ਜਾਣੋ ਕਿਨ੍ਹਾਂ ਕਾਰਨਾਂ ਕਰ ਕੇ ਬੀਮਾ ਕੰਪਨੀਆਂ ਰੱਦ ਕਰ ਸਕਦੀਆਂ ਹਨ ਕੋਵਿਡ ਕਲੇਮ

Saturday, May 08, 2021 - 07:17 PM (IST)

ਜਾਣੋ ਕਿਨ੍ਹਾਂ ਕਾਰਨਾਂ ਕਰ ਕੇ ਬੀਮਾ ਕੰਪਨੀਆਂ ਰੱਦ ਕਰ ਸਕਦੀਆਂ ਹਨ ਕੋਵਿਡ ਕਲੇਮ

ਨਵੀਂ ਦਿੱਲੀ (ਵਿਸ਼ੇਸ਼) – ਪਿਛਲੇ ਸਾਲ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਸ਼ੁਰੂ ਹੋਣ ਤੋਂ ਬਾਅਦ ਜਿਵੇਂ-ਜਿਵੇਂ ਕੋਰੋਨਾ ਇਨਫੈਕਸ਼ਨ ਤੇਜ਼ ਹੁੰਦੀ ਜਾ ਰਹੀ ਹੈ, ਉਵੇਂ-ਉਵੇਂ ਲੋਕਾਂ ਦਾ ਰੁਝਾਨ ਸਿਹਤ ਬੀਮਾ ਵੱਲ ਵਧਦਾ ਜਾ ਰਿਹਾ ਹੈ ਪਰ ਪਿਛਲੇ ਦਿਨੀਂ ਕੁਝ ਅਜਿਹੇ ਕੇਸ ਵੀ ਸਾਹਮਣੇ ਆਏ ਹਨ, ਜਿਨ੍ਹਾਂ ’ਚ ਬੀਮਾ ਕੰਪਨੀਆਂ ਵਲੋਂ ਕੋਵਿਡ-19 ਕਲੇਮ ਸੈਟਲ ਕਰਨ ਦੀ ਥਾਂ ਰੱਦ ਕਰ ਦਿੱਤੇ ਗਏ। ਇਸ ਨਾਲ ਸਿਹਤ ਬੀਮਾਧਾਰਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਅਤੇ ਕੰਜ਼ਿਊਮਰ ਫੋਰਮ ਦਾ ਦਰਵਾਜ਼ਾ ਖੜਕਾਉਣਾ ਪਿਆ।

ਤਕੀਨੀਕੀ ਤੌਰ ’ਤੇ ਸਿਹਤ ਬੀਮਾ ਦਾਅਵਾ ਕਰਨ ਦੌਰਾਨ ਤਿੰਨ ਗੱਲਾਂ ਦਾ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ। ਪਹਿਲਾ-ਜੋ ਵਿਅਕਤੀ ਹਸਪਤਾਲ ’ਚ ਦਾਖਲ ਹੋਇਆ ਹੈ, ਉਹ ਮੈਡੀਕਲ ਪ੍ਰੈਕੀਸ਼ਨਰ ਵਲੋਂ ਪ੍ਰਿਸਕ੍ਰਾਈਵ ਹੋਣਾ ਚਾਹੀਦਾ ਹੈ। ਦੂਜਾ-ਗਾਈਡਲਾਈਨਜ਼ ਮੁਤਾਬਕ ਉਸ ਦਾ ਸਹੀ ਇਲਾਜ ਹੋਣਾ ਚਾਹੀਦਾ ਹੈ ਅਤੇ ਸਭ ਤੋਂ ਅਹਿਮ ਤੀਜੀ ਗੱਲ ਇਹ ਹੈ ਕਿ ਇਲਾਜ ਦੀ ਇਕ ਐਕਟਿਵ ਲਾਈਨ ਹੋਣੀ ਚਾਹੀਦੀ ਹੈ ਜੋ ਕਿ ਸਿਰਫ ਹਸਪਤਾਲ ’ਚ ਹੀ ਹੋ ਸਕਦੀ ਹੈ। ਇਹ ਕਹਿਣਾ ਹੈ ਇਕ ਖਪਤਕਾਰ ਜਾਗਰੂਕਤਾ ਮੰਚ ਦੇ ਸੀ. ਈ. ਓ. ਮਹਾਵੀਰ ਚੋਪੜਾ ਦਾ। ਬੀਮਾ ਲੈਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਅਜਿਹੇ ਕਿਹੜੇ ਕਾਰਨ ਹਨ, ਜਿਸ ਨਾਲ ਬੀਮਾ ਦਾਅਵੇ ਨੂੰ ਬੀਮਾ ਕੰਪਨੀ ਵਲੋਂ ਨਾਮਨਜ਼ੂਰ ਕੀਤਾ ਜਾ ਸਕਦਾ ਹੈ। ਅਸੀਂ ਤੁਹਾਨੂੰ ਪੰਜ ਕਾਰਨ ਦੱਸ ਰਹੇ ਹਾਂ, ਜਿਸ ਕਾਰਨ ਤੁਹਾਡਾ ਦਾਅਵਾ ਰੱਦ ਹੋ ਸਕਦਾ ਹੈ।

