ਫਰਵਰੀ ''ਚ ਨਿਰਯਾਤ 11.9 ਫ਼ੀਸਦੀ ਵਧ ਕੇ 41.4 ਅਰਬ ਅਮਰੀਕੀ ਡਾਲਰ ਰਿਹਾ
Friday, Mar 15, 2024 - 05:29 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤ ਦਾ ਨਿਰਯਾਤ ਫਰਵਰੀ 'ਚ 11.9 ਫ਼ੀਸਦੀ ਵਧ ਕੇ 41.4 ਅਰਬ ਅਮਰੀਕੀ ਡਾਲਰ ਹੋ ਗਈ, ਜੋ ਮੌਜੂਦਾ ਵਿੱਤੀ ਸਾਲ 'ਚ ਸਭ ਤੋਂ ਵੱਧ ਮਹੀਨਾਵਾਰ ਅੰਕੜਾ ਹੈ। ਸ਼ੁੱਕਰਵਾਰ ਨੂੰ ਜਾਰੀ ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਫਰਵਰੀ 2024 'ਚ ਦੇਸ਼ ਦਾ ਵਪਾਰ ਘਾਟਾ 18.7 ਅਰਬ ਅਮਰੀਕੀ ਡਾਲਰ ਰਿਹਾ। ਪਿਛਲੇ ਮਹੀਨੇ 60.1 ਅਰਬ ਅਮਰੀਕੀ ਡਾਲਰ ਦੀ ਦਰਾਮਦ ਕੀਤੀ ਗਈ ਸੀ, ਜੋ ਫਰਵਰੀ 2023 ਦੇ 53.58 ਅਰਬ ਅਮਰੀਕੀ ਡਾਲਰ ਦੇ ਮੁਕਾਬਲੇ 12.16 ਫ਼ੀਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਦੱਸ ਦੇਈਏ ਕਿ ਫਰਵਰੀ 2023 ਵਿੱਚ ਨਿਰਯਾਤ 37.01 ਅਰਬ ਅਮਰੀਕੀ ਡਾਲਰ ਸੀ। ਇਸ ਸੰਬਧ ਵਿਚ ਵਣਜ ਸਕੱਤਰ ਸੁਨੀਲ ਬਰਥਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫਰਵਰੀ ਦੌਰਾਨ ਬਰਾਮਦ ਵਿੱਚ ਵਾਧਾ ਮੌਜੂਦਾ ਵਿੱਤੀ ਸਾਲ ਦੇ ਕਿਸੇ ਵੀ ਹੋਰ ਮਹੀਨੇ ਨਾਲੋਂ ਵੱਧ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਚਾਲੂ ਵਿੱਤੀ ਸਾਲ (2023-24) ਵਿੱਚ ਕੁੱਲ ਬਰਾਮਦ ਪਿਛਲੇ ਸਾਲ ਦੇ ਰਿਕਾਰਡ ਨਿਰਯਾਤ ਤੋਂ ਵੱਧ ਜਾਵੇਗੀ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8