ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆਏ ਲੋਕ, ਕਿਹਾ 'ਸਾਨੂੰ ਭਾਰਤ ਜਾਣ ਦਿਓ'

Thursday, Sep 07, 2023 - 05:53 PM (IST)

ਮੁਜ਼ੱਫਰਾਬਾਦ : ਪਾਕਿਸਤਾਨ ਦੇ ਲੋਕ ਹੀ ਨਹੀਂ ਸਗੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਲੋਕ ਵੀ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆ ਚੁੱਕੇ ਹਨ। ਮਕਬੂਜ਼ਾ ਕਸ਼ਮੀਰ ਦੇ ਮੁਜ਼ੱਫਰਾਬਾਦ ਸ਼ਹਿਰ ਵਿੱਚ ਉੱਚੀ ਮਹਿੰਗਾਈ, ਬਿਜਲੀ ਦੇ ਬਿੱਲਾਂ ਅਤੇ ਸਿਆਸਤਦਾਨਾਂ ਦੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਉਠਾਉਣ ਲਈ ਵੱਡੇ ਪੱਧਰ 'ਤੇ ਸਰਕਾਰ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ।

ਇਹ ਵੀ ਪੜ੍ਹੋ : ਦੀਵਾਲੀ ਤੱਕ 65000 ਰੁਪਏ ਤੱਕ ਪਹੁੰਚ ਸਕਦੈ ਸੋਨਾ, ਇਨ੍ਹਾਂ ਕਾਰਨਾਂ ਕਾਰਨ ਵਧੇਗੀ ਪੀਲੀ ਧਾਤੂ ਦੀ ਚਮਕ

ਵਕੀਲਾਂ ਅਤੇ ਸਿਵਲ ਸੋਸਾਇਟੀ ਦੇ ਮੈਂਬਰਾਂ ਵੱਲੋਂ ਕੱਢੀ ਗਈ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਿਰਕਤ ਕੀਤੀ ਜੋ ਕਿ ਕਬਜੇ ਵਾਲੇ ਇਲਾਕੇ ਵਿੱਚ ਮਹਿੰਗਾਈ ਦੀ ਮਾਰ ਝੱਲ ਰਹੀਆਂ ਹਨ। ਪ੍ਰਦਰਸ਼ਨਕਾਰੀ ਨਾਅਰੇ ਲਗਾ ਰਹੇ ਹਨ, "ਸਾਨੂੰ ਭਾਰਤੀ ਕਸ਼ਮੀਰ ਜਾਣ ਦਿਓ, ਸਾਨੂੰ ਭਾਰਤ ਭੇਜੋ" ਪਰੇਸ਼ਾਨ ਲੋਕ ਸਪੱਸ਼ਟ ਤੌਰ 'ਤੇ ਕਹਿ ਰਹੇ ਹਨ ਕਿ ਹੁਣ ਉਹ ਪਾਕਿਸਤਾਨੀ ਸਰਕਾਰ ਦੀਆਂ ਵਧੀਕੀਆਂ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਹੁਣ ਉਹ ਆਪਣੇ ਇਲਾਕੇ  ਗਿਲਗਿਤ-ਬਾਲਟਿਸਤਾਨ ਨੂੰ ਭਾਰਤ ਵਿੱਚ ਮਿਲਾਉਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ :  ਭਾਰਤ ਹੀ ਨਹੀਂ ਹੁਣ ਅਫਗਾਨਿਸਤਾਨ ਦੀ ਕਰੰਸੀ ਦੇ ਸਾਹਮਣੇ ਵੀ ਕਮਜ਼ੋਰ ਪਿਆ ਪਾਕਿਸਤਾਨੀ ਰੁਪਇਆ

ਇੱਕ ਵਕੀਲ ਅਤੇ ਪ੍ਰਦਰਸ਼ਨਕਾਰੀ ਨਾਸਿਰ ਹੁਸੈਨ ਨਕਵੀ ਨੇ ਕਿਹਾ, “ਇੱਥੇ ਦਿਹਾੜੀਦਾਰ ਮਜ਼ਦੂਰ ਭੁੱਖ ਨਾਲ ਮਰ ਰਹੇ ਹਨ। ਲੋਕ ਖੁਦਕੁਸ਼ੀਆਂ ਕਰ ਰਹੇ ਹਨ। ਮੁਜ਼ੱਫਰਾਬਾਦ 'ਚ ਤਿੰਨ ਨਦੀਆਂ ਵਹਿ ਰਹੀਆਂ ਹਨ ਪਰ ਫਿਰ ਵੀ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਅਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਮਕਬੂਜ਼ਾ ਕਸ਼ਮੀਰ ਦੇ ਪ੍ਰਧਾਨ ਮੰਤਰੀ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਲਈ ਘੋਸ਼ਿਤ ਕੀਤੇ ਗਏ ਵਿਸ਼ੇਸ਼ ਰਾਹਤ ਪੈਕੇਜ ਵਾਂਗ ਹੀ ਇੱਕ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਨ ਦੀ ਬੇਨਤੀ ਕਰ ਰਹੇ ਹਾਂ।ਉਨ੍ਹਾਂ ਕਿਹਾ ਕਿ ਲੋਕ ਵਧਦੀ ਮਹਿੰਗਾਈ ਦਾ ਵਿਰੋਧ ਕਰ ਰਹੇ ਹਨ। ਜਿਵੇਂ-ਜਿਵੇਂ ਪੈਟਰੋਲ ਦੀਆਂ ਕੀਮਤਾਂ ਵਧੀਆਂ ਹਨ, ਰੋਜ਼ਾਨਾ ਖਾਣ-ਪੀਣ ਦੀਆਂ ਵਸਤੂਆਂ ਦੇ ਰੇਟ ਅਸਮਾਨ ਛੂਹ ਰਹੇ ਹਨ।'' ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਪਾਕਿਸਤਾਨ ਪੀਓਕੇ ਦੇ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਕਰ ਰਿਹਾ ਹੈ ਅਤੇ ਬਦਲੇ 'ਚ ਸਥਾਨਕ ਲੋਕਾਂ ਨੂੰ ਬਿਜਲੀ, ਪੀਣ ਵਾਲਾ ਪਾਣੀ ਅਤੇ ਰੋਜ਼ਗਾਰ ਦੇਣ ਤੋਂ ਇਨਕਾਰ ਕਰ ਰਿਹਾ ਹੈ। 

