ਫਰਵਰੀ ''ਚ GST ਕਲੈਕਸ਼ਨ 12.5 ਫ਼ੀਸਦੀ ਵਧ ਕੇ 1.68 ਲੱਖ ਕਰੋੜ ਰੁਪਏ ਤੋਂ ਹੋਇਆ ਜ਼ਿਆਦਾ

Saturday, Mar 02, 2024 - 10:29 AM (IST)

ਫਰਵਰੀ ''ਚ GST ਕਲੈਕਸ਼ਨ 12.5 ਫ਼ੀਸਦੀ ਵਧ ਕੇ 1.68 ਲੱਖ ਕਰੋੜ ਰੁਪਏ ਤੋਂ ਹੋਇਆ ਜ਼ਿਆਦਾ

ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਘਰੇਲੂ ਲੈਣ-ਦੇਣ ਅਤੇ ਦਰਾਮਦ ਵਧਣ ਕਾਰਨ ਫਰਵਰੀ 'ਚ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਕੁਲੈਕਸ਼ਨ 12.5 ਫ਼ੀਸਦੀ ਵਧ ਕੇ 1.68 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਿਆ। ਇਹ ਹੁਣ ਤੱਕ ਦਾ ਚੌਥਾ ਸਭ ਤੋਂ ਵੱਧ ਮਹੀਨਾਵਾਰ ਸੰਗ੍ਰਹਿ ਹੈ। ਇਸ ਨਾਲ ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ 'ਚ ਕੁੱਲ ਜੀਐੱਸਟੀ ਕੁਲੈਕਸ਼ਨ 18.40 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। 

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਦੱਸ ਦੇਈਏ ਕਿ ਇਹ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੌਰਾਨ ਹੋਈ ਟੈਕਸ ਉਗਰਾਹੀ ਨਾਲੋਂ 11.7 ਫ਼ੀਸਦੀ ਜ਼ਿਆਦਾ ਹੈ। ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਫਰਵਰੀ 2024 ਵਿੱਚ ਕੁੱਲ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐਸਟੀ) ਦਾ ਮਾਲੀਆ ਸੰਗ੍ਰਹਿ 1,68,337 ਕਰੋੜ ਰੁਪਏ ਰਿਹਾ, ਜੋ ਕਿ 2023 ਦੇ ਇਸੇ ਮਹੀਨੇ ਦੀ ਤੁਲਣਾ ਨਾਲੋਂ 12.5 ਫ਼ੀਸਦੀ ਵੱਧ ਹੈ। ਇਸ ਦੌਰਾਨ ਘਰੇਲੂ ਲੈਣ-ਦੇਣ 'ਤੇ ਜੀਐੱਸਟੀ 13.9 ਫ਼ੀਸਦੀ ਵਧਿਆ ਹੈ। ਮਾਲ ਦੀ ਦਰਾਮਦ 'ਤੇ ਜੀਐਸਟੀ 8.5 ਫ਼ੀਸਦੀ ਵਧਿਆ ਹੈ।'' 

ਇਹ ਵੀ ਪੜ੍ਹੋ - Gold Silver Price : ਮਾਰਚ ਮਹੀਨੇ ਦੇ ਪਹਿਲੇ ਦਿਨ ਸਸਤਾ ਹੋਇਆ ਸੋਨਾ, ਚਾਂਦੀ ਮਹਿੰਗੀ, ਜਾਣੋ ਤਾਜ਼ਾ ਰੇਟ

ਦੂਜੇ ਪਾਸੇ ਚਾਲੂ ਵਿੱਤੀ ਸਾਲ 'ਚ ਔਸਤ ਮਾਸਿਕ ਕੁਲ ਕੁਲੈਕਸ਼ਨ 1.67 ਲੱਖ ਕਰੋੜ ਰੁਪਏ ਰਹੀ ਹੈ, ਜੋ ਪਿਛਲੇ ਵਿੱਤੀ ਸਾਲ ਦੇ 1.5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੈ। ਕੇਂਦਰ ਸਰਕਾਰ ਨੇ ਏਕੀਕ੍ਰਿਤ ਜੀਐੱਸਟੀ ਕੁਲੈਕਸ਼ਨ ਤੋਂ ਕੇਂਦਰੀ ਜੀਐੱਸਟੀ ਲਈ 41,856 ਕਰੋੜ ਰੁਪਏ ਅਤੇ ਰਾਜ ਜੀਐੱਸਟੀ ਲਈ 35,794 ਕਰੋੜ ਰੁਪਏ ਦਾ ਨਿਪਟਾਰਾ ਕੀਤਾ। ਇਸ ਤਰ੍ਹਾਂ, ਫਰਵਰੀ ਦੇ ਨਿਯਮਤ ਨਿਪਟਾਰੇ ਤੋਂ ਬਾਅਦ, ਸੀਜੀਐੱਸਟੀ ਕੁਲੈਕਸ਼ਨ 73,641 ਕਰੋੜ ਰੁਪਏ ਅਤੇ ਐੱਸਜੀਐੱਸਟੀ 75,569 ਕਰੋੜ ਰੁਪਏ ਰਿਹਾ। 

