ਤਿਉਹਾਰਾਂ ਮੌਕੇ ਵਾਹਨਾਂ ਦੀ ਹੋ ਰਹੀ ਥੋਕ ਵਿਕਰੀ ਦੇ ਅੰਕੜੇ ਨੇ ਕਾਇਮ ਕੀਤਾ ਨਵਾਂ ਰਿਕਾਰਡ

Thursday, Nov 02, 2023 - 01:15 PM (IST)

ਤਿਉਹਾਰਾਂ ਮੌਕੇ ਵਾਹਨਾਂ ਦੀ ਹੋ ਰਹੀ ਥੋਕ ਵਿਕਰੀ ਦੇ ਅੰਕੜੇ ਨੇ ਕਾਇਮ ਕੀਤਾ ਨਵਾਂ ਰਿਕਾਰਡ

ਬਿਜ਼ਨੈੱਸ ਡੈਸਕ - ਘਰੇਲੂ ਆਟੋਮੋਬਾਈਲ ਉਦਯੋਗ ਨੇ ਇਸ ਸਾਲ ਅਕਤੂਬਰ 'ਚ ਮਹੀਨਾਵਾਰ ਵਿਕਰੀ ਦਾ ਰਿਕਾਰਡ ਕਾਇਮ ਕੀਤਾ ਹੈ। ਇਸ ਮਹੀਨੇ ਦੇਸ਼ ਵਿੱਚ ਵਾਹਨਾਂ ਦੀ ਥੋਕ ਵਿਕਰੀ ਦਾ ਅੰਕੜਾ 3,91,472 'ਤੇ ਪੁੱਜ ਗਿਆ, ਜੋ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਹੈ। ਇਸ ਦੌਰਾਨ ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ 16.3 ਫ਼ੀਸਦੀ ਜ਼ਿਆਦਾ ਵਾਹਨਾਂ ਦੀ ਵਿਕਰੀ ਹੋਈ ਹੈ। ਤਿਉਹਾਰੀ ਸੀਜ਼ਨ ਦੌਰਾਨ ਖ਼ਰਚ ਵਧਣ ਕਾਰਨ ਘਰੇਲੂ ਬਾਜ਼ਾਰ 'ਚ ਕਾਰਾਂ ਦੀ ਵਿਕਰੀ ਕਾਫ਼ੀ ਵਧੀ ਹੈ।

ਇਹ ਵੀ ਪੜ੍ਹੋ - ਸੰਕਟ 'ਚ ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ, 538 ਕਰੋੜ ਦੀ ਜਾਇਦਾਦ ਜ਼ਬਤ, ਜਾਣੋ ਪੂਰਾ ਮਾਮਲਾ

ਦੱਸ ਦੇਈਏ ਕਿ ਇਸ ਸਾਲ ਕਾਰਾਂ ਦੀ ਹੋ ਰਹੀ ਵਿਕਰੀ ਵਿੱਚ ਵਾਧਾ ਹੋਣ ਦਾ ਮੁੱਖ ਕਾਰਨ ਤਿਉਹਾਰਾਂ ਦਾ ਸੀਜ਼ਨ, ਚਿਪਸ ਦੀ ਵਧਦੀ ਉਪਲਬਧਤਾ ਅਤੇ SUV ਦੀ ਉੱਚ ਮੰਗ ਕਾਰਨ ਉਤਪਾਦਨ ਵਿੱਚ ਵਾਧਾ ਹੋਣਾ ਹੈ। ਦੀਵਾਲੀ ਦੇ ਤਿਉਹਾਰ ਦੇ ਮੌਕੇ ਗਾਹਕਾਂ ਵਲੋਂ ਵਾਹਨਾਂ ਦੀ ਮੰਗ ਵਧਣ ਦੀ ਉਮੀਦ 'ਚ ਡੀਲਰਾਂ ਨੇ ਕੰਪਨੀਆਂ ਤੋਂ ਹੋਰ ਵਾਹਨ ਮੰਗਵਾਏ ਹਨ। ਇਨ੍ਹਾਂ ਸਭ ਦਾ ਅਸਰ ਥੋਕ ਵਿਕਰੀ 'ਤੇ ਦਿਖਾਈ ਦੇ ਰਿਹਾ ਹੈ। ਇਸ ਸਾਲ ਅਕਤੂਬਰ 'ਚ ਮਾਰੂਤੀ ਦੇ ਯਾਤਰੀ ਵਾਹਨਾਂ ਦੀ ਵਿਕਰੀ 19.7 ਫੀਸਦੀ ਵਧ ਕੇ 1,68,047 ਵਾਹਨ ਹੋ ਗਈ।

ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ

ਮਾਰੂਤੀ ਸੁਜ਼ੂਕੀ ਦੇ ਇਕ ਅਧਿਕਾਰੀ ਅਨੁਸਾਰ ਆਟੋਮੋਬਾਈਲ ਉਦਯੋਗ ਦੇ ਡੀਲਰਾਂ ਕੋਲ 30 ਦਿਨਾਂ ਦੀ ਮੰਗ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਵਾਹਨ ਹਨ। ਦੀਵਾਲੀ 'ਤੇ ਮੰਗ ਵਧਣ ਕਾਰਨ ਜੇਕਰ ਅਗਲੇ 15 ਦਿਨਾਂ 'ਚ ਇਨ੍ਹਾਂ ਦਾ ਸਟਾਕ ਘੱਟ ਜਾਂਦਾ ਹੈ ਤਾਂ ਵਿਕਰੀ 'ਚ ਵਾਧੇ ਦਾ ਉਦਯੋਗ ਦਾ ਭਰੋਸਾ ਹੋਰ ਮਜ਼ਬੂਤ ​​ਹੋਵੇਗਾ। ਪਰ ਜੇਕਰ 15 ਦਿਨਾਂ 'ਚ ਸਟਾਕ 'ਚ ਜ਼ਿਆਦਾ ਕਮੀ ਨਹੀਂ ਆਈ ਤਾਂ ਆਉਣ ਵਾਲੇ ਮਹੀਨਿਆਂ 'ਚ ਇੰਡਸਟਰੀ ਦੀ ਥੋਕ ਵਿਕਰੀ ਦੇ ਅੰਕੜੇ ਪ੍ਰਭਾਵਿਤ ਹੋਣਗੇ।

ਇਹ ਵੀ ਪੜ੍ਹੋ - ਨਵੰਬਰ ਦੇ ਮਹੀਨੇ ਆਉਣਗੇ ਕਿਹੜੇ-ਕਿਹੜੇ ਵਰਤ ਅਤੇ ਤਿਉਹਾਰ, ਜਾਣਨ ਲਈ ਪੜ੍ਹੋ ਇਹ ਖ਼ਬਰ

ਘਰੇਲੂ ਬਾਜ਼ਾਰ 'ਚ ਹੁੰਡਈ ਦੀ ਥੋਕ ਵਿਕਰੀ ਵੀ ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ ਵਧੀ ਹੈ। ਇਸ ਅਕਤੂਬਰ 'ਚ ਇਸ ਦੀ ਵਿਕਰੀ 14.8 ਫ਼ੀਸਦੀ ਵਧ ਕੇ 55,128 ਵਾਹਨਾਂ 'ਤੇ ਪਹੁੰਚ ਗਈ। ਹੁੰਡਈ ਡੀਲਰਾਂ ਕੋਲ 21 ਦਿਨਾਂ ਦਾ ਸਟਾਕ ਹੈ, ਜੋ ਕਾਫੀ ਜ਼ਿਆਦਾ ਹੈ। ਚਾਲੂ ਵਿੱਤੀ ਸਾਲ ਦੇ ਪਹਿਲੇ 7 ਮਹੀਨਿਆਂ 'ਚ ਕੁੱਲ ਯਾਤਰੀ ਵਾਹਨਾਂ 'ਚ SUV ਦੀ ਹਿੱਸੇਦਾਰੀ ਵਧ ਕੇ ਲਗਭਗ 48.7 ਫ਼ੀਸਦੀ ਹੋ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ 42 ਫ਼ੀਸਦੀ ਸੀ। 

ਇਹ ਵੀ ਪੜ੍ਹੋ - ਕਰਵਾਚੌਥ ਦੇ ਤਿਉਹਾਰ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੀ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News