JM ਗਰੁੱਪ ਦੀਆਂ 3 ਇਕਾਈਆਂ ਨੇ SEBI ਨੂੰ 3.92 ਕਰੋੜ ਰੁਪਏ ਦੇ ਕੇ ਮਾਮਲਾ ਨਿਬੇੜਿਆ

Wednesday, Sep 24, 2025 - 06:24 PM (IST)

JM ਗਰੁੱਪ ਦੀਆਂ 3 ਇਕਾਈਆਂ ਨੇ SEBI ਨੂੰ 3.92 ਕਰੋੜ ਰੁਪਏ ਦੇ ਕੇ ਮਾਮਲਾ ਨਿਬੇੜਿਆ

ਨਵੀਂ ਦਿੱਲੀ (ਭਾਸ਼ਾ) - ਜੇ. ਐੱਮ. ਗਰੁੱਪ ਦੀਆਂ ਇਕਾਈਆਂ-ਜੇ. ਐੱਮ. ਫਾਈਨਾਂਸ਼ੀਅਲ, ਜੇ. ਐੱਮ. ਫਾਈਨਾਂਸ਼ੀਅਲ ਸਰਵਿਸਿਜ਼ ਅਤੇ ਜੇ. ਐੱਮ. ਫਾਈਨਾਂਸ਼ੀਅਲ ਪ੍ਰੋਡਕਟਸ ਨੇ ਪੀਰਾਮਲ ਐਂਟਰਪ੍ਰਾਈਜ਼ਿਜ਼ ਦੇ ਨਾਨ-ਕਨਵਰਟੇਬਲ ਡਿਬੈਂਚਰ (ਐੱਨ. ਸੀ. ਡੀ.) ਦੇ ਜਨਤਕ ਇਸ਼ੂ ’ਚ ਕਥਿਤ ਬੇਨਿਯਮੀਆਂ ਦੇ ਮਾਮਲੇ ਦਾ ਸੇਬੀ ਨੂੰ ਕੁਲ 3.92 ਕਰੋੜ ਰੁਪਏ ਦਾ ਭੁਗਤਾਨ ਕਰ ਕੇ ਨਿਪਟਾਰਾ ਕਰ ਲਿਆ ਹੈ।

ਇਹ ਵੀ ਪੜ੍ਹੋ :     UPI ਭੁਗਤਾਨ ਪ੍ਰਣਾਲੀ 'ਚ ਵੱਡਾ ਬਦਲਾਅ: 1 ਅਕਤੂਬਰ ਤੋਂ ਯੂਜ਼ਰਸ ਨਹੀਂ ਮੰਗ ਪਾਉਣਗੇ ਦੋਸਤ-ਰਿਸ਼ਤੇਦਾਰ ਤੋਂ ਸਿੱਧੇ ਪੈਸੇ

ਬਾਜ਼ਾਰ ਰੈਗਲੇਟਰੀ ਸੇਬੀ ਦੇ 19 ਸਤੰਬਰ ਨੂੰ ਜਾਰੀ ਨਿਪਟਾਰਾ ਹੁਕਮ ਮੁਤਾਬਕ ਜੇ. ਐੱਮ. ਫਾਈਨਾਂਸ਼ੀਅਲ ਲਿਮਟਿਡ ਅਤੇ ਜੇ. ਐੱਮ. ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ ਨੇ ਅਣ-ਉਚਿਤ ਮੁਨਾਫੇ ਦੇ ਤੌਰ ’ਤੇ ਅਰਜਿਤ ਕ੍ਰਮਵਾਰ 1.22 ਕਰੋੜ ਅਤੇ 1.33 ਕਰੋੜ ਰੁਪਏ ਵਾਪਸ ਕੀਤੇ। ਇਸ ਤੋਂ ਇਲਾਵਾ, ਜੇ. ਐੱਮ. ਫਾਈਨਾਂਸ਼ੀਅਲ ਨੇ ਕਿਸੇ ਵੀ ਡੈਬਟ ਸਕਿਓਰਿਟੀ ਦੇ ਜਨਤਕ ਇਸ਼ੂ ’ਚ ਪ੍ਰਬੰਧਕ ਦੇ ਤੌਰ ’ਤੇ ਕਾਰਜ ਕਰਨ ’ਤੇ 3 ਮਹੀਨਿਆਂ ਲਈ ਸਵੈ-ਇੱਛਤ ਰੋਕ ਲਾਉਣ ’ਤੇ ਸਹਿਮਤੀ ਜਤਾਈ ਹੈ।

ਇਹ ਵੀ ਪੜ੍ਹੋ :     ICICI ਬੈਂਕ ਦੇ ਗਾਹਕਾਂ ਲਈ ਤੋਹਫ਼ਾ, ਨਹੀਂ ਕਰਨਾ ਪਵੇਗਾ ਲੰਮਾ ਇੰਤਜ਼ਾਰ

ਇਸੇ ਤਰ੍ਹਾਂ ਜੇ. ਐੱਮ. ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ ਕਿਸੇ ਵੀ ਇਸ਼ੂ ’ਚ 3 ਮਹੀਨਿਆਂ ਤਕ ਡਿਸਟ੍ਰੀਬਿਊਟਰ ਨਹੀਂ ਬਣੇਗੀ, ਜਦੋਂਕਿ ਜੇ. ਐੱਮ. ਫਾਈਨਾਂਸ਼ੀਅਲ ਪ੍ਰੋਡਕਟਸ ਲਿਮਟਿਡ ਨੇ 3 ਮਹੀਨਿਆਂ ਲਈ ਆਈ. ਪੀ. ਓ. ਫਾਈਨਾਂਸਿੰਗ ਗਤੀਵਿਧੀਆਂ ’ਤੇ ਰੋਕ ਨੂੰ ਸਵੀਕਾਰ ਕੀਤਾ ਹੈ। ਮਾਮਲਾ 2023 ’ਚ ਪੀਰਾਮਲ ਐਂਟਰਪ੍ਰਾਈਜ਼ਿਜ਼ ਦੇ ਐੱਨ. ਸੀ. ਡੀ. ਦੇ ਜਨਤਕ ਇਸ਼ੂ ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ :     UPI ਯੂਜ਼ਰਸ ਲਈ Alert !  3 ਨਵੰਬਰ ਤੋਂ ਲਾਗੂ ਹੋਣਗੇ NPCI ਦੇ ਨਵੇਂ ਨਿਯਮ

ਇਹ ਵੀ ਪੜ੍ਹੋ :     ਦੁਕਾਨਦਾਰ ਨਹੀਂ ਦੇ ਰਹੇ GST ਕਟੌਤੀ ਦਾ ਲਾਭ ਤਾਂ ਇਥੇ ਕਰੋ ਸ਼ਿਕਾਇਤ; ਹੋਵੇਗੀ ਸਖ਼ਤ ਕਾਰਵਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News