ਇਹ ਵੀ ਪੜ੍ਹੋ : HDFC ਤੇ SBI ਦੇ ਖਾਤਾਧਾਰਕਾਂ ਲਈ ਅਹਿਮ ਖ਼ਬਰ,ਅੱਜ ਰਾਤ ਬੰਦ ਰਹਿਣਗੀਆਂ ਇਹ ਸੇਵਾਵਾਂ

ਕਲੇਮ ਦੇ ਨਾਲ ਉਚਿੱਤ ਦਸਤਾਵੇਜ਼ਾਂ ਦੀ ਕਮੀ

ਬੀਮਾ ਕੰਪਨੀਆਂ ਵਲੋਂ ਕਲੇਮ ਰੱਦ ਕਰਨ ਦਾ ਸਭ ਤੋਂ ਵੱਡਾ ਕਾਰਨ ਜ਼ਿਆਦਾਤਰ ਹਸਪਤਾਲਾਂ ਵਲੋਂ ਮਰੀਜ਼ ਦੀ ਸਿਰਫ ਪਾਜ਼ੇਟਿਵ ਰਿਪੋਰਟ ਹੀ ਭੇਜਣੀ ਹੈ, ਜਦੋਂ ਕਿ ਬੀਮਾ ਕੰਪਨੀਆਂ ਇਲਾਜ ਦੇ ਕਈ ਦਸਤਾਵੇਜ਼ਾਂ ਦੀ ਜਾਂਚ ਕਰਦੀਆਂ ਹਨ। ਉਸੇ ਦੇ ਆਧਾਰ ’ਤੇ ਕਲੇਮ ਤਿਆਰ ਹੁੰਦਾ ਹੈ। ਬੀਮਾ ਕੰਪਨੀਆਂ ਇਹ ਵੀ ਦੇਖਦੀਆਂ ਹਨ ਕਿ ਕੀ ਮਰੀਜ਼ ਦਾ ਇਲਾਜ ਵਿਸ਼ਵ ਸਿਹਤ ਸੰਗਠਨ ਦੀਆਂ ਗਾਈਡਲਾਈਨਜ਼, ਏਮਜ਼ ਅਤੇ ਆਈ. ਸੀ. ਐੱਮ. ਆਰ. ਵਲੋਂ ਤੈਅ ਮਾਪਦੰਡਾਂ ਮੁਤਾਬਕ ਹੋਇਆ ਹੈ ਜਾਂ ਨਹੀਂ। ਹਰੇਕ ਕਲੇਮ ’ਚ ਡਾਕਟਰ ਦੀ ਪ੍ਰਿਸਕ੍ਰਪਸ਼ਨ, ਡਾਇਗਨੋਸਟਿਕ ਰਿਪੋਰਟ, ਟ੍ਰੀਟਮੈਂਟ ਸਮਰੀ ਅਤੇ ਉਚਿੱਤ ਬਿੱਲ ਹੋਣੇ ਚਾਹੀਦੇ ਹਨ। ਕਲੇਮ ਦੇ ਨਾਲ ਜੇ ਦਸਵਾਵੇਜ਼ ਨਹੀਂ ਹਨ ਤਾਂ ਕਲੇਮ ਰੱਦ ਹੋ ਸਕਦਾ ਹੈ।

