NSE ’ਤੇ ਰਜਿਸਟਰਡ ਨਿਵੇਸ਼ਕਾਂ ਦੀ ਗਿਣਤੀ 12 ਕਰੋੜ ਦੇ ਪਾਰ ਪਹੁੰਚੀ

Friday, Sep 26, 2025 - 01:34 PM (IST)

NSE ’ਤੇ ਰਜਿਸਟਰਡ ਨਿਵੇਸ਼ਕਾਂ ਦੀ ਗਿਣਤੀ 12 ਕਰੋੜ ਦੇ ਪਾਰ ਪਹੁੰਚੀ

ਨਵੀਂ ਦਿੱਲੀ (ਭਾਸ਼ਾ) - ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਮੰਚ ’ਤੇ ਰਜਿਸਟਰਡ ਨਿਵੇਸ਼ਕਾਂ ਦੀ ਗਿਣਤੀ 23 ਸਤੰਬਰ ਨੂੰ 12 ਕਰੋੜ ਦੇ ਪਾਰ ਪਹੁੰਚ ਗਈ। ਬੀਤੇ 8 ਮਹੀਨਿਆਂ ’ਚ ਹੀ ਇਕ ਕਰੋਡ਼ ਨਵੇਂ ਨਿਵੇਸ਼ਕ ਇਸ ਮੰਚ ਨਾਲ ਜੁੜੇ ਹਨ।

ਇਹ ਵੀ ਪੜ੍ਹੋ :     21 ਦਿਨ ਬੰਦ ਰਹਿਣਗੇ ਬੈਂਕ, ਜਾਣੋ ਅਕਤੂਬਰ ਮਹੀਨੇ ਹੋਣ ਵਾਲੀਆਂ ਛੁੱਟੀਆਂ ਦੀ ਲੰਮੀ ਸੂਚੀ ਬਾਰੇ

ਐਕਸਚੇਂਜ ਨੇ ਕਿਹਾ ਕਿ ਉਸ ਨਾਲ ਜੁੜੇ ਹਰ 4 ਨਿਵੇਸ਼ਕਾਂ ’ਚੋਂ ਇਕ ਮਹਿਲਾ ਹੈ। ਇਸ ਸਾਲ ਜਨਵਰੀ ’ਚ ਐੱਨ. ਐੱਸ. ਈ. ਨੇ 11 ਕਰੋੜ ਦਾ ਅੰਕੜਾ ਪਾਰ ਕੀਤਾ ਸੀ। ਐੱਨ. ਐੱਸ. ਈ. ਨੇ ਇਕ ਬਿਆਨ ’ਚ ਕਿਹਾ,‘‘ਰਜਿਸਟਰਡ ਨਿਵੇਸ਼ਕ ਆਧਾਰ 14 ਸਾਲ ਬਾਅਦ ਇਕ ਕਰੋੜ ’ਤੇ ਪੁੱਜਾ ਸੀ। ਅਗਲੇ ਇਕ ਕਰੋੜ ਜੋੜਨ ’ਚ ਕਰੀਬ 7 ਸਾਲ ਲੱਗੇ। ਇਸ ਤੋਂ ਬਾਅਦ ਇਕ ਕਰੋੜ ਜੋੜਨ ’ਚ ਸਾਢੇ 3 ਸਾਲ ਲੱਗੇ ਅਤੇ ਅਗਲੇ ਇਕ ਕਰੋੜ ਨਿਵੇਸ਼ਕ ਸਿਰਫ ਇਕ ਸਾਲ ਤੋਂ ਕੁਝ ਵੱਧ ਸਮੇਂ ’ਚ ਜੁੜ ਗਏ।

ਇਹ ਵੀ ਪੜ੍ਹੋ :     ਤਿਉਹਾਰੀ ਸੀਜ਼ਨ 'ਚ ਸੋਨਾ ਰਿਕਾਰਡ ਪੱਧਰ ਤੋਂ ਫਿਸਲਿਆ, ਚਾਂਦੀ ਦੀਆਂ ਕੀਮਤਾਂ 'ਚ ਵਾਧਾ ਜਾਰੀ

