ਤਿਉਹਾਰਾਂ ਦੇ ਸੀਜ਼ਨ ’ਚ ਯਾਤਰੀ ਵਾਹਨਾਂ ਦੀ ਵਿਕਰੀ ਪਾਰ ਕਰ ਸਕਦੀ ਹੈ 10 ਲੱਖ ਇਕਾਈ ਦਾ ਅੰਕੜਾ

Monday, Aug 14, 2023 - 10:08 AM (IST)

ਤਿਉਹਾਰਾਂ ਦੇ ਸੀਜ਼ਨ ’ਚ ਯਾਤਰੀ ਵਾਹਨਾਂ ਦੀ ਵਿਕਰੀ ਪਾਰ ਕਰ ਸਕਦੀ ਹੈ 10 ਲੱਖ ਇਕਾਈ ਦਾ ਅੰਕੜਾ

ਨਵੀਂ ਦਿੱਲੀ (ਭਾਸ਼ਾ) - ਤਿਉਹਾਰਾਂ ਦੌਰਾਨ ਇਸ ਸਾਲ ਘਰੇਲੂ ਯਾਤਰੀ ਵਾਹਨ ਦੀ ਵਿਕਰੀ ਦੇ 10 ਲੱਖ ਇਕਾਈ ਦਾ ਅੰਕੜਾ ਪਾਰ ਕਰਨ ਦੀ ਉਮੀਦ ਹੈ। ਇਸ ਸਾਲ 68 ਦਿਨ ਦੇ ਤਿਉਹਾਰਾਂ ਦਾ ਮੌਸਮ 17 ਅਗਸਤ ਤੋਂ ਸ਼ੁਰੂ ਹੋ ਕੇ 14 ਨਵੰਬਰ ਤੱਕ ਚੱਲੇਗਾ। ਹਾਲਾਂਕਿ, ਇਸ ਮਿਆਦ ’ਚ ਕੁੱਝ ਦਿਨ ਖਰੀਦਦਾਰੀ ਲਈ ਸ਼ੁਭ ਨਹੀਂ ਮੰਨੇ ਜਾਂਦੇ। ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਦੱਸਿਆ ਕਿ ਆਮ ਤੌਰ ’ਤੇ ਤਿਉਹਾਰਾਂ ਦੌਰਾਨ ਵਿਕਰੀ ਵੱਧ ਜਾਂਦੀ ਹੈ, ਜੋ ਪੂਰੇ ਸਾਲ ਹੋਣ ਵਾਲੀ ਵਿਕਰੀ ਦਾ ਕਰੀਬ 22-26 ਫ਼ੀਸਦੀ ਹੈ।

ਇਹ ਵੀ ਪੜ੍ਹੋ : ਦਿੱਲੀ ਤੋਂ ਸੂਰਤ ਜਾ ਰਹੇ ਜਹਾਜ਼ ਦੀ ਉਡਾਣ ਦੌਰਾਨ ਵੱਡਾ ਹਾਦਸਾ, ਵਿੰਡਸ਼ੀਲਡ 'ਚ ਆਈ ਤਰੇੜ

ਉਨ੍ਹਾਂ ਨੇ ਕਿਹਾ, ‘‘ਇਸ ਵਿੱਤੀ ਸਾਲ ’ਚ ਯਾਤਰੀ ਵਾਹਨ ਦੀ ਕੁਲ ਵਿਕਰੀ 40 ਲੱਖ ਇਕਾਈ ਦੇ ਘੇਰੇ ’ਚ ਰਹਿਣ ਦੀ ਉਮੀਦ ਹੈ। ਤਿਉਹਾਰਾਂ ਦੌਰਾਨ ਕਰੀਬ 10 ਲੱਖ ਇਕਾਈਆਂ ਦੀ ਵਿਕਰੀ ਹੋਣ ਦੀ ਉਮੀਦ ਹੈ। ਸ਼੍ਰੀਵਾਸਤਵ ਨੇ ਕਿਹਾ ਕਿ ਇਸ ਸਾਲ ਉਦਯੋਗ ’ਚ ਮਜ਼ਬੂਤ ਵਿਕਰੀ ਵੇਖੀ ਗਈ ਅਤੇ ਆਉਣ ਵਾਲੇ ਮਹੀਨਿਆਂ ’ਚ ਵੀ ਇਸ ਦੇ ਜਾਰੀ ਰਹਿਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ,‘‘ਅਸੀਂ ਇਸ ਵਿੱਤੀ ਸਾਲ ’ਚ ਵਿਕਰੀ ਦੇ ਮਾਮਲੇ ’ਚ ਅਪ੍ਰੈਲ, ਮਈ, ਜੂਨ ਅਤੇ ਜੁਲਾਈ ’ਚ ਹੁਣ ਤੱਕ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਵੇਖਿਆ ਹੈ। ਜੁਲਾਈ ’ਚ ਕਰੀਬ 3.52 ਲੱਖ ਇਕਾਈਆਂ ਦੀ ਇਕ ਮਹੀਨੇ ’ਚ ਹੁਣ ਤੱਕ ਦੀ ਦੂਜੀ ਸਭ ਤੋਂ ਜ਼ਿਆਦਾ ਵਿਕਰੀ ਵੇਖੀ ਗਈ। 

ਇਹ ਵੀ ਪੜ੍ਹੋ : 70 ਰੁਪਏ ਕਿਲੋ ਵਿਕੇਗਾ ਟਮਾਟਰ! ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਚੁੱਕ ਰਹੀ ਇਹ ਵੱਡਾ ਕਦਮ

ਉਹਨਾਂ ਨੇ ਕਿਹਾ ਕਿ ਅਗਸਤ ਦੇ ਮਹੀਨੇ ’ਚ ਵੀ ਇਸ ਦੇ 3.5 ਲੱਖ ਇਕਾਈਆਂ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਵਾਹਨ ਕਰਜ਼ੇ ਦੀ ਉੱਚ ਦਰ ਵੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਕਰੀਬ 83 ਫ਼ੀਸਦੀ ਖਪਤਕਾਰ ਕਾਰ ਖਰੀਦਣ ਲਈ ਕਰਜ਼ਾ ਲੈਂਦੇ ਹਨ। ਮਾਰੂਤੀ ਸੁਜ਼ੂਕੀ ਇੰਡੀਆ ਦੇ ਵਿਕਰੀ ਅੰਦਾਜ਼ਿਆਂ ਬਾਰੇ ਪੁੱਛੇ ਜਾਣ ’ਤੇ ਸ਼੍ਰੀਵਾਸਤਵ ਨੇ ਕਿਹਾ ਕਿ ਕੰਪਨੀ ਨੂੰ ਤਿਉਹਾਰਾਂ ਦੌਰਾਨ ਵਿਕਰੀ ਉਨ੍ਹਾਂ ਦੀ ਕੁਲ ਸਾਲਾਨਾ ਵਿਕਰੀ ਦਾ ਕਰੀਬ 22-25 ਫ਼ੀਸਦੀ ਹੁੰਦੀ ਹੈ। ਵਾਹਨ ਡੀਲਰ ਸੰਘਾਂ ਦੇ ਮਹਾਸੰਘ (ਫਾਡਾ) ਨੇ ਤਿਉਹਾਰਾਂ ਦੌਰਾਨ ਪ੍ਰਚੂਨ ਵਿਕਰੀ ’ਚ ਵਾਧਾ ਹੋਣ ਦੀ ਉਮੀਦ ਜਤਾਈ ਹੈ।

ਇਹ ਵੀ ਪੜ੍ਹੋ : ਗੰਢਿਆਂ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News