ਦੇਸ਼ ਦੀ ਪਹਿਲੀ ਸੌਰ ਊਰਜਾ ਯੁਕਤ ਡੀ.ਈ.ਐੱਮ.ਯੂ. ਟਰੇਨ ਲਾਂਚ. ਜਾਣੋ ਖਾਸੀਅਤ

Sunday, Jul 16, 2017 - 03:01 PM (IST)

ਦੇਸ਼ ਦੀ ਪਹਿਲੀ ਸੌਰ ਊਰਜਾ ਯੁਕਤ ਡੀ.ਈ.ਐੱਮ.ਯੂ. ਟਰੇਨ ਲਾਂਚ. ਜਾਣੋ ਖਾਸੀਅਤ

ਨਵੀਂ ਦਿੱਲੀ—ਸ਼ੁੱਕਰਵਾਰ ਨੂੰ ਦੇਸ਼ ਦੀ ਪਹਿਲੀ ਸੌਰ ਊਰਜਾ ਯੁਕਤ ਡੀਜਲ ਇਲੇਕਿਟ੍ਰਕ ਮਲਟੀਪਲ ਯੂਨੀਟ ਟਰੇਨ ਨੂੰ ਦਿੱਲੀ ਦੇ ਸਫਦਰਜੰਗ ਸਟੇਸ਼ਨ ਤੋਂ ਰਵਾਨਾ ਕੀਤਾ ਗਿਆ। ਬੋਗਿਆਂ 'ਚ ਸੌਰ ਊਰਦਾ ਦੀ ਵਰਤੋਂ ਨਾਲ ਨਾ ਕੇਵਲ ਰੇਲਵੇ ਖਰਟ ਘਟੇਗਾ, ਬਲਕਿ ਪ੍ਰਦੂਸ਼ਣ ਵੀ ਘੱਟ ਹੋਵੇਗਾ। ਆਓ ਜਾਣਦੇ ਹਾਂ ਇਸ ਟਰੇਨ ਬਾਰੇ ਕੁਝ ਹੋਰ ਅਹਿਮ ਗੱਲਾਂ...
ਟਰੇਨ ਦੀ ਕੁਲ ਅੱਠ ਬੋਗੀਆਂ 'ਚ 16 ਸੋਲਰ ਪੈਨਲ ਲੱਗੇ ਹਨ। ਹਰ ਪੈਨਲ 300 ਵਾਟ ਬਿਜਲੀ ਉਤਪਾਦਨ ਕਰੇਗਾ। ਇਸ ਨਾਲ ਹਰ ਸਾਲ 21,000 ਲੀਟਰ ਡੀਜਲ ਦੀ ਬਚਤ ਹੋਵੇਗੀ। ਇਸ ਨਾਲ ਰੇਲਵੇ ਨੂੰ ਹਰ ਸਾਲ 2 ਲੱਖ ਰੁਪਏ ਬੱਚਣਗੇ। ਅਗਲੇ ਕੁਝ ਦਿਨ੍ਹਾਂ 'ਚ 50 ਹੋਰ ਕੋਚਾਂ 'ਚ ਅਜਿਹੇ ਹੀ ਸੋਲਰ ਪੈਨਲਸ ਲਗਾਉਣ  ਦੀ ਯੋਜਨਾ ਹੈ।

PunjabKesari
ਮੇਕ ਇਨ ਇੰਡੀਆ ਅਭਿਆਨ ਦੇ ਤਹਿਤ ਬਣੇ ਇਨ ਸੋਲਰ ਪੈਨਲਸ ਦੀ ਲਾਗਤ 54 ਲੱਖ ਰੁਪਏ ਆਈ ਹੈ। ਦੁਨੀਆ 'ਚ ਪਹਿਲੀ ਬਾਰ ਅਜਿਹਾ ਹੋਇਆ ਹੈ ਕਿ ਸੋਲਰ ਪੈਨਲਾਂ ਦਾ ਵਰਤੋਂ ਰੇਲਵੇਂ 'ਚ ਗ੍ਰਿਡ ਦੇ ਰੂਪ 'ਚ ਹੋ ਰਿਹਾ ਹੈ।
ਇਹ ਟਰੇਨ ਦਿੱਲੀ ਦੇ ਸਰਾਅ ਰੋਹਿਲਾ ਸਟੇਸ਼ਨ ਤੋਂ ਹਰਿਆਣਾ ਦੇ ਫਾਰੂਖ ਨਗਰ ਸਟੇਸ਼ਨ ਦੇ ਤੇ ਆਵਾਜਾਈ ਕਰੇਗੀ। ਇਸਦੀ ਜ਼ਿਆਦਾਤਰ ਸਪੀਡ 110 ਕਿ. ਮੀ ਪ੍ਰਤੀ ਘੰਟੇ ਹੋ ਸਕਦੀ ਹੈ। ਟਰੇਨ ਦੀ ਸ਼ਟਿੰਗ ਸ਼ਕੂਰ ਬਸਤੀ ਸ਼ੋਡ 'ਚ ਹੋਵੇਗੀ।
ਟਰੇਨ ਦੇ ਹਰ ਕੋਚ 'ਚ ਦੋਨਾਂ ਅੋਰ ਤੋਂ 1,500 ਐੱਮ.ਐੱਮ. ਚੌੜੇ ਦਰਵਾਜੇ ਹੋਣਗੇ ਜਿਨ੍ਹਾਂ ਖਿਸਕਾਇਆ ਜਾ ਸਕਦਾ ਹੈ। ਇਸ ਟਰੇਨ ਦੀ ਯਾਤਰੀ ਸ਼ਮਤਾ 2,882 ਹੈ। ਟਰੇਨ ਦੀ ਡ੍ਰਾਈਵਿੰਗ ਪਾਵਰ ਕਾਰ ਦੇ ਕੋਲ ਮਹਿਲਾਵਾਂ ਐਂਡ ਅਪਹਾਜਾਂ ਲਈ ਅਲੱਗ ਕੰਪਾਰਟਮੇਂਟ ਹੋਣਗੇ।
ਸੋਲਰ ਪੈਨਲ ਦੀ ਵਜ੍ਹÎਾਂ ਨਾਲ ਪ੍ਰਤੀ ਕੋਚ ਦੇ ਹਿਸਾਬ ਨਾਲ ਹਰ ਸਾਲ 9 ਟਨ ਤੱਕ ਕਾਰਬਨ ਡਾਈ ਆਕਸਾਈਡ ਘੱਟ ਪੈਦਾ ਹੋਣੇਗੀ। ਇਹ ਪਰਿਵਰਤਨ ਵੱਡੀ ਉਪਲਬਧੀ ਹੋ ਸਕਦੀ ਹੈ।


Related News