ਇਹ ਵੀ ਪੜ੍ਹੋ :  ਯਾਤਰੀ ਦੇ ਵਾਰ-ਵਾਰ Toilet ਜਾਣ 'ਤੇ ਬਣਿਆ ਅਜੀਬ ਮਾਹੌਲ, ਉੱਡਦੇ ਜਹਾਜ਼ 'ਚ ਪਾਇਲਟ ਨੂੰ ਲੈਣਾ ਪਿਆ ਇਹ ਫ਼ੈਸਲਾ

ਨਕਵੀ ਨੇ ਕਿਹਾ ਕਿ ਵਧਦੀਆਂ ਸਮੱਸਿਆਵਾਂ ਕਾਰਨ ਹਜ਼ਾਰਾਂ ਲੋਕ ਇਲਾਕੇ ਤੋਂ ਪਲਾਇਨ ਕਰ ਰਹੇ ਹਨ ਅਤੇ ਨੇਤਾ ਐਸ਼ੋ-ਆਰਾਮ ਦੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। ਵਕੀਲ ਨਕਵੀ ਨੇ ਕਿਹਾ, “ਸਿਆਸਤਦਾਨਾਂ ਦਾ ਜ਼ਮੀਰ ਨਹੀਂ ਹੁੰਦਾ ਤੇ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਸੀ, ਉਹ ਭੁੱਖੇ ਮਰ ਰਹੇ ਹਨ ਅਤੇ ਉਹ (ਸਿਆਸਤਦਾਨ) ਲਗਜ਼ਰੀ ਕਾਰਾਂ ਖਰੀਦ ਰਹੇ ਹਨ। ਗਰੀਬ ਰੋਜ਼ਾਨਾ ਦੀਆਂ ਲੋੜਾਂ ਲਈ ਸੰਘਰਸ਼ ਕਰ ਰਹੇ ਹਨ।

ਸਾਡੀ ਮੰਗ ਹੈ ਕਿ ਨਵੀਆਂ ਸਰਕਾਰੀ ਗੱਡੀਆਂ ਦੀ ਖਰੀਦੋ-ਫਰੋਖਤ ਬੰਦ ਕੀਤੀ ਜਾਵੇ ਅਤੇ ਲੋਕਾਂ ਨੂੰ ਰੋਜ਼ਾਨਾ ਦੀਆਂ ਲੋੜਾਂ ਦੀਆਂ ਵਸਤਾਂ 'ਤੇ ਸਬਸਿਡੀ ਦਿੱਤੀ ਜਾਵੇ। ਇਲਾਕੇ ਦੀਆਂ ਔਰਤਾਂ ਵੱਧ ਰਹੀ ਮਹਿੰਗਾਈ ਤੋਂ ਪ੍ਰੇਸ਼ਾਨ ਹਨ। ਇੱਕ ਔਰਤ ਪ੍ਰਦਰਸ਼ਨਕਾਰੀ ਨੇ ਕਿਹਾ, “ਸਾਡੀ ਜ਼ਿੰਦਗੀ ਬਹੁਤ ਮੁਸ਼ਕਲ ਹੋ ਗਈ ਹੈ। ਜੇ ਤੁਸੀਂ ਕੱਪੜੇ ਜਾਂ ਕੋਈ ਹੋਰ ਚੀਜ਼ ਖਰੀਦਣ ਜਾਂਦੇ ਹੋ, ਤਾਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਅਸੀਂ ਨਾ ਤਾਂ ਜੀ ਸਕਦੇ ਹਾਂ ਅਤੇ ਨਾ ਹੀ ਮਰ ਸਕਦੇ ਹਾਂ।"

ਇਹ ਵੀ ਪੜ੍ਹੋ :  Rasna ਹੋ ਸਕਦੀ ਹੈ ਦਿਵਾਲੀਆ! 71 ਲੱਖ ਰੁਪਏ ਦੇ ਮਾਮਲੇ ’ਚ NCLT ’ਚ ਹੋਵੇਗੀ ਸੁਣਵਾਈ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News