵੀਂਆਂ ਟੈਕਸ ਵਿਵਸਥਾਵਾਂ ਹਨ। ਇਹ ਟੈਕਸਦਾਤਾਵਾਂ ਦੇ ਉਪਰ ਨਿਰਭਰ ਕਰਦਾ ਹੈ ਕਿ ਉਹ ਪੁਰਾਣੀ ਟੈਕਸ ਵਿਵਸਥਾ ਨੂੰ ਚੁਣਦਾ ਹੈ ਜਾਂ ਫਿਰ ਨਵੀਂ ਨੂੰ। ਇਸ ਦੇ ਨਾਲ ਹੀ ਟੈਕਸਦਾਤਾਵਾਂ ਕੋਲ 31 ਮਾਰਚ ਤੱਕ ਦਾ ਸਮਾਂ ਹੈ ਕਿ ਉਹ ਆਪਣੇ ਟੈਕਸ ਨਾਲ ਜੁੜੀ ਬਚਤ ਕਰ ਲੈਣ।

ਇਹ ਵੀ ਪੜ੍ਹੋ- ਬੈਂਕ, ਡਾਕਘਰ 'ਚ ਹਨ ਖਾਤੇ ਤਾਂ ਕਰ ਲਓ ਇਹ ਕੰਮ, ਨਹੀਂ ਤਾਂ ਹੋ ਸਕਦੇ ਨੇ ਬੰਦ!

►ਨਵੇਂ ਨਿਯਮਾਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ

 


author

Sanjeev

Content Editor

Related News