ਇਹ ਵੀ ਪੜ੍ਹੋ - Bank Holidays: ਅੱਜ ਹੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

ਅਪ੍ਰੈਲ 2023 ਵਿੱਚ ਸਭ ਤੋਂ ਵੱਧ ਜੀਐੱਸਟੀ ਕੁਲੈਕਸ਼ਨ 1.87 ਲੱਖ ਕਰੋੜ ਰੁਪਏ ਸੀ। ਜਦੋਂ ਕਿ ਜਨਵਰੀ 2024 ਵਿੱਚ ਇਹ 1.74 ਲੱਖ ਕਰੋੜ ਰੁਪਏ ਸੀ ਅਤੇ ਅਕਤੂਬਰ 2023 ਵਿੱਚ ਇਹ 1.72 ਲੱਖ ਕਰੋੜ ਰੁਪਏ ਸੀ। ਫਰਵਰੀ 2024 ਵਿੱਚ ਕੁਲੈਕਸ਼ਨ 1.68 ਲੱਖ ਕਰੋੜ ਰੁਪਏ ਸੀ, ਜੋ ਚੌਥਾ ਸਭ ਤੋਂ ਵੱਧ ਮਹੀਨਾਵਾਰ ਸੰਗ੍ਰਹਿ ਹੈ। ਡੈਲੋਇਟ ਇੰਡੀਆ ਦੇ ਪਾਰਟਨਰ ਐੱਮ.ਐੱਸ. ਮਨੀ ਨੇ ਕਿਹਾ ਕਿ ਤੀਜੀ ਤਿਮਾਹੀ ਲਈ ਮਜ਼ਬੂਤ ​​ਜੀਡੀਪੀ ਅੰਕੜਿਆਂ ਤੋਂ ਬਾਅਦ ਚੰਗਾ ਜੀਐੱਸਟੀ ਕੁਲੈਕਸ਼ਨ ਸਾਰੇ ਸੈਕਟਰਾਂ ਵਿੱਚ ਵਿਆਪਕ-ਆਧਾਰਿਤ ਖਪਤ ਨੂੰ ਦਰਸਾਉਂਦਾ ਹੈ। 

ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ

ਉਨ੍ਹਾਂ ਨੇ ਕਿਹਾ ਕਿ ਲਗਭਗ ਸਾਰੇ ਵੱਡੇ ਰਾਜਾਂ ਵਿੱਚ ਅੱਠ ਤੋਂ 21 ਫ਼ੀਸਦੀ ਤੱਕ ਜੀਐੱਸਟੀ ਕੁਲੈਕਸ਼ਨ ਵਿੱਚ ਸ਼ਾਨਦਾਰ ਵਾਧਾ ਹੋਇਆ ਹੈ, ਜੋ ਦਰਸਾਉਂਦਾ ਹੈ ਕਿ ਸਾਰੇ ਰਾਜਾਂ ਵਿੱਚ ਖਪਤ ਵੱਧ ਰਹੀ ਹੈ। ਅਭਿਸ਼ੇਕ ਜੈਨ, ਪਾਰਟਨਰ ਅਤੇ ਨੈਸ਼ਨਲ ਹੈੱਡ (ਅਪ੍ਰਤੱਖ ਟੈਕਸ), ਕੇਪੀਐਮਜੀ ਇੰਡੀਆ ਨੇ ਕਿਹਾ ਕਿ ਜੀਡੀਪੀ ਵਾਧਾ ਅਤੇ ਜੀਐੱਸਟੀ ਮਾਲੀਆ ਅੰਕੜੇ ਭਾਰਤੀ ਅਰਥਵਿਵਸਥਾ ਦੀ ਮਜ਼ਬੂਤੀ ਅਤੇ ਘਰੇਲੂ ਖਪਤ ਵਿੱਚ ਵਾਧਾ ਦਰਸਾਉਂਦੇ ਹਨ।

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News