KVS ਕਾਸਟਿੰਗਸ ਦਾ IPO 26 ਸਤੰਬਰ ਨੂੰ ਖੁੱਲ੍ਹੇਗਾ, ਮੁੱਲ ਘੇਰਾ 53-56 ਰੁਪਏ ਪ੍ਰਤੀ ਸ਼ੇਅਰ ਤੈਅ
Wednesday, Sep 24, 2025 - 06:59 PM (IST)

ਮੁੰਬਈ, (ਭਾਸ਼ਾ)-ਇੰਜੀਨੀਅਰਿੰਗ ਕਲਪੁਰਜ਼ੇ ਬਣਾਉਣ ਵਾਲੀ ਕੰਪਨੀ ਕੇ. ਵੀ. ਐੱਸ. ਕਾਸਟਿੰਗਸ ਨੇ ਆਪਣੇ 27.8 ਕਰੋੜ ਰੁਪਏ ਦੇ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਲਈ 53-56 ਰੁਪਏ ਪ੍ਰਤੀ ਸ਼ੇਅਰ ਦਾ ਮੁੱਲ ਘੇਰਾ ਤੈਅ ਕੀਤਾ ਹੈ। ਕੰਪਨੀ ਨੇ ਕਿਹਾ ਕਿ ਆਈ. ਪੀ. ਓ. 26 ਸਤੰਬਰ ਨੂੰ ਸਬਸਕ੍ਰਿਪਸ਼ਨ ਲਈ ਖੁੱਲ੍ਹੇਗਾ ਅਤੇ 30 ਸਤੰਬਰ ਨੂੰ ਬੰਦ ਹੋਵੇਗਾ। ਇਹ ਆਈ. ਪੀ. ਓ. ਪੂਰੀ ਤਰ੍ਹਾਂ 49.70 ਲੱਖ ਨਵੇਂ ਸ਼ੇਅਰ ’ਤੇ ਆਧਾਰਿਤ ਹੈ।
ਇਹ ਵੀ ਪੜ੍ਹੋ : UPI ਭੁਗਤਾਨ ਪ੍ਰਣਾਲੀ 'ਚ ਵੱਡਾ ਬਦਲਾਅ: 1 ਅਕਤੂਬਰ ਤੋਂ ਯੂਜ਼ਰਸ ਨਹੀਂ ਮੰਗ ਪਾਉਣਗੇ ਦੋਸਤ-ਰਿਸ਼ਤੇਦਾਰ ਤੋਂ ਸਿੱਧੇ ਪੈਸੇ
ਇਹ ਵੀ ਪੜ੍ਹੋ : ICICI ਬੈਂਕ ਦੇ ਗਾਹਕਾਂ ਲਈ ਤੋਹਫ਼ਾ, ਨਹੀਂ ਕਰਨਾ ਪਵੇਗਾ ਲੰਮਾ ਇੰਤਜ਼ਾਰ
ਕੇ. ਵੀ. ਐੱਸ. ਕਾਸਟਿੰਗਸ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਰਪਣ ਜਿੰਦਲ ਨੇ ਕਿਹਾ ਕਿ ‘ਕਾਸਟਿੰਗ’ ਅਤੇ ‘ਪ੍ਰੀਸਿਸ਼ਨ’ ਇੰਜੀਨੀਅਰਿੰਗ ਕਾਰਕਾਂ ’ਚ ਮੋਹਰੀ ਦੇ ਤੌਰ ’ਤੇ ਅਸੀਂ ਆਪਣੀ ਤਕਨੀਕੀ ਸਮਰਥਾ ਦਾ ਵਿਸਥਾਰ ਕਰਨ, ਉਤਪਾਦ ਨਵੀਨਤਾ ਨੂੰ ਵਧਾਉਣ ਅਤੇ ਆਟੋਮੋਟਿਵ, ਰੇਲਵੇ ਅਤੇ ਰੱਖਿਆ ਉਦਯੋਗਾਂ ’ਚ ਆਪਣੇ ਗਾਹਕਾਂ ਨੂੰ ਵੱਧ ਮੁੱਲ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਕੰਪਨੀ ਦਾ ਸ਼ੇਅਰ ਬੀ. ਐੱਸ. ਈ. ਦੇ ਐੱਸ. ਐੱਮ. ਈ. ਮੰਚ ’ਤੇ ਸੂਚੀਬੱਧ ਹੋਵੇਗਾ।
ਇਹ ਵੀ ਪੜ੍ਹੋ : UPI ਯੂਜ਼ਰਸ ਲਈ Alert ! 3 ਨਵੰਬਰ ਤੋਂ ਲਾਗੂ ਹੋਣਗੇ NPCI ਦੇ ਨਵੇਂ ਨਿਯਮ
ਇਹ ਵੀ ਪੜ੍ਹੋ : ਦੁਕਾਨਦਾਰ ਨਹੀਂ ਦੇ ਰਹੇ GST ਕਟੌਤੀ ਦਾ ਲਾਭ ਤਾਂ ਇਥੇ ਕਰੋ ਸ਼ਿਕਾਇਤ; ਹੋਵੇਗੀ ਸਖ਼ਤ ਕਾਰਵਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8