ਇਹ ਵੀ ਪੜ੍ਹੋ : ਨਿਰਮਾ ਸਮੂਹ ਦੀ ਸੀਮੈਂਟ ਕੰਪਨੀ ਲਿਆਏਗੀ IPO, 5000 ਕਰੋੜ ਰੁਪਏ ਜੁਟਾਉਣ ਦਾ ਹੈ ਟੀਚਾ

ਡਰ ਜਾਂ ਬਿਨਾਂ ਕਿਸੇ ਕਾਰਨ ਹਸਪਤਾਲ ’ਚ ਭਰਤੀ ਹੋਣਾ

ਖਪਤਕਾਰ ਜਾਗਰੂਕਤਾ ਮੰਚ ਮੁਤਾਬਕ ਹਸਪਤਾਲ ’ਚ ਦਾਖਲ ਕਿਸੇ ਵਿਅਕਤੀ ਨੂੰ ਕੋਰੋਨਾ ਦਾ ਡਰ ਹੈ ਜਾਂ ਹਲਕੇ ਲੱਛਣ ਹਨ ਅਤੇ ਉਸ ਨੂੰ ਹਸਪਤਾਲ ਵਲੋਂ ਸਿਰਫ ਦਵਾਈ ਹੀ ਦਿੱਤੀ ਜਾ ਰਹੀ ਹੈ ਅਤੇ ਕਿਸੇ ਹੋਰ ਇਲਾਜ ਜਾਂ ਨਿਗਰਾਨੀ ਦੀ ਲੋੜ ਨਹੀਂ ਹੈ ਤਾਂ ਬੀਮਾ ਕੰਪਨੀ ਕਲੇਮ ਰੱਦ ਕਰ ਸਕਦੀ ਹੈ।

ਗੈਰ-ਜ਼ਰੂਰੀ ਲੈਬ ਟੈਸਟ ਅਤੇ ਇਲਾਜ ਦਾ ਜ਼ਿਆਦਾ ਖਰਚਾ

ਅੱਜਕਲ ਕੋਰੋਨਾ ਦੇ ਹਲਕੇ ਲੱਛਣ ਹੋਣ ’ਤੇ ਲੋਕ ਹਸਪਤਾਲ ’ਚ ਭਰਤੀ ਹੋ ਰਹੇ ਹਨ ਅਤੇ ਕੋਰੋਨਾ ਦੇ ਇਸ ਸੰਕਟ ਦੌਰਾਨ ਕਈ ਪ੍ਰਾਈਵੇਟ ਹਸਪਤਾਲ ਗੈਰ-ਜ਼ਰੂਰੀ ਲੈਬ ਟੈਸਟਾਂ ਦੇ ਨਾਲ-ਨਾਲ ਇਲਾਜ ਦਾ ਕਾਫੀ ਜ਼ਿਆਦਾ ਚਾਰਜ ਵਸੂਲ ਕਰ ਰਹੇ ਹਨ। ਅਜਿਹੇ ’ਚ ਜੇ ਤੁਸੀਂ ਕਿਸੇ ਹਸਪਤਾਲ ’ਚ ਇਲਾਜ ਕਰਵਾਉਂਦੇ ਹੋ ਅਤੇ ਉਹ ਤੁਹਾਡੇ ਕੋਲੋਂ ਵਾਧੂ ਚਾਰਜ ਕਰਦਾ ਹੈ ਤਾਂ ਬੀਮਾ ਕੰਪਨੀ ਦਾਅਵਾ ਦੇਣ ਤੋਂ ਨਾਂਹ ਕਰ ਸਕਦੀ ਹੈ। ਬੀਮਾ ਕੰਪਨੀ ਜਨਰਲ ਇੰਸ਼ੋਰੈਂਸ ਕੌਂਸਲ ਵਲੋਂ ਨਿਰਧਾਰਤ ਦਰ ਨਾਲ ਹੀ ਭੁਗਤਾਨ ਕਰੇਗੀ। ਇਸ ਸਥਿਤੀ ’ਚ ਤੁਹਾਡਾ ਦਾਅਵਾ ਰੱਦ ਹੋ ਸਕਦਾ ਹੈ ਜਾਂ ਤੈਅ ਰਕਮ ਤੋਂ ਬਾਅਦ ਖੁਦ ਭੁਗਤਾਨ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਖ਼ਬਰ: ਅਗਲੇ ਹਫ਼ਤੇ ਤੋਂ ਖਾਤਿਆਂ 'ਚ ਆਉਣਗੇ 2,000 ਰੁਪਏ

