ਫਿਚ ਨੇ ਮੌਜੂਦਾ ਵਿੱਤੀ ਸਾਲ ਲਈ ਭਾਰਤੀ ਦੀ ਵਾਧਾ ਦਰ ਦੇ ਅਨੁਮਾਨ ਨੂੰ 7 ਫੀਸਦੀ ''ਤੇ ਬਰਕਰਾਰ ਰੱਖਿਆ

12/07/2022 12:51:40 PM

ਬਿਜ਼ਨੈੱਸ ਡੈਸਕ- ਸਾਖ ਨਿਰਧਾਰਿਤ ਕਰਨ ਵਾਲੀ ਏਜੰਸੀ ਫਿਚ ਰੇਟਿੰਗਜ਼ ਨੇ ਮੌਜੂਦਾ ਵਿੱਤੀ ਸਾਲ (2022-23) ਲਈ ਭਾਰਤ ਦੀ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਸੱਤ ਫੀਸਦੀ 'ਤੇ ਬਰਕਰਾਰ ਰੱਖਿਆ ਹੈ। ਉਸ ਨੇ ਕਿਹਾ ਕਿ ਭਾਰਤ ਇਸ ਸਾਲ ਉਭਰਦੇ ਬਾਜ਼ਾਰਾਂ 'ਚ ਸਭ ਤੋਂ ਤੇਜ਼ ਆਰਥਿਕ ਵਾਧਾ ਹਾਸਲ ਵਾਲਾ ਦੇਸ਼ ਹੋ ਸਕਦਾ ਹੈ। ਹਾਲਾਂਕਿ, ਰੇਟਿੰਗ ਏਜੰਸੀ ਨੇ ਅਗਲੇ ਦੋ ਵਿੱਤੀ ਸਾਲ ਦੇ ਲਈ ਜੀ.ਡੀ.ਪੀ (ਕੁੱਲ ਘਰੇਲੂ ਉਤਪਾਦ) ਵਾਧਾ ਦਰ ਦੇ ਅਨੁਮਾਨ ਨੂੰ ਘਟਾਇਆ ਹੈ। ਉਸ ਨੇ ਕਿਹਾ ਕਿ ਹਾਲਾਂਕਿ ਦੇਸ਼ ਗਲੋਬਲ ਆਰਥਿਕ ਝਟਕਿਆਂ ਤੋਂ ਖੁਦ ਨੂੰ ਕੁਝ ਹੱਦ ਤੱਕ ਬਚਾਉਣ 'ਚ ਸਮਰਥ ਰਿਹਾ ਹੈ ਪਰ ਇਹ ਗਲੋਬਲ ਗਤੀਨਿਧੀਆਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਰਹਿ ਸਕਦਾ ਹੈ।
ਫਿਚ ਨੇ ਗਲੋਬਲ ਇਕਨਾਮਿਕ ਆਉਟਲੁੱਕ ਦੇ ਦਸੰਬਰ ਅੰਕ 'ਚ ਕਿਹਾ ਹੈ ਕਿ ਦੇਸ਼ ਦੀ ਜੀ.ਡੀ.ਪੀ ਵਿਕਾਸ ਦਰ ਮੌਜੂਦਾ ਵਿੱਤੀ ਸਾਲ 'ਚ ਸੱਤ ਫੀਸਦੀ ਰਹੇਗੀ। ਇਸ ਦੇ ਨਾਲ ਹੀ 2023-24 'ਚ ਇਸ ਦੇ 6.2 ਫੀਸਦੀ ਅਤੇ 2024-25 'ਚ 6.9 ਫੀਸਦੀ ਰਹਿਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ 'ਚ ਮੌਜੂਦਾ ਵਿੱਤੀ ਸਾਲ 'ਚ ਵਾਧਾ ਦਰ ਸੱਤ ਫੀਸਦੀ, ਅਗਲੇ ਵਿੱਤੀ ਸਾਲ 'ਚ 6.7 ਫੀਸਦੀ ਅਤੇ 2024-25 'ਚ 7.1 ਫੀਸਦੀ ਰਹਿਣ ਦੀ ਉਮੀਦ ਸੀ। ਫਿਚ ਨੇ ਕਿਹਾ ਕਿ ਅਰਥਵਿਵਸਥਾ ਦੀ ਬਿਹਤਰ ਸਥਿਤੀ ਨੂੰ ਦੇਖਦੇ ਹੋਏ ਚਾਲੂ ਵਿੱਤੀ ਸਾਲ 'ਚ ਵਾਧਾ ਦਰ ਸੱਤ ਫੀਸਦੀ ਰਹਿਣ ਦਾ ਅਨੁਮਾਨ ਹੈ। ਉਸ ਨੇ ਕਿਹਾ ਕਿ ਸਾਡੀ 20 ਰੇਂਜ 'ਚ ਭਾਰਤ ਦੀ ਉਭਰਦੀ ਮਾਰਕੀਟ 'ਚ ਤੇਜ਼ੀ ਆਰਥਿਕ ਵਾਧਾ ਹਾਸਲ ਕਰਨ ਵਾਲੇ ਦੇਸ਼ਾਂ 'ਚੋਂ ਇੱਕ ਬਣੇ ਰਹਿਣ ਦੀ ਸੰਭਾਵਨਾ ਹੈ।"
ਫਿਚ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਦੀ ਪ੍ਰਕਿਰਤੀ ਕਾਫੀ ਹੱਦ ਤੱਕ ਘਰੇਲੂ-ਕੇਂਦਰਿਤ ਹੈ। ਦੇਸ਼ ਦੇ ਜੀ.ਡੀ.ਪੀ 'ਚ ਖਪਤ ਅਤੇ ਨਿਵੇਸ਼ ਦਾ ਵੱਡਾ ਯੋਗਦਾਨ ਹੈ। ਇਸ ਨਾਲ ਦੇਸ਼ ਕੁਝ ਹੱਦ ਤੱਕ ਗਲੋਬਲ ਆਰਥਿਕ ਝਟਕਿਆਂ ਤੋਂ ਨਿਪਟਣ 'ਚ ਸਫ਼ਲ ਰਿਹਾ ਹੈ। ਰੇਟਿੰਗ ਏਜੰਸੀ ਨੇ ਕਿਹਾ, “ਹਾਲਾਂਕਿ, ਭਾਰਤ ਪੂਰੀ ਤਰ੍ਹਾਂ ਗਲੋਬਲ ਗਤੀਵਿਧੀਆਂ ਤੋਂ ਦੂਰ ਨਹੀਂ ਰਹਿ ਸਕਦਾ ਹੈ। ਗਲੋਬਲ ਪੱਧਰ 'ਤੇ ਆਰਥਿਕ ਨਰਮੀ ਨਾਲ ਭਾਰਤੀ ਨਿਰਯਾਤ ਦੀ ਮੰਗ ਘੱਟ ਹੋਣ ਦੀ ਸੰਭਾਵਨਾ ਹੈ।


Aarti dhillon

Content Editor

Related News