ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਲਗਾਤਾਰ ਵਿਕਰੀ ਨਾਲ ਰੁਪਏ ’ਚ ਹੋਰ ਆ ਸਕਦੀ ਹੈ ਗਿਰਾਵਟ
Sunday, Oct 05, 2025 - 04:41 PM (IST)

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਅਤੇ ਯੂਰਪ ’ਤੇ ਥੋਪੀਆਂ ਵਪਾਰਕ ਰੁਕਾਵਟਾਂ ਦਾ ਅਸਰ ਭਾਰਤ ’ਤੇ ਦਿਸਣ ਲੱਗਾ ਹੈ। ਜਿੱਥੇ ਵਿਦੇਸ਼ੀ ਕੰਪਨੀਆਂ ਹੁਣ ਭਾਰੀ ਮਾਤਰਾ ’ਚ ਚੀਨ ਅਤੇ ਯੂਰਪ ’ਚ ਨਿਵੇਸ਼ ਕਰਨ ਦਾ ਦਬਾਅ ਵਧਾ ਰਹੀਆਂ ਹਨ, ਉਥੇ ਹੀ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਲਗਾਤਾਰ ਵਿਕਰੀ ਨੇ ਵੀ ਰੁਪਏ ਨੂੰ ਹੋਰ ਕਮਜ਼ੋਰ ਕਰਨ ਦਾ ਖਦਸ਼ਾ ਜਤਾ ਦਿੱਤਾ ਹੈ, ਜੋ ਫਿਲਹਾਲ 2 ਇਤਿਹਾਸਕ ਪੱਧਰਾਂ ਤੋਂ ਹੇਠਾਂ ਕਾਰੋਬਾਰ ਕਰ ਰਿਹਾ ਹੈ। ਟਰੰਪ ਦਾ ਟਰੰਪ ਕਾਰਡ ਭਾਰਤ ਲਈ ਨੁਕਸਾਨਦੇਹ ਸਾਬਤ ਹੋ ਰਿਹਾ ਹੈ।
ਟੈਰਿਫ ਨਾਲ ਭਾਰਤ ਦੀ ਵਧੀ ਪ੍ਰੇਸ਼ਾਨੀ
ਟਰੰਪ ਨੇ ਦਰਾਮਦੀ ਇਸਪਾਤ ’ਤੇ 25 ਫੀਸਦੀ ਅਤੇ ਐਲੂਮੀਨੀਅਮ ’ਤੇ 10 ਫੀਸਦੀ ਡਿਊਟੀ ਲਾਉਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਭਾਰਤ ਨੂੰ ਵੀ ਵਿਦੇਸ਼ੀ ਬਾਜ਼ਾਰਾਂ ’ਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਟਰੰਪ ਨੇ ਸਾਫਟ ਡ੍ਰਿੰਕਸ ’ਤੇ ਭਾਰੀ ਟੈਰਿਫ ਲਾ ਦਿੱਤਾ ਅਤੇ ਸਟੀਲ ਉਤਪਾਦਾਂ ’ਤੇ 25 ਫੀਸਦੀ ਵਾਧੂ ਟੈਰਿਫ ਲਾਉਣ ਦਾ ਐਲਾਨ ਕੀਤਾ। ਇਸ ਨਾਲ ਭਾਰਤ ਦੇ ਸਟੀਲ ਅਤੇ ਐਲੂਮੀਨੀਅਮ ਉਦਯੋਗ ’ਤੇ ਸਿੱਧਾ ਅਸਰ ਪਿਆ ਹੈ। ਵਿਦੇਸ਼ੀ ਨਿਵੇਸ਼ਕ ਭਾਰਤ ’ਚੋਂ ਪੈਸਾ ਕੱਢ ਕੇ ਸੁਰੱਖਿਅਤ ਬਾਜ਼ਾਰਾਂ ’ਚ ਸ਼ਰਨ ਲੈ ਰਹੇ ਹਨ।
ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਦੀ ਵਿਕਰੀ ਨਾਲ ਸ਼ੇਅਰ ਬਾਜ਼ਾਰ ’ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਰੁਪਏ ਦੀ ਕਮਜ਼ੋਰੀ ਨੇ ਵੀ ਦਰਾਮਦ ਮਹਿੰਗੀ ਕਰ ਦਿੱਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹੀ ਰੁਝਾਨ ਜਾਰੀ ਰਿਹਾ ਤਾਂ ਭਾਰਤ ਦੇ ਵਪਾਰ ਸੰਤੁਲਨ ’ਤੇ ਗੰਭੀਰ ਅਸਰ ਹੋਵੇਗਾ।
ਨਿਵੇਸ਼ ਪ੍ਰਵਾਹ ਦੀ ਵਾਪਸੀ ਦੀ ਸੰਭਾਵਨਾ ਘੱਟ
ਆਈ. ਐੱਮ. ਐੱਫ. ਨੇ 2024 ’ਚ ਲੱਗਭਗ 124 ਦੇਸ਼ਾਂ ਦੀ ਆਰਥਿਕ ਸਥਿਤੀ ਦੀ ਸਮੀਖਿਆ ਕੀਤੀ ਸੀ। ਵਰਲਡ ਇਨਵੈਸਟਮੈਂਟ ਰਿਪੋਰਟ ’ਚ ਕਿਹਾ ਹੈ ਕਿ ਚਿੰਤਾਵਾਂ ਨੂੰ ਵੇਖਦੇ ਹੋਏ ਵਿਦੇਸ਼ੀ ਨਿਵੇਸ਼ ਪ੍ਰਵਾਹ ’ਤੇ ਵੱਡਾ ਦਬਾਅ ਹੈ। ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਭਾਰਤ ਅਤੇ ਅਮਰੀਕਾ ਦੀ ਵਪਾਰਕ ਤਣਾਅ ਭਰੀ ਸਥਿਤੀ ’ਤੇ ਗਲੋਬਲ ਫੰਡਜ਼ ਦਾ ਰੁਖ ਪ੍ਰਭਾਵਿਤ ਹੋ ਸਕਦਾ ਹੈ।
ਭਾਰਤ ’ਚ ਨਿਵੇਸ਼ਕਾਂ ਦੀਆਂ ਭਾਵਨਾਵਾਂ ਕਮਜ਼ੋਰ ਬਣੀਆਂ ਹੋਈਆਂ ਹਨ ਅਤੇ ਨਜ਼ਦੀਕ ਭਵਿੱਖ ’ਚ ਨਿਵੇਸ਼ ਪ੍ਰਵਾਹ ਦੀ ਵਾਪਸੀ ਦੀ ਸੰਭਾਵਨਾ ਘੱਟ ਹੈ। ਆਈ. ਐੱਮ. ਐੱਫ. ਦਾ ਅੰਦਾਜ਼ਾ ਹੈ ਕਿ ਅਗਲੇ 3 ਸਾਲਾਂ ’ਚ ਕੰਪਨੀਆਂ ਦੀ ਨਿਵੇਸ਼ ਦਰ ’ਚ 2026 ’ਚ ਮਾਮੂਲੀ ਗਿਰਾਵਟ ਕਾਰਨ ਵਾਧਾ 0.5 ਫੀਸਦੀ ਅੰਕ ਵੱਧ ਸਕਦਾ ਹੈ, ਜਦੋਂਕਿ ਪਿਛਲੇ ਸਾਲਾਂ ’ਚ 6.3 ਤੋਂ 6.8 ਫੀਸਦੀ ਵਾਧੇ ਦਾ ਅੰਦਾਜ਼ਾ ਲਾਇਆ ਗਿਆ ਸੀ।
ਭਾਰਤੀ ਅਰਥਵਿਵਸਥਾ ’ਤੇ ਇਸ ਦਾ ਅਸਰ ਸਪੱਸ਼ਟ ਦਿਸ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਦੀ ਵਿਕਾਸ ਦਰ 2026 ਤਕ 6.5 ਫੀਸਦੀ ਤੋਂ ਘੱਟ ਕੇ 6.1 ਫੀਸਦੀ ’ਤੇ ਆ ਜਾਵੇਗੀ। ਰੁਪਏ ’ਤੇ ਲਗਾਤਾਰ ਦਬਾਅ ਵਧੇਗਾ ਅਤੇ ਇਹ ਡਾਲਰ ਦੇ ਮੁਕਾਬਲੇ 85.50 ਤਕ ਪਹੁੰਚ ਸਕਦਾ ਹੈ, ਅਜੇ ਰੁਪਏ ਦਾ ਪੱਧਰ 83.20 ਪ੍ਰਤੀ ਡਾਲਰ ਹੈ।