ਯਾਤਰਾ ਡਾਟ ਕਾਮ ਦਾ ਕਾਰਾ, ਐਡਵਾਂਸ ਦੇ ਬਾਵਜ਼ੂਦ ਵੀ ਨਹੀਂ ਲਵਾਇਆ ਵੀਜ਼ਾ

06/30/2019 2:06:53 AM

ਕੈਥਲ (ਸੁਖਵਿੰਦਰ)- ਯਾਤਰਾ ਡਾਟ ਕਾਮ ’ਤੇ ਜਾ ਕੇ ਆਨਲਾਈਨ ਯੂਰਪ ਸੁਪਰ ਸੇਵਰ ਪੈਕੇਜ ਲੈਣ ਵਾਲੇ ਕੈਥਲ ਜ਼ਿਲਾ ਨਿਵਾਸੀ 2 ਦੋਸਤਾਂ ਨਾਲ ਕੰਪਨੀ ਵੱਲੋਂ ਧੋਖਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਨੇ 60 ਹਜ਼ਾਰ ਰੁਪਏ ਐਡਵਾਂਸ ਲੈਣ ਤੋਂ ਬਾਅਦ ਵੀ ਦੋਵਾਂ ਨੌਜਵਾਨਾਂ ਦਾ ਵੀਜ਼ਾ ਨਹੀਂ ਲਵਾਇਆ। ਇਸ ਤੋਂ ਬਾਅਦ ਪੀਡ਼ਤਾਂ ਨੇ ਯਾਤਰਾ ਡਾਟ ਕਾਮ ਖਿਲਾਫ ਕੈਥਲ ਸਥਿਤ ਜ਼ਿਲਾ ਖਪਤਕਾਰ ਫੋਰਮ ’ਚ ਕੇਸ ਦਾਇਰ ਕਰ ਕੇ ਉਨ੍ਹਾਂ ਦੇ ਪੈਸੇ ਵਿਆਜ ਸਮੇਤ ਦਿਵਾਏ ਜਾਣ ਦੀ ਮੰਗ ਕੀਤੀ ਸੀ।

ਕੀ ਹੈ ਮਾਮਲਾ
ਪਿੰਡ ਕੌਲ ਨਿਵਾਸੀ ਮਨੀਸ਼ ਕੁਮਾਰ ਅਤੇ ਪਿੰਡ ਸਾਕਰਾ ਨਿਵਾਸੀ ਰਾਜੇਸ਼ ਕੁਮਾਰ ਨੇ ਯਾਤਰਾ ਡਾਟ ਕਾਮ ’ਤੇ ਜਾ ਕੇ ਜੁਲਾਈ 2018 ’ਚ ਆਨਲਾਈਨ ਬੁਕਿੰਗ ਕਰਵਾਈ ਸੀ। ਇਸ ’ਚ ਯੂਰਪ ਸੁਪਰ ਸੇਵਰ ਦਾ ਪੈਕੇਜ 350095 ਰੁਪਏ ’ਚ ਦਿੱਤਾ ਗਿਆ ਸੀ, ਜਿਸ ’ਚ 2 ਰਾਤਾਂ ਨੀਦਰਲੈਂਡ, 3 ਰਾਤਾਂ ਪੈਰਿਸ, 3 ਰਾਤਾਂ ਸਵਿਟਜ਼ਰਲੈਂਡ, ਇਕ ਰਾਤ ਇੰਸਬਰੁਕ, ਇਕ ਰਾਤ ਪਡੋਵਾ, ਇਕ ਰਾਤ ਫਲੋਰੈਂਸ, ਇਕ ਰਾਤ ਰੋਮ ’ਚ ਰੁਕਣ ਦਾ ਪੈਕੇਜ ਸੀ। ਉਨ੍ਹਾਂ ਦੀ ਗੱਲ ਕੰਪਨੀ ਦੇ ਕਰਮਚਾਰੀ ਕ੍ਰਿਸ਼ਨ ਜੋਸ਼ੀ ਨਾਲ ਹੋਈ ਸੀ। ਉਨ੍ਹਾਂ ਨੇ ਪੈਕੇਜ ਦੀ ਬੁਕਿੰਗ ਲਈ 60 ਹਜ਼ਾਰ ਰੁਪਏ ਵੀ ਕੰਪਨੀ ਵੱਲੋਂ ਦਿੱਤੇ ਗਏ ਖਾਤੇ ’ਚ ਜਮ੍ਹਾ ਕਰਵਾ ਦਿੱਤੇ ਸਨ। ਕੰਪਨੀ ਨੇ ਜਲਦ ਹੀ ਉਨ੍ਹਾਂ ਦਾ ਵੀਜ਼ਾ ਲਵਾਉਣ ਦੀ ਗੱਲ ਕਹੀ ਸੀ ਪਰ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦਾ ਵੀਜ਼ਾ ਨਹੀਂ ਲਵਾਇਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਦਿੱਤੇ ਗਏ।

ਇਹ ਕਿਹਾ ਫੋਰਮ ਨੇ
ਮਾਮਲੇ ਦੀ ਸੁਣਵਾਈ ਤੋਂ ਬਾਅਦ ਫੋਰਮ ਨੇ ਫੈਸਲਾ ਸੁਣਾਉਂਦੇ ਹੋਏ ਯਾਤਰਾ ਡਾਟ ਕਾਮ ਕੰਪਨੀ ਨੂੰ ਦੋਸ਼ੀ ਮੰਣਦੇ ਹੋਏ ਖਪਤਕਾਰ ਨੂੰ ਉਨ੍ਹਾਂ ਦੀ 60 ਹਜ਼ਾਰ ਰੁਪਏ ਦੀ ਰਾਸ਼ੀ 9 ਫੀਸਦੀ ਵਿਆਜ ਸਮੇਤ ਅਤੇ 5000 ਰੁਪਏ ਹਰਜਾਨੇ ਦੇ ਤੌਰ ’ਤੇ ਦੇਣ ਦਾ ਫੈਸਲਾ ਸੁਣਾਇਆ ਹੈ।


Inder Prajapati

Content Editor

Related News