ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ- ਇਸ ਵਾਰ ਦਾ ਬਜਟ ਹੋਵੇਗਾ ਸ਼ਾਨਦਾਰ

12/19/2020 5:00:54 PM

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵਾਅਦਾ ਕੀਤਾ ਹੈ ਕਿ ਇਸ ਵਾਰ ਦਾ ਬਜਟ ਸ਼ਾਨਦਾਰ ਹੋਵੇਗਾ, ਕਿਉਂਕਿ ਸਰਕਾਰ ਮਹਾਮਾਰੀ ਤੋਂ ਪੀੜਤ ਅਰਥਵਿਵਸਥਾ ਨੂੰ ਅੱਗੇ ਵਧਾਉਣ ਅਤੇ ਵਿਕਾਸ ਨੂੰ ਰਫਤਾਰ ਦੇਣ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ, ਮੈਡੀਕਲ ਖੋਜ ਅਤੇ ਵਿਕਾਸ (ਆਰ. ਐਂਡ ਡੀ.) ਵਿਚ ਨਿਵੇਸ਼ ਅਤੇ ਟੈਲੀਮੈਡੀਸਿਨ ਲਈ ਵਿਆਪਕ ਹੁਨਰ ਦਾ ਵਿਕਾਸ ਅਹਿਮ ਸਾਬਤ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਰੋਜ਼ੀ-ਰੋਟੀ ਸਬੰਧੀ ਚੁਣੌਤੀਆਂ ਨੂੰ ਕਾਰੋਬਾਰਿਕ ਟ੍ਰੇਨਿੰਗ ਅਤੇ ਹੁਨਰ ਵਿਕਾਸ ਦੇ ਨਵੇਂ ਰੂਪ ’ਚ ਦੇਖਣਾ ਹੋਵੇਗਾ।

ਇਹ ਵੀ ਪੜ੍ਹੋ : ਰੋਜ਼ਗਾਰ ਦੇ ਮੋਰਚੇ ’ਤੇ ਚੰਗੀ ਖਬਰ, 10 ਲੱਖ ਲੋਕਾਂ ਨੂੰ ਰੋਜ਼ਗਾਰ ਦੇਵੇਗੀ ਇਹ ਇੰਡਸਟਰੀ

ਸੀਤਾਰਮਣ ਨੇ ਸੀ. ਆਈ. ਆਈ. ਵਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਕਿਹਾ ਕਿ ਮੈਨੂੰ ਆਪਣੇ ਸੁਝਾਅ ਭੇਜੋ ਤਾਂ ਕਿ ਅਸੀਂ ਇਕ ਅਜਿਹਾ ਬਜਟ ਬਣਾ ਸਕੀਏ, ਜੋ ਇਸ ਤੋਂ ਪਹਿਲਾਂ ਕਦੇ ਨਹੀਂ ਆਇਆ। ਭਾਰਤ ਦੇ 100 ਸਾਲਾਂ ’ਚ ਅਜਿਹਾ ਬਜਟ ਨਹੀਂ ਦੇਖਿਆ ਗਿਆ ਹੋਵੇਗਾ, ਜੋ ਮਹਾਮਾਰੀ ਤੋਂ ਬਾਅਦ ਆਵੇਗਾ। ਉਨ੍ਹਾਂ ਨੇ ਸੀ. ਆਈ. ਆਈ. ਸਾਂਝੇਦਾਰ ਸੰਮੇਲਨ 2020 ਨੂੰ ਵੀਡੀਓ ਕਾਨਫਰੰਸ ਰਾਹÄ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਉਦੋਂ ਤੱਕ ਸੰਭਵ ਨਹੀਂ ਹੋਵੇਗਾ ਜਦੋਂ ਤੱਕ ਮੈਨੂੰ ਤੁਹਾਡੇ ਸੁਝਾਅ ਅਤੇ ਇੱਛਾਵਾਂ ਦੀ ਸੂਚੀ ਨਹੀਂ ਮਿਲ ਜਾਂਦੀ ਹੈ, ਇਨ੍ਹਾਂ ਚੁਣੌਤੀਆਂ ਨਾਲ ਜੋ ਗੱਲਾਂ ਤੁਹਾਡੇ ਵਿਚਾਰ ’ਚ ਆਈਆਂ ਹੋਣ। ਇਸ ਦੀ ਸੰਖੇਪ ਜਾਣਕਾਰੀ ਤੋਂ ਬਿਨਾਂ, ਮੇਰੇ ਲਈ ਇਕ ਅਜਿਹਾ ਦਸਤਾਵੇਜ਼ ਤਿਆਰ ਕਰਨਾ ਅਸੰਭਵ ਹੈ, ਜੋ ਬੇਮਿਸਾਲ ਬਜਟ ਹੋਵੇ, ਇਕ ਬਜਟ ਜਿਸ ਨੂੰ ਮਹਾਮਾਰੀ ਦੇ ਬਾਅਦ ਬਣਾਇਆ ਜਾ ਰਿਹਾ ਹੈ। ਵਿੱਤੀ ਸਾਲ 2021-22 ਦਾ ਆਮ ਬਜਟ 1 ਫਰਵਰੀ 2021 ਨੂੰ ਸੰਸਦ ਵਿੱਚ ਪੇਸ਼ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ : ਆਸਟਰੇਲੀਆ ’ਚ ਹਾਰੀ ਭਾਰਤੀ ਟੀਮ, ਟਰੋਲਰਸ ਦੇ ਨਿਸ਼ਾਨੇ ’ਤੇ ਆਈ ਅਨੁਸ਼ਕਾ ਸ਼ਰਮਾ, ਕੀਤੇ ਅਜਿਹੇ ਕੁਮੈਂਟ


cherry

Content Editor cherry