ਫੈਡ ਦੀਆਂ ਦਰਾਂ ''ਚ ਬਦਲਾਅ ਨਹੀਂ, ਯੂ.ਐੱਸ ਬਾਜ਼ਾਰ ਚੜ੍ਹੇ

Thursday, Nov 02, 2017 - 07:45 AM (IST)

ਨਵੀਂ ਦਿੱਲੀ—ਫੈਡਰਲ ਰਿਜ਼ਰਵ ਦੀਆਂ ਦਰਾਂ 'ਚ ਕੋਈ ਬਦਲਾਅ ਨਹੀਂ ਕਰਨ ਨਾਲ ਅਮਰੀਕੀ ਬਾਜ਼ਾਰ 'ਚ ਵਾਧੇ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਹੁਣ ਦਸੰਬਰ 'ਚ ਦਰਾਂ ਵਧਣ ਦੀਆਂ ਅਟਕਲਾਂ ਤੇਜ਼ ਹੋ ਗਈ ਹੈ। ਬੁੱਧਕਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 57.8 ਅੰਕ ਭਾਵ 0.25 ਫੀਸਦੀ ਦੀ ਮਜ਼ਬੂਤੀ ਦੇ ਨਾਲ 23,435 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 4 ਅੰਕ ਭਾਵ 0.15 ਫੀਸਦੀ ਵਧ ਕੇ 2,579.4 ਦੇ ਪੱਧਰ 'ਤੇ ਬੰਦ ਹੋਇਆ। ਉਧਰ ਨੈਸਡੈਕ 11 ਅੰਕ ਭਾਵ 0.2 ਫੀਸਦੀ ਡਿੱਗ ਕੇ 6,716.5 ਦੇ ਪੱਧਰ 'ਤੇ ਬੰਦ ਹੋਇਆ ਹੈ।


Related News