ਐੱਨ. ਐੱਸ. ਈ. ਦੇ ਗਠਨ ਦੇ 25 ਸਾਲ ਹੋਣ ’ਤੇ ਮਾਰਚ, 2021 ਤੱਕ ਨਿਵੇਸ਼ਕਾਂ ਦਾ ਆਧਾਰ 4 ਕਰੋਡ਼ ’ਤੇ ਸੀ ਪਰ ਇਸ ਤੋਂ ਬਾਅਦ ਹਰ 6-7 ਮਹੀਨਿਆਂ ’ਚ ਇਕ-ਇਕ ਕਰੋੜ ਨਿਵੇਸ਼ਕ ਜੁੜਦੇ ਗਏ। ਇਸ ਦੇ ਪਿੱਛੇ ਡਿਜੀਟਲੀਕਰਣ, ਵਿੱਤੀ-ਤਕਨੀਕੀ ਤੱਕ ਵੱਧਦੀ ਪਹੁੰਚ, ਮੱਧ ਵਰਗ ਦਾ ਵਿਸਥਾਰ ਅਤੇ ਨੀਤੀਗਤ ਸਹਿਯੋਗੀ ਕਦਮ ਅਹਿਮ ਕਾਰਨ ਰਹੇ ਹਨ। 23 ਸਤੰਬਰ ਤਕ ਐੱਨ. ਐੱਸ. ਈ. ’ਚ ਕੁਲ 23.5 ਕਰੋੜ ਨਿਵੇਸ਼ਕ ਖਾਤੇ ਰਜਿਸਟਰਡ ਸਨ।

ਇਹ ਵੀ ਪੜ੍ਹੋ :     Bank ਤੋਂ ਨਹੀਂ ਮਿਲ ਰਿਹਾ Loan, ਤਾਂ ਇਹ ਕੰਪਨੀ ਦੇਵੇਗੀ ਆਸਾਨੀ ਨਾਲ ਕਰਜ਼ਾ , ਜਾਣੋ ਕਿਵੇਂ

ਇਨ੍ਹਾਂ ’ਚੋਂ 12 ਕਰੋਡ਼ ਵਿਸ਼ੇਸ਼ ਨਿਵੇਸ਼ਕ ਹਨ। ਇਨ੍ਹਾਂ ਦੀ ਔਸਤ ਉਮਰ 33 ਸਾਲ ਹੈ, ਜੋ 5 ਸਾਲ ਪਹਿਲਾਂ 38 ਸਾਲ ਸੀ। ਕਰੀਬ 40 ਫੀਸਦੀ ਨਿਵੇਸ਼ਕ 30 ਸਾਲ ਤੋਂ ਘੱਟ ਉਮਰ ਵਰਗ ਦੇ ਹਨ। ਨਿਵੇਸ਼ਕਾਂ ਦਾ ਵਿਸਥਾਰ ਹੁਣ ਪੂਰੇ ਦੇਸ਼ ’ਚ ਹੋ ਗਿਆ ਹੈ ਅਤੇ ਇਹ ਦੇਸ਼ ਦੇ 99.85 ਫੀਸਦੀ ਪਿਨ ਕੋਡ ਤੱਕ ਪਹੁੰਚ ਚੁੱਕਾ ਹੈ। ਮਹਾਰਾਸ਼ਟਰ 1.9 ਕਰੋੜ ਨਿਵੇਸ਼ਕਾਂ ਦੇ ਨਾਲ ਟਾਪ ’ਤੇ ਹੈ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ (1.4 ਕਰੋਡ਼) ਅਤੇ ਗੁਜਰਾਤ (1.03 ਕਰੋਡ਼) ਦਾ ਸਥਾਨ ਹੈ। ਵਿੱਤੀ ਸਾਲ 2025-26 ’ਚ 23 ਸਤੰਬਰ ਤਕ ਐੱਨ. ਐੱਸ. ਈ. ਦੇ ਮਾਪਦੰਡ ਸੂਚਕ ਅੰਕ ਨਿਫਟੀ 50 ਨੇ 7 ਫੀਸਦੀ ਅਤੇ ਨਿਫਟੀ 500 ਨੇ 9.3 ਫੀਸਦੀ ਦਾ ਰਿਟਰਨ ਦਿੱਤਾ ਹੈ।

ਇਹ ਵੀ ਪੜ੍ਹੋ :    Tata Motors 'ਤੇ ਸਾਈਬਰ ਹਮਲਾ, ਰੁਕ ਗਿਆ ਉਤਪਾਦਨ, ਹੋ ਰਿਹਾ ਕਰੋੜਾਂ ਦਾ ਨੁਕਸਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News