ਵੱਡੀ ਗਿਰਾਵਟ ਲੈ ਕੇ ਬੰਦ ਹੋਏ ਸੈਂਸੈਕਸ-ਨਿਫਟੀ, IT ਕੰਪਨੀਆਂ ਦੇ ਸ਼ੇਅਰ ਧੜੰਮ ਡਿੱਗੇ
Monday, Sep 22, 2025 - 04:00 PM (IST)

ਬਿਜ਼ਨੈੱਸ ਡੈਸਕ - ਅੱਜ ਸੋਮਵਾਰ ਨੂੰ ਘਰੇਲੂ ਬਾਜ਼ਾਰ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ H-1B ਵੀਜ਼ਾ ਫੀਸ ਨੂੰ ਪ੍ਰਤੀ ਕਰਮਚਾਰੀ 100,000 ਡਾਲਰ ਤੱਕ ਵਧਾਉਣ ਦੇ ਫੈਸਲੇ 'ਤੇ ਚਿੰਤਾਵਾਂ ਵਿਚਕਾਰ ਆਈਟੀ ਕੰਪਨੀਆਂ ਦੇ ਸ਼ੇਅਰ ਡਿੱਗ ਗਏ। ਸੈਂਸੈਕਸ ਅਤੇ ਨਿਫਟੀ ਅੱਧੇ-ਅੱਧੇ ਪ੍ਰਤੀਸ਼ਤ ਡਿੱਗ ਕੇ ਬੰਦ ਹੋਏ। BSE ਸੈਂਸੈਕਸ 466.26 ਅੰਕ ਭਾਵ 0.56% ਡਿੱਗ ਕੇ 82,159.97 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 09 ਸਟਾਕ ਵਾਧੇ ਨਾਲ ਅਤੇ 21 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਦੂਜੇ ਪਾਸੇ NSE ਨਿਫਟੀ 124.70 ਅੰਕ ਭਾਵ 0.49% ਡਿੱਗ ਕੇ 25,202.35 ਦੇ ਪੱਧਰ 'ਤੇ ਬੰਦ ਹੋਇਆ ਹੈ। ਬੈਂਕ ਨਿਫਟੀ 174 ਅੰਕ ਡਿੱਗ ਕੇ 55,284 'ਤੇ ਬੰਦ ਹੋਇਆ। ਰੁਪਿਆ 22 ਪੈਸੇ ਕਮਜ਼ੋਰ ਹੋ ਕੇ 88.31/$ 'ਤੇ ਬੰਦ ਹੋਇਆ।
ਇੰਡੀਆ ਵਿਕਸ 6.2% ਉੱਪਰ ਸੀ। HB-1 ਵੀਜ਼ਾ ਫੀਸਾਂ ਵਿੱਚ ਵਾਧੇ ਕਾਰਨ ਨਿਫਟੀ IT -3.2% ਡਿੱਗ ਗਿਆ। ਹੈਕਸਾਵੇਅਰ ਟੈਕ -7%, ਪਰਸਿਸਟੈਂਟ ਸਿਸਟਮ -4.8%, ਐਮਫਾਸਿਸ -5%, ਅਤੇ LTIMndtree -4.5% ਹੇਠਾਂ ਬੰਦ ਹੋਇਆ। ਨਿਫਟੀ ਫਾਰਮਾ -1.5% ਡਿੱਗਿਆ, ਅਤੇ ਨਿਫਟੀ ਆਟੋ -0.2%। ਇਸ ਦੌਰਾਨ, ਨਿਫਟੀ ਐਨਰਜੀ +0.6%, ਅਤੇ ਨਿਫਟੀ ਮੈਟਲ +0.2% ਉੱਪਰ ਬੰਦ ਹੋਇਆ।
ਅਡਾਨੀ ਗਰੁੱਪ ਦੇ ਸ਼ੇਅਰ ਵਧੇ। ਅਡਾਨੀ ਪਾਵਰ +20%, ਅਡਾਨੀ ਟੋਟਲ ਗੈਸ, ਅਡਾਨੀ ਗ੍ਰੀਨ ਐਨਰਜੀ +11%, ਅਤੇ ਅਡਾਨੀ ਐਂਟ +4% ਦੇ ਵਾਧੇ ਨਾਲ ਬੰਦ ਹੋਇਆ। ਨਿਫਟੀ 'ਤੇ ਅਡਾਨੀ ਐਂਟਰਪ੍ਰਾਈਜ਼, ਈਟਰਨਲ, ਬਜਾਜ ਫਾਈਨੈਂਸ, ਅਡਾਨੀ ਪੋਰਟਸ, ਅਤੇ ਅਲਟਰਾਟੈਕ ਸੀਮੈਂਟ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਟੈਕ ਮਹਿੰਦਰਾ ਸਭ ਤੋਂ ਵੱਧ ਨੁਕਸਾਨ ਕਰਨ ਵਾਲਿਆਂ ਵਿੱਚ ਸ਼ਾਮਲ ਸੀ। ਟੀਸੀਐਸ, ਇਨਫੋਸਿਸ, ਸਿਪਲਾ, ਵਿਪਰੋ, ਅਤੇ ਐਚਸੀਐਲ ਸਭ ਤੋਂ ਵੱਧ ਨੁਕਸਾਨ ਕਰਨ ਵਾਲਿਆਂ ਵਿੱਚ ਸ਼ਾਮਲ ਸਨ।
ਗਲੋਬਲ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225 ਅਤੇ ਚੀਨ ਦਾ ਸ਼ੰਘਾਈ SSE ਕੰਪੋਜ਼ਿਟ ਹਰੇ ਨਿਸ਼ਾਨ 'ਤੇ ਰਿਹਾ ਜਦੋਂ ਕਿ ਹਾਂਗਕਾਂਗ ਦਾ ਹੈਂਗ ਸੇਂਗ ਲਾਲ ਨਿਸ਼ਾਨ 'ਤੇ ਰਿਹਾ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਨੋਟ 'ਤੇ ਬੰਦ ਹੋਏ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ 0.66 ਪ੍ਰਤੀਸ਼ਤ ਵਧ ਕੇ $67.12 ਪ੍ਰਤੀ ਬੈਰਲ ਹੋ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਸ਼ੁੱਕਰਵਾਰ ਨੂੰ ਖਰੀਦਦਾਰ ਸਨ ਅਤੇ 390.74 ਕਰੋੜ ਰੁਪਏ ਦੇ ਸ਼ੇਅਰ ਖਰੀਦੇ।