Fitch ਦਾ ਅਨੁਮਾਨ, ਅਗਲੇ ਸਾਲ ਭਾਰਤ ਦੀ GDP ਗਰੋਥ ਵਧ ਕੇ ਹੋਵੇਗੀ 7.3%

Thursday, Mar 15, 2018 - 01:30 PM (IST)

Fitch ਦਾ ਅਨੁਮਾਨ, ਅਗਲੇ ਸਾਲ ਭਾਰਤ ਦੀ GDP ਗਰੋਥ ਵਧ ਕੇ ਹੋਵੇਗੀ 7.3%

ਨਵੀਂ ਦਿੱਲੀ—ਗਲੋਬਲ ਰੇਟਿੰਗ ਏਜੰਸੀ ਫਿਚ ਨੇ ਅਨੁਮਾਨ ਜਤਾਇਆ ਹੈ ਕਿ ਭਾਰਤ ਦੀ ਜੀ.ਡੀ.ਪੀ. ਗਰੋਥ ਰੇਟ ਅਗਲੇ ਸਾਲ ਵਧ ਕੇ 7.3 ਫੀਸਦੀ ਹੋ ਜਾਵੇਗੀ। 2019-20 'ਚ ਗਰੋਥ ਰੇਟ 7.5 ਫੀਸਦੀ ਹੋਵੇਗੀ। ਬੁੱਧਵਾਰ ਨੂੰ ਵਿਸ਼ਵ ਬੈਂਕ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਚਾਲੂ ਵਿਤ ਸਾਲ ਦੇ ਲਈ 6.7 ਫੀਸਦੀ 'ਤੇ ਸਥਿਰ ਰੱਖਿਆ ਹੈ ਅਤੇ ਅਗਲੇ ਵਿਤ ਸਾਲ 'ਚ ਦੇਸ਼ ਦੀ ਅਰਥਵਿਵਸਥਾ ਦੇ 7.3 ਫੀਸਦੀ ਅਤੇ 2019-20 'ਚ 7.5 ਫੀਸਦੀ ਦੀ ਦਰ ਤੋਂ ਵਧਣ ਦਾ ਅਨੁਮਾਨ ਜਾਹਿਰ ਕੀਤਾ।

-ਨੋਟਬੰਦੀ ਨਾਲ ਉਬਰ ਰਹੀ ਹੈ ਭਾਰਤੀ ਅਰਥਵਿਵਸਥਾ
ਫਿਚ ਨੇ ਕਿਹਾ ਕਿ ਦੇਸ਼ 'ਚ ਨੋਟਬੰਦੀ ਲਾਗੂ ਹੋਣ ਦੇ ਬਾਅਦ ਹੁਣ ਨਕਦੀ ਦੀ ਸਪਲਾਈ 'ਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ 'ਚ ਲਗਾਤਾਰ ਰਿਕਵਰੀ ਦੇਖਣ ਨੂੰ ਮਿਲ ਰਹੀ ਹੈ। ਇਹ ਉਸ ਪੱਧਰ 'ਤੇ ਆ ਗਿਆ ਜੋ ਦੇਸ਼ 'ਚ ਨੋਟਬੰਦੀ ਲਾਗੂ ਹੋਣ ਤੋਂ ਪਹਿਲਾਂ ਸੀ। ਨਾਲ ਹੀ ਜੀ.ਐੱਸ.ਟੀ. ਦੇ ਲਾਗੂ ਹੋਣ ਦੇ ਬਾਅਦ ਜੋ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਸਨ ਉਹ ਹੁਣ ਹੌਲੀ-ਹੌਲੀ ਖਤਮ ਹੋ ਰਹੀਆਂ ਹਨ।


Related News