ਨਵੇਂ ਸਾਲ ਦੇ ਪਹਿਲੇ ਦਿਨ ਸਰਕਾਰ ਨੂੰ ਮਿਲੀ ਵੱਡੀ ਖ਼ੁਸ਼ਖ਼ਬਰੀ, ਦਸੰਬਰ ''ਚ ਇੰਨਾ ਰਿਹਾ GST ਕੁਲੈਕਸ਼ਨ

Tuesday, Jan 02, 2024 - 11:25 AM (IST)

ਨਵੇਂ ਸਾਲ ਦੇ ਪਹਿਲੇ ਦਿਨ ਸਰਕਾਰ ਨੂੰ ਮਿਲੀ ਵੱਡੀ ਖ਼ੁਸ਼ਖ਼ਬਰੀ, ਦਸੰਬਰ ''ਚ ਇੰਨਾ ਰਿਹਾ GST ਕੁਲੈਕਸ਼ਨ

ਨਵੀਂ ਦਿੱਲੀ : ਨਵੇਂ ਸਾਲ ਦੇ ਪਹਿਲੇ ਹੀ ਦਿਨ ਸਰਕਾਰ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਗੁੱਡਜ਼ ਐਂਡ ਸਰਵਿਸਿਜ਼ ਟੈਕਸ (GST) ਕੁਲੈਕਸ਼ਨ ਦਸੰਬਰ ’ਚ ਸਾਲਾਨਾ ਆਧਾਰ ’ਤੇ 10 ਫ਼ੀਸਦੀ ਵਧ ਕੇ ਲਗਭਗ 1.64 ਲੱਖ ਕਰੋੜ ਰੁਪਏ ਹੋ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ GST ਕੁਲੈਕਸ਼ਨ 1.49 ਲੱਖ ਕਰੋੜ ਰੁਪਏ ਰਹੀ ਸੀ। ਇਸ ਗੱਲ ਦੀ ਜਾਣਕਾਰੀ ਵਿੱਤ ਮੰਤਰਾਲਾ ਨੇ ਸੋਮਵਾਰ ਨੂੰ ਦਿੱਤੀ ਹੈ। 

ਇਹ ਵੀ ਪੜ੍ਹੋ - ਸਾਲ 2024 ਦੇ ਪਹਿਲੇ ਦਿਨ ਚਮਕਿਆ ਸੋਨਾ, ਚਾਂਦੀ ਦੀ ਚਮਕ ਹੋਈ ਫਿੱਕੀ, ਜਾਣੋ ਅੱਜ ਦਾ ਤਾਜ਼ਾ ਰੇਟ

ਇਸ ਸਬੰਧ ਵਿੱਚ ਮੰਤਰਾਲਾ ਵਲੋਂ ਜਾਰੀ ਕੀਤੇ ਗਏ GST ਅੰਕੜਿਆਂ ਅਨੁਸਾਰ ਦਸੰਬਰ ਵਿਚ ਇਕੱਠਾ ਹੋਇਆ ਕੁੱਲ GST ਮਾਲੀਆ 1,64,882 ਕਰੋੜ ਰੁਪਏ ਹੈ, ਜਿਸ ’ਚੋਂ ਸੀ. ਜੀ. ਐੱਸ. ਟੀ. 30,443 ਕਰੋੜ, ਐੱਸ. ਜੀ. ਐੱਸ. ਟੀ. 37,935 ਕਰੋੜ, ਆਈ. ਜੀ. ਐੱਸ. ਟੀ. 84,255 ਕਰੋੜ ਰੁਪਏ (ਮਾਲ ਦੀ ਦਰਾਮਦ ’ਤੇ ਇਕੱਠੇ ਹੋਏ 41,534 ਕਰੋੜ ਰੁਪਏ ਸਮੇਤ) ਹੈ। ਇਸ ਤੋਂ ਇਲਾਵਾ ਸੈੱਸ ਵਜੋਂ 12,249 ਕਰੋੜ ਰੁਪਏ (ਮਾਲ ਦੀ ਦਰਾਮਦ ’ਤੇ ਇਕੱਠੇ ਹੋਏ 1,079 ਕਰੋੜ ਰੁਪਏ ਸਮੇਤ) ਦੀ ਕੁਲੈਕਸ਼ਨ ਹੋਈ ਹੈ।

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਖ਼ਾਸ ਗੱਲ ਇਹ ਹੈ ਕਿ ਦਸੰਬਰ ਇਸ ਸਾਲ ਦਾ ਸੱਤਵਾਂ ਮਹੀਨਾ ਹੈ, ਜਿਸ ਵਿਚ 1.60 ਲੱਖ ਕਰੋੜ ਰੁਪਏ ਤੋਂ ਵੱਧ ਦੀ ਜੀ. ਐੱਸ. ਟੀ. ਕੁਲੈਕਸ਼ਨ ਹੋਈ ਹੈ। ਸਰਕਾਰ ਨੇ ਨਿਯਮਤ ਬੰਦੋਬਸਤ ਦੇ ਤਹਿਤ IGST ਵਿੱਚੋਂ 40057 ਕਰੋੜ ਰੁਪਏ CGST ਅਤੇ 33652 ਕਰੋੜ ਰੁਪਏ SGST ਨੂੰ ਦਿੱਤੇ ਹਨ। ਇਸ ਤਰ੍ਹਾਂ ਦਸੰਬਰ 2023 ਵਿੱਚ CGST 70501 ਕਰੋੜ ਰੁਪਏ ਅਤੇ SGST 71587 ਕਰੋੜ ਰੁਪਏ ਹੋਵੇਗਾ।

ਇਹ ਵੀ ਪੜ੍ਹੋ - ਗੁਜਰਾਤ ਦਾ ਡੇਅਰੀ ਸੈਕਟਰ ਕਰ ਰਿਹੈ ਤਰੱਕੀ, 36 ਲੱਖ ਕਿਸਾਨਾਂ ਨੂੰ ਰੋਜ਼ਾਨਾ ਮਿਲਦੇ ਨੇ 200 ਕਰੋੜ ਰੁਪਏ, ਜਾਣੋ ਕਿਵੇਂ

ਚਾਲੂ ਵਿੱਤੀ ਸਾਲ 'ਚ ਅਪ੍ਰੈਲ ਤੋਂ ਦਸੰਬਰ ਤੱਕ 9 ਮਹੀਨਿਆਂ 'ਚ ਜੀਐੱਸਟੀ ਕੁਲੈਕਸ਼ਨ 14.97 ਲੱਖ ਕਰੋੜ ਰੁਪਏ ਰਿਹਾ ਹੈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਇਕੱਠੇ ਕੀਤੇ 13.40 ਲੱਖ ਕਰੋੜ ਰੁਪਏ ਤੋਂ 12 ਫ਼ੀਸਦੀ ਜ਼ਿਆਦਾ ਹੈ। ਇਸ ਤਰ੍ਹਾਂ, ਔਸਤ ਮਾਸਿਕ ਸੰਗ੍ਰਹਿ 1.66 ਲੱਖ ਕਰੋੜ ਰੁਪਏ ਰਿਹਾ ਹੈ, ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਇਹ ਔਸਤ ਮਾਸਿਕ ਕੁਲੈਕਸ਼ਨ 1.49 ਲੱਖ ਕਰੋੜ ਰੁਪਏ ਸੀ।

ਇਹ ਵੀ ਪੜ੍ਹੋ - ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News