ਜੈੱਟ ਏਅਰਵੇਜ਼ ਨੂੰ ਦਿਵਾਲਾ ਕਾਨੂੰਨ ਦੇ ਤਹਿਤ ਮਿਲਿਆ ਪਹਿਲਾ ਨੋਟਿਸ

Monday, Apr 22, 2019 - 05:07 PM (IST)

ਜੈੱਟ ਏਅਰਵੇਜ਼ ਨੂੰ ਦਿਵਾਲਾ ਕਾਨੂੰਨ ਦੇ ਤਹਿਤ ਮਿਲਿਆ ਪਹਿਲਾ ਨੋਟਿਸ

ਮੁੰਬਈ — ਜੈੱਟ ਏਅਰਵੇਜ਼ ਨੂੰ ਦਿਵਾਲਾ ਕਾਨੂੰਨ ਦੇ ਤਹਿਤ ਨੋਟਿਸ ਮਿਲਿਆ ਹੈ। ਪਿਛਲੇ ਹਫਤੇ ਕੰਪਨੀ ਦੇ ਇਕ ਸਰਵਿਸ ਪ੍ਰਵਾਇਡਰ ਨੇ ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ 2016 ਯਾਨੀ ਕਿ ਦਿਵਾਲਾ ਕਾਨੂੰਨ ਦੇ ਤਹਿਤ ਨੋਟਿਸ ਭੇਜ ਕੇ ਕਿਹਾ ਹੈ ਕਿ ਜੇਕਰ ਕੰਪਨੀ ਨੇ 10 ਦਿਨਾਂ ਅੰਦਰ ਬਕਾਇਆ ਨਾ ਚੁਕਾਇਆ ਤਾਂ ਉਸ ਦੇ ਖਿਲਾਫ ਦਿਵਾਲਾ ਕਾਨੂੰਨ ਦੇ ਤਹਿਤ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਜੈੱਟ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ 'ਤੇ ਦਬਾਅ ਵਧੇਗਾ, ਜਿਹੜੇ ਕਿ ਕੰਪਨੀ ਨੂੰ ਬਚਾਉਣ ਲਈ ਵਿੱਤੀ ਨਿਵੇਸ਼ਕਾਂ ਅਤੇ ਰਣਨੀਤਿਕ ਖਰੀਦਦਾਰਾਂ ਦੀ ਭਾਲ ਕਰ ਰਹੇ ਹਨ।

ਜੈੱਟ ਨੂੰ ਇਹ ਨੋਟਿਸ ਆਪਰੇਸ਼ਨਲ ਕ੍ਰੈਡਿਟਰ 'ਮਿਰਾਡਾਰ' ਬ੍ਰਾਂਡ ਵਲੋਂ ਰਾਜਨ ਰਾਕੇਸ਼ ਐਂਡ ਬ੍ਰਦਰਜ਼' ਨੇ ਭੇਜਿਆ ਹੈ। ਜੈੱਟ ਵੱਲ ਉਸਦਾ 25.68 ਲੱਖ ਰੁਪਿਆ ਬਕਾਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸਨੂੰ ਇਸ ਸਾਲ 2 ਜਨਵਰੀ ਦੇ ਬਾਅਦ ਤੋਂ ਜੈੱਟ ਨੇ ਕੋਈ ਭੁਗਤਾਨ ਨਹੀਂ ਕੀਤਾ ਹੈ।

ਜੇਕਰ NCLT ਰਾਜਨ ਰਾਕੇਸ਼ ਐਂਡ ਬ੍ਰਦਰਜ਼ ਦੀ ਪਟੀਸ਼ਨ ਨੂੰ ਦਿਵਾਲਾ ਕਾਨੂੰਨ ਦੇ ਤਹਿਤ ਸਵੀਕਾਰ ਕਰ ਲੈਂਦੀ ਹੈ ਤਾਂ ਜੈੱਟ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਨੂੰ ਨਿਵੇਸ਼ਕਾਂ ਨਾਲ ਸੌਦਾ ਕਰਨ 'ਚ ਦਿੱਕਤ ਆ ਸਕਦੀ ਹੈ। ਇੰਨਾ ਹੀ ਨਹੀਂਂ ਇਸ 
ਮਾਮਲੇ ਕਾਰਨ ਦੂਜੇ ਹੋਰ ਆਪਰੇਸ਼ਨਲ ਕ੍ਰੈਡਿਟਰਜ਼ ਵੀ ਦਿਵਾਲਾ ਕਾਨੂੰਨ ਦੇ ਤਹਿਤ ਬਕਾਏ ਦੀ ਮੰਗ ਕਰ ਸਕਦੇ ਹਨ


Related News