ਏਸ਼ੀਆਈ ਬਾਜ਼ਾਰਾਂ ’ਤੇ ਵੀ ਦਿਸ ਰਿਹਾ ਕੋਰੋਨਾ ਵਾਇਰਸ ਦਾ ਡਰ

Friday, Feb 21, 2020 - 08:28 PM (IST)

ਏਸ਼ੀਆਈ ਬਾਜ਼ਾਰਾਂ ’ਤੇ ਵੀ ਦਿਸ ਰਿਹਾ ਕੋਰੋਨਾ ਵਾਇਰਸ ਦਾ ਡਰ

ਹਾਂਗਕਾਂਗ(ਭਾਸ਼ਾ)-ਚੀਨ ਤੋਂ ਬਾਹਰ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੌਮਾਂਤਰੀ ਅਰਥਵਿਵਸਥਾ ਨੂੰ ਲੈ ਕੇ ਅਨਿਸ਼ਚਿਤਤਾ ਦਾ ਮਾਹੌਲ ਹੈ। ਇਸੇ ਦਰਮਿਆਨ ਅੱਜ ਏਸ਼ੀਆਈ ਬਾਜ਼ਾਰਾਂ ’ਚ ਗਿਰਾਵਟ ਰਹੀ। ਇਸ ਤੋਂ ਪਹਿਲਾਂ ਵਾਲ ਸਟਰੀਟ ’ਤੇ ਵੀ ਕਮਜ਼ੋਰ ਰੁਖ ਵੇਖਿਆ ਗਿਆ ਕਿਉਂਕਿ ਕੰਪਨੀਆਂ ਨੇ ਇਸ ਮਹਾਮਾਰੀ ਨਾਲ ਉਨ੍ਹਾਂ ਦੀ ਕਮਾਈ ਪ੍ਰਭਾਵਿਤ ਹੋਣ ਦੀ ਚਿਤਾਵਨੀ ਦਿੱਤੀ ਹੈ।

ਦੱਖਣੀ ਕੋਰੀਆ ’ਚ ਸਿਓਲ ਸਥਿਤ ਸ਼ੇਅਰ ਸੂਚਕ ਅੰਕ ਕੋਸਪੀ 1.2 ਫੀਸਦੀ ਤੱਕ ਡਿੱਗ ਗਿਆ। ਕੋਰੀਆ ’ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 156 ਤੱਕ ਪਹੁੰਚ ਚੁੱਕੀ ਹੈ। ਇਹ ਗਿਣਤੀ ਚੀਨ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਦੇਸ਼ ’ਚ ਕੋਰੋਨਾ ਵਾਇਰਸ ਦੇ 52 ਹੋਰ ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਜਾਪਾਨ ਦਾ ਨਿੱਕਈ 225 ਸੂਚਕ ਅੰਕ 0.3 ਫੀਸਦੀ ਤੱਕ ਡਿੱਗ ਗਿਆ।


author

Karan Kumar

Content Editor

Related News