ਇੰਤਜ਼ਾਰ ਖ਼ਤਮ, ਮਈ ਅੰਤ ਤੱਕ ਭਾਰਤ 'ਚ ਆ ਜਾਏਗਾ ਵਿਦੇਸ਼ੀ ਕੋਰੋਨਾ ਟੀਕਾ

Tuesday, Apr 27, 2021 - 01:37 PM (IST)

ਹੈਦਰਾਬਾਦ- ਕੋਵੀਸ਼ੀਲਡ, ਕੋਵੈਕਸੀਨ ਦੇ ਨਾਲ ਹੁਣ ਜਲਦ ਹੀ ਭਾਰਤ ਵਿਚ ਸਪੂਤਨਿਕ-ਵੀ ਟੀਕਾ ਵੀ ਮਿਲਣਾ ਸ਼ੁਰੂ ਹੋ ਜਾਵੇਗਾ। ਰੂਸ ਦੇ ਕੋਵਿਡ-19 ਟੀਕੇ ਸਪੂਤਨਿਕ-ਵੀ ਦੀ ਪਹਿਲੀ ਖੇਪ ਮਈ ਦੇ ਅੰਤ ਤੱਕ ਭਾਰਤ ਆ ਜਾਵੇਗੀ। ਡਾ. ਰੈੱਡੀਜ਼ ਲੈਬੋਰੇਟਰੀਜ਼ ਨੇ ਮੰਗਲਵਾਰ ਨੂੰ ਇਹ ਉਮੀਦ ਜਤਾਈ। ਹਾਲ ਹੀ ਵਿਚ ਕੰਪਨੀ ਨੂੰ ਇਸ ਟੀਕੇ ਦੀ ਐਮਰਜੈਂਸੀ ਮਨਜ਼ੂਰੀ ਮਿਲੀ ਹੈ।

ਡਾ. ਰੈੱਡੀਜ਼ ਤੇ ਆਰ. ਡੀ. ਆਈ. ਐੱਫ. ਨੇ ਸਤੰਬਰ 2020 ਵਿਚ ਸਪੂਤਨਿਕ-ਵੀ ਦੇ ਕਲੀਨੀਕਲ ਟ੍ਰਾਇਲਾਂ ਲਈ ਇਕ ਸਮਝੌਤਾ ਕੀਤਾ ਸੀ।

ਇਹ ਵੀ ਪੜ੍ਹੋ- ਚੰਡੀਗੜ੍ਹ, ਲੁਧਿਆਣਾ ਸਣੇ 19 ਸ਼ਹਿਰਾਂ ਦੇ ਲੋਕਾਂ ਨੂੰ HDFC ਬੈਂਕ ਦੀ ਵੱਡੀ ਸੌਗਾਤ

ਕੰਪਨੀ ਕੋਲ ਭਾਰਤ ਵਿਚ ਇਸ ਟੀਕੇ ਦੀਆਂ 12.5 ਕਰੋੜ ਖੁਰਾਕਾਂ ਦੇ ਡਿਸਟ੍ਰੀਬਿਊਸ਼ਨ ਦਾ ਅਧਿਕਾਰ ਹੈ। ਕੰਪਨੀ ਦੇ ਇਕ ਬੁਲਾਰੇ ਨੇ ਕਿਹਾ, ''ਅਸੀਂ ਪਹਿਲੀ ਖੇਪ ਮੌਜੂਦਾ ਤਿਮਾਹੀ ਵਿਚ ਦਰਾਮਦ ਕਰਨ ਦਾ ਯਤਨ ਕਰ ਰਹੇ ਹਾਂ ਅਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਹ ਮਈ ਦੇ ਅੰਤ ਤੱਕ ਆ ਜਾਵੇ।'' ਆਰ. ਡੀ. ਆਈ. ਐੱਫ. ਦੇ ਸੀ. ਈ. ਓ. ਕਿਰਿਲ ਦਿਮੱਤਰੀ ਨੇ ਹਾਲ ਹੀ ਵਿਚ ਇਕ ਆਨਲਾਈਨ ਕਾਨਫਰੰਸ ਵਿਚ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਗਰਮੀਆਂ ਤੱਕ ਭਾਰਤ ਵਿਚ ਪੰਜ ਕਰੋੜ ਤੋਂ ਵੱਧ ਸਪੂਤਨਿਕ ਟੀਕੇ ਵਿਕਸਤ ਜਾਣਗੇ।

ਇਹ ਵੀ ਪੜ੍ਹੋ- ਥਾਈਲੈਂਡ ਜਾਣ ਵਾਲੇ ਲੋਕਾਂ ਲਈ ਝਟਕਾ, 1 ਮਈ ਤੋਂ ਰੱਦ ਹੋ ਜਾਣਗੇ ਇਹ 'ਪੇਪਰ'

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News