ਫੈਡਰਲ ਬੈਂਕ ਦਾ ਸ਼ੁੱਧ ਮੁਨਾਫਾ ਮਾਰਚ ਤਿਮਾਹੀ ''ਚ ਦੋ ਗੁਣਾ ਵਧਿਆ

05/04/2019 4:27:33 PM

ਨਵੀਂ ਦਿੱਲੀ—ਫੈਡਰਲ ਬੈਂਕ ਦਾ ਸ਼ੁੱਧ ਮੁਨਾਫਾ ਮਾਰਚ 'ਚ ਖਤਮ ਤਿਮਾਹੀ 'ਚ ਦੋ ਗੁਣਾ ਤੋਂ ਜ਼ਿਆਦਾ ਵਧ ਕੇ 381.51 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਬੈਂਕ ਨੂੰ ਇਸ ਦੌਰਾਨ ਗੈਰ-ਲਾਗੂ ਪਰਿਸੰਪਤੀ (ਐੱਨ.ਪੀ.ਏ.) ਲਈ ਘਟ ਪ੍ਰਬੰਧ ਕਰਨਾ ਪਿਆ ਸੀ ਉਸ ਦੀ ਵਿਆਜ ਆਮਦਨ 'ਚ ਵਾਧਾ ਹੋਇਆ। ਵਿੱਤੀ ਸਾਲ 2017-18 ਦੀ ਜਨਵਰੀ-ਮਾਰਚ ਤਿਮਾਹੀ 'ਚ ਬੈਂਕ ਨੂੰ 144.99 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਬੈਂਕ ਨੇ ਬੀ.ਐੱਸ.ਈ. ਨੂੰ ਸ਼ਨੀਵਾਰ ਨੂੰ ਦੱਸਿਆ ਕਿ ਪਿਛਲੇ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ 2,862 ਕਰੋੜ ਰੁਪਏ ਦੀ ਤੁਲਨਾ ਤੋਂ ਵਧ ਕੇ 3,444 ਕਰੋੜ ਰੁਪਏ 'ਤੇ ਪਹੁੰਚ ਗਈ। ਇਸ ਦੌਰਾਨ ਬੈਂਕ ਦਾ ਐੱਨ.ਪੀ.ਏ. ਦੇ ਲਈ ਪ੍ਰਬੰਧ 371.53 ਕਰੋੜ ਰੁਪਏ ਤੋਂ ਘਟ ਹੋ ਕੇ 177.76 ਕਰੋੜ ਰੁਪਏ 'ਤੇ ਆ ਗਿਆ ਹੈ। ਵਿਆਜ ਨਾਲ ਹੋਈ ਆਮਦਨ ਇਸ ਦੌਰਾਨ 1,951 ਕਰੋੜ ਰੁਪਏ ਤੋਂ ਵਧ ਕੇ 2,413 ਕਰੋੜ ਰੁਪਏ 'ਤੇ ਪਹੁੰਚ ਗਈ। ਪੂਰੇ ਵਿੱਤੀ ਸਾਲ 2018-19 'ਚ ਬੈਂਕ ਦਾ ਸ਼ੁੱਧ ਮੁਨਾਫਾ 41.50 ਫੀਸਦੀ ਵਧ ਕੇ 1,243.89 ਕਰੋੜ ਰੁਪਏ 'ਤੇ ਪਹੁੰਚ ਗਿਆ। 2017-18 'ਚ ਸਾਲਾਨਾ ਸ਼ੁੱਧ ਲਾਭ 878.85 ਕਰੋੜ ਰੁਪਏ ਸੀ।  


Aarti dhillon

Content Editor

Related News