ਹੈਲਥ ਇੰਸ਼ੋਰੈਂਸ ਦੇ ਸਮੇਂ ਸਹੀ ਜਾਣਕਾਰੀ ਲੁਕਾਉਣਾ

ਹੈਲਥ ਇੰਸ਼ੋਰੈਂਸ ਦਾ ਕਲੇਮ ਖਾਰਜ ਹੋਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਬੀਮਾਧਾਰਕ ਵਲੋਂ ਗਲਤ ਜਾਣਕਾਰੀ ਦੇਣਾ। ਜੇ ਤੁਹਾਨੂੰ ਪਹਿਲਾਂ ਤੋਂ ਕੋਈ ਬੀਮਾਰੀ ਹੈ ਜਾਂ ਪਰਿਵਾਰ ’ਚ ਕੋਈ ਬੀਮਾਰੀ ਪੀੜ੍ਹੀਆਂ ਤੋਂ ਚੱਲ ਰਹੀ ਹੈ ਤਾਂ ਹੈਲਥ ਇੰਸ਼ੋਰੈਂਸ ਖਰੀਦਣ ਸਮੇਂ ਉਸ ਦੀ ਜਾਣਕਾਰੀ ਦੇਣਾ ਜ਼ਰੂਰੀ ਹੈ, ਜਿਸ ਨਾਲ ਬੀਮਾ ਕੰਪਨੀ ਸਮਝ ਜਾਂਦੀ ਹੈ ਕਿ ਤੁਹਾਡੀ ਸਿਹਤ ਨਾਲ ਕਿੰਨਾ ਜੋਖਮ ਹੈ ਅਤੇ ਉਸ ਦੀ ਮਦਦ ਨਾਲ ਉਹ ਸਹੀ ਪ੍ਰੀਮੀਅਮ ਤੈਅ ਕਰਦੀ ਹੈ।

ਉਡੀਕ ਦੀ ਮਿਆਦ ਤੋਂ ਪਹਿਲਾਂ ਦਾਅਵਾ

ਕੋਵਿਡ ਪਾਲਿਸੀ ਜਾਂ ਹੋਰ ਹੈਲਥ ਇੰਸ਼ੋਰੈਂਸ ਉਮੀਦ ਦੀ ਮਿਆਦ ਦੇ ਨਾਲ ਆਉਂਦੇ ਹਨ। ਕੋਰੋਨਾ ਪਾਲਿਸੀ ’ਚ ਵੀ 15 ਦਿਨ ਦੀ ਉਡੀਕ ਦੀ ਮਿਆਦ ਹੈ। ਜੇ ਇਸ ਤੋਂ ਪਹਿਲਾਂ ਕੋਈ ਵਿਅਕਤੀ ਦਾਅਵਾ ਕਰਦਾ ਹੈ ਤਾਂ ਕੰਪਨੀ ਉਸ ਦੇ ਦਾਅਵੇ ਨੂੰ ਰੱਦ ਕਰ ਦੇਵੇਗੀ।

ਇਹ ਵੀ ਪੜ੍ਹੋ : ਜੈੱਫ ਬੇਜੋਸ ਨੇ ਇਸ ਸਾਲ ਪਹਿਲੀ ਵਾਰ ਵੇਚੇ ਐਮਾਜ਼ੋਨ ਦੇ ਸ਼ੇਅਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News