ਵਿੱਤ ਮੰਤਰਾਲਾ ਨੇ ਕੀਤੇ ਅਜਿਹੇ ਟਵੀਟ ਕਿ ਲੋਕਾਂ ਨੇ ਪੁੱਛਿਆ, ਕੀ ਫਿਰ ਤੋਂ ਹੋਵੇਗੀ ਨੋਟਬੰਦੀ?
Saturday, Oct 21, 2017 - 02:20 AM (IST)
ਨਵੀਂ ਦਿੱਲੀ— ਵਿੱਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕੁਝ ਅਜਿਹੇ ਟਵੀਟ ਕੀਤੇ, ਜਿਨ੍ਹਾਂ ਨੂੰ ਦੇਖ ਕੇ ਲੋਕ ਪੁੱਛਣ ਲੱਗੇ ਕਿ ਕੀ ਫਿਰ ਨੋਟਬੰਦੀ ਹੋਣ ਵਾਲੀ ਹੈ। ਮੰਤਰਾਲਾ ਵੱਲੋਂ ਇਨ੍ਹਾਂ ਟਵੀਟਾਂ 'ਤੇ ਲੋਕਾਂ ਨੇ ਵੱਖ-ਵੱਖ ਕਮੈਂਟ ਕੀਤੇ। ਮੰਤਰਾਲਾ ਦੇ ਟਵੀਟ ਹੈਂਡਲ ਤੋਂ ਹੋਏ ਇਨ੍ਹਾਂ ਟਵੀਟਾਂ ਤੋਂ ਕੁਝ ਸਮਝ ਪਾਣਾ ਤਾਂ ਮੁਸ਼ਕਲ ਹੈ ਪਰ ਲੋਕਾਂ ਨੇ ਆਪਣੇ ਹਿਸਾਬ ਨਾਲ ਮਤਲਬ ਜ਼ਰੂਰ ਕੱਢਣਾ ਸ਼ੁਰੂ ਕਰ ਦਿੱਤਾ ਹੈ।
ਦੋ ਅਜੀਬ ਟਵੀਟ ਹੋਏ ਟਵੀਟਰ ਹੈਂਡਲ ਤੋਂ
ਵਿੱਤ ਮੰਤਰਾਲਾ ਦੇ ਟਵੀਟਰ ਹੈਂਡਲ ਤੋਂ ਦੋ ਟਵੀਟ ਕੀਤੇ ਗਏ, ਜਿਨ੍ਹਾਂ ਚੋਂ ਇਕ ਟਵੀਟ 'ਤੇ ਸਿਰਫ 'ESS' ਲਿਖਿਆ ਹੋਇਆ ਹੈ, ਜਿਸ ਦਾ ਕੋਈ ਮਤਲਬ ਨਹੀਂ ਨਿਕਲਦਾ ਹੈ। ਦੂਜੇ ਟਵੀਟ 'ਚ ਇਹ ਸ਼ਬਦ ਲਿਖਿਆ ਗਿਆ ਉਹ ਸਮਝ ਤੋਂ ਬਾਹਰ ਹੈ। ਇਹ ਸ਼ਬਦ ਹੈ, 'Sawa we h h we s see see।'
ਮਸ਼ਹੂਰ ਸੰਗੀਤਕਾਰ ਅਤੇ ਗਾਇਕ ਵਿਸ਼ਾਲ ਦਦਲਾਨੀ ਨੇ ਵੀ ਮੰਤਰਾਲਾ ਦੇ ਅਜੀਬ ਟਵੀਟ 'ਤੇ ਕਮੈਂਟ ਕੀਤਾ ਹੈ। ਉਨ੍ਹਾਂ ਨੇ ਫਾਈਨੈਂਸ ਮਨੀਸਟਰੀ ਦੇ ਟਵੀਟ ਨੂੰ ਇੰਸਟਾਗ੍ਰਾਮ 'ਚ ਪੋਸਟ ਕੀਤਾ। ਉਨ੍ਹਾਂ ਨੇ ਇਸ ਦਾ ਲਿੰਕ ਟਵੀਟ ਕੀਤਾ ਅਤੇ ਲਿਖਿਆ ਕਿ ਇਹ ਸਾਰਾ ਕੁਝ ਸਮਝਾ ਦਿੰਦਾ ਹੈ।
ਲੋਕਾਂ ਨੇ ਵੀ ਕੀਤੇ ਟਵੀਟ
ਇਨ੍ਹਾਂ ਦੋਵਾਂ ਪੋਸਟਾਂ 'ਤੇ ਲੋਕਾਂ ਨੇ ਵੀ ਟਵੀਟ ਕੀਤੇ ਹਨ। ਇਕ ਯੂਜ਼ਰ ਨੇ ਪੁੱਛਿਆ ਕਿ ਕੀ ਫਿਰ ਤੋਂ ਨੋਟਬੰਦੀ ਹੋਣ ਵਾਲੀ ਹੈ। ਇਕ ਨੇ ਲਿਖਿਆ ਹੈ ਕਿ ਵਿੱਤ ਮੰਤਰਾਲਾ ਸ਼ਰਮਾ ਕਿਉਂ ਰਹੀ ਹੈ।
Thank you for explaining the growth of GDP in one word. pic.twitter.com/yirphYAFeh
— Encounter (@Shahcarsm) October 20, 2017
ਕੁਝ ਯੂਜ਼ਰਸ ਨੇ ਇਸ ਨੂੰ ਦੇਸ਼ ਦੇ ਜੀ.ਡੀ.ਪੀ. ਗ੍ਰੋਥ ਨਾਲ ਜੋੜਿਆ ਹੈ। ਇਸ 'ਚ ਇਕ ਯੂਜ਼ਰ ਨੇ ਲਿਖਿਆ ਹੈ, 'ਦੇਸ਼ ਦੀ ਜੀ.ਡੀ.ਪੀ. ਦੀ ਵਿਕਾਸ ਦਰ ਇਕ ਸ਼ਬਦ 'ਚ ਸਮਝਾਉਣ ਲਈ ਧੰਨਵਾਦ, ESS।'
ਕੁਝ ਯੂਜ਼ਰਸ ਨ ੇਵਿੱਤ ਮੰਤਰਾਲਾ ਦੇ ਇਨ੍ਹਾਂ ਸ਼ਬਦਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਇਸ 'ਚ ਉਨ੍ਹਾਂ ਨੇ 'ESS' ਨੂੰ ਸੈਸ ਕਰਾਰ ਕਰ ਦਿੱਤਾ ਹੈ।
Sir it's Cess not Ess
— Amit Shah🚩🚩 (@amitshaah_) October 20, 2017
