ਕੂਲਪੈਡ ਨੇ ਫਿਸ਼ਰ ਯੂਆਨ ਨੂੰ ਭਾਰਤੀ ਕਾਰੋਬਾਰ ਦਾ ਬਣਾਇਆ CEO

Friday, Jun 21, 2019 - 04:55 PM (IST)

ਕੂਲਪੈਡ ਨੇ ਫਿਸ਼ਰ ਯੂਆਨ ਨੂੰ ਭਾਰਤੀ ਕਾਰੋਬਾਰ ਦਾ ਬਣਾਇਆ CEO

ਨਵੀਂ ਦਿੱਲੀ—ਸਮਾਰਟਫੋਨ ਵਿਨਿਰਮਾਤਾ ਕੰਪਨੀ ਕੂਲਪੈਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਫਿਸ਼ਰ ਯੂਆਨ ਨੂੰ ਭਾਰਤੀ ਕਾਰੋਬਾਰ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਸੈਯਦ ਤਾਜ਼ੁਦੀਨ ਦੀ ਜਗ੍ਹਾ ਹੈ। ਤਾਜ਼ੁਦੀਨ ਨੇ ਇਸ ਸਾਲ ਦੀ ਸ਼ੁਰੂਆਤ 'ਚ ਕੰਪਨੀ ਤੋਂ ਨਾਤਾ ਤੋੜ ਦਿੱਤਾ ਸੀ। ਕੂਲਪੈਡ ਨੇ ਬਿਆਨ 'ਚ ਕਿਹਾ ਕਿ ਕਿ ਫਿਸ਼ਰ ਕੰਪਨੀ ਦੇ ਦੈਨਿਕ ਕੰਮਕਾਜ ਦੀ ਨਿਗਰਾਨੀ ਕਰਨਗੇ। ਕੰਪਨੀ ਨੇ ਕਿਹਾ ਕਿ ਇਹ ਨਿਯੁਕਤੀ ਭਾਰਤੀ ਬਾਜ਼ਾਰ 'ਚ ਕੂਲਪੈਡ ਨੂੰ ਆਪਣੇ ਉਤਪਾਦ, ਤਕਨਾਲੋਜੀ ਅਤੇ ਬਾਜ਼ਾਰ ਰਣਨੀਤੀ ਨੂੰ ਅੱਗੇ ਵਧਾਉਣ 'ਚ ਮਦਦ ਕਰੇਗੀ। ਫਿਸ਼ਰ ਸੀ.ਈ.ਓ. ਬਣਨ ਤੋਂ ਪਹਿਲਾਂ ਕੂਲਪੈਡ 'ਚ ਕਈ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਭਾਰਤ 'ਚ ਵਿਕਰੀ ਅਤੇ ਸਪਲਾਈ ਵਿਭਾਗ ਦੇ ਉਪ ਪ੍ਰਧਾਨ ਦੇ ਅਹੁਦੇ 'ਤੇ ਵੀ ਤਿੰਨ ਸਾਲ ਕੰਮ ਕੀਤਾ ਸੀ। ਉਹ ਚੀਨ 'ਚ ਕੰਪਨੀ ਦੇ ਵਿਕਰੀ ਨਿਰਦੇਸ਼ਕ ਵੀ ਰਹਿ ਚੁੱਕੇ ਹਨ।


author

Aarti dhillon

Content Editor

Related News