ਟਮਾਟਰਾਂ ਦੀਆਂ ਕੀਮਤਾਂ ਨੇ ਕਿਸਾਨ ਕੀਤੇ ਮਾਲੋ-ਮਾਲ, ਮਹੀਨਿਆਂ 'ਚ ਬਣ ਰਹੇ ਕਰੋੜਪਤੀ

Sunday, Jul 30, 2023 - 05:13 PM (IST)

ਨਵੀਂ ਦਿੱਲੀ - ਟਮਾਟਰਾਂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਦਰਮਿਆਨ ਆਂਧਰਾ ਪ੍ਰਦੇਸ਼ ਦੇ ਚਿਤੌਰ ਜ਼ਿਲ੍ਹੇ ਵਿੱਚ ਦੋ ਕਿਸਾਨਾਂ ਨੇ 45 ਦਿਨਾਂ ਵਿੱਚ ਟਮਾਟਰ ਦੇ 40,000 ਡੱਬੇ ਵੇਚ ਕੇ 3 ਕਰੋੜ ਰੁਪਏ ਕਮਾਏ।

ਚੰਦਰਮੌਲੀ ਜਿਸ ਕੋਲ 22 ਏਕੜ ਵਾਹੀਯੋਗ ਜ਼ਮੀਨ ਹੈ, ਜਿਸ 'ਤੇ ਉਸ ਨੇ ਅਪ੍ਰੈਲ ਦੇ ਪਹਿਲੇ ਹਫ਼ਤੇ ਟਮਾਟਰ ਦੀ ਇੱਕ ਦੁਰਲੱਭ ਕਿਸਮ ਦੀ ਬਿਜਾਈ ਕੀਤੀ ਸੀ। ਉਸਨੇ ਝਾੜ ਨੂੰ ਤੇਜ਼ੀ ਨਾਲ ਪ੍ਰਾਪਤ ਕਰਨ ਲਈ ਉੱਨਤ ਤਕਨੀਕਾਂ ਜਿਵੇਂ ਮਲਚਿੰਗ ਅਤੇ ਮਾਈਕਰੋ ਸਿੰਚਾਈ ਵਿਧੀਆਂ ਨੂੰ ਅਪਣਾਇਆ । ਇਸ ਤੋਂ ਇਸ ਨੇ ਜੂਨ ਦੇ ਅੰਤ ਤੱਕ ਉਹ ਟਮਾਟਰ ਦੀ ਬੰਪਰ ਪੈਦਾਵਾਰ ਪ੍ਰਾਪਤ ਕਰਨ ਵਿੱਚ ਸਫਲ ਹੋ ਗਿਆ।

ਇਹ ਵੀ ਪੜ੍ਹੋ : ਵੰਦੇ ਭਾਰਤ ਐਕਸਪ੍ਰੈੱਸ 'ਚ ਯਾਤਰੀ ਦੇ ਭੋਜਨ 'ਚ ਮਿਲਿਆ ਕਾਕਰੋਚ, IRCTC ਨੇ ਲਗਾਇਆ 25,000 ਰੁਪਏ ਦਾ ਜੁਰਮਾਨਾ

ਉਸਨੇ ਕਰਨਾਟਕ ਦੇ ਕੋਲਾਰ ਬਾਜ਼ਾਰ ਵਿੱਚ ਆਪਣੀ ਉਪਜ ਵੇਚੀ। ਬਜ਼ਾਰ 'ਚ 15 ਕਿਲੋ ਦੇ ਟਮਾਟਰ ਦੀ ਕੀਮਤ 1,000 ਤੋਂ 1,500 ਰੁਪਏ ਦੇ ਵਿਚਕਾਰ ਸੀ। ਉਸ ਵੇਲੇ ਉਸ ਨੇ ਪਿਛਲੇ 45 ਦਿਨਾਂ 'ਚ 40,000 ਪੇਟੀਆਂ ਵੇਚੀਆਂ ਸਨ।
ਟਮਾਟਰ ਦੇ ਭਾਅ ਵਧਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਚੰਦਰਮੌਲੀ ਨੇ ਕਿਹਾ, ''ਮੈਂ ਹੁਣ ਤੱਕ ਜੋ ਉਪਜ ਪ੍ਰਾਪਤ ਕੀਤੀ ਹੈ, ਉਸ ਤੋਂ ਮੈਨੂੰ 4 ਕਰੋੜ ਰੁਪਏ ਦੀ ਕਮਾਈ ਹੋਈ ਹੈ। ਕੁੱਲ ਮਿਲਾ ਕੇ ਮੈਨੂੰ ਆਪਣੀ 22 ਏਕੜ ਜ਼ਮੀਨ 'ਚ 1 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ ਤਾਂ ਜੋ ਵਧੀਆ ਉਪਜ ਪ੍ਰਾਪਤ ਕੀਤਾ ਜਾ ਸਕੇ। ਇਸ ਵਿਚ ਕਮਿਸ਼ਨ ਅਤੇ ਟਰਾਂਸਪੋਰਟੇਸ਼ਨ ਖਰਚੇ ਸ਼ਾਮਲ ਹਨ। ਇਸ ਦਾ ਮੁਨਾਫਾ 3 ਕਰੋੜ ਰੁਪਏ ਬਣਦਾ ਹੈ।"

ਇਹ ਵੀ ਪੜ੍ਹੋ : ਮਾਈਕ੍ਰੋਨ ਅਤੇ ਫਾਕਸਕਾਨ ਨੇ ਰੱਖਿਆ ਮੈਗਾ ਪਲਾਨ, ਇੰਡੀਅਨ ਇਕਾਨਮੀ ’ਚ ਪਾਉਣਗੇ ਜਾਨ

ਇਸ ਦੌਰਾਨ, ਆਂਧਰਾ ਪ੍ਰਦੇਸ਼ ਦੇ ਮਦਨਪੱਲੇ ਨੇ ਭਾਰਤ ਵਿੱਚ ਟਮਾਟਰ ਦੇ ਸਭ ਤੋਂ ਵੱਡੇ ਬਾਜ਼ਾਰਾਂ ਵਿੱਚੋਂ ਇੱਕ ਵਿੱਚ ਟਮਾਟਰ ਦੀ ਕੀਮਤ ਵਿੱਚ ਵਾਧਾ ਦੇਖਿਆ। ਪਹਿਲੇ ਦਰਜੇ ਦੇ ਟਮਾਟਰ ਦੀ ਪ੍ਰਤੀ ਕਿਲੋ ਕੀਮਤ ਸ਼ੁੱਕਰਵਾਰ (28 ਜੁਲਾਈ) ਨੂੰ ਕਥਿਤ ਤੌਰ 'ਤੇ 200 ਰੁਪਏ ਤੱਕ ਪਹੁੰਚ ਗਈ ਸੀ।

ਸ਼ੁੱਕਰਵਾਰ ਨੂੰ ਵੱਡੀ ਗਿਣਤੀ 'ਚ ਵਪਾਰੀ ਟਮਾਟਰ ਖਰੀਦਣ ਲਈ ਮੰਡੀ 'ਚ ਪੁੱਜੇ। ਕਥਿਤ ਤੌਰ 'ਤੇ ਪਹਿਲੇ ਦਰਜੇ ਦੇ ਟਮਾਟਰ ਉੱਤਰੀ ਸ਼ਹਿਰਾਂ ਨੂੰ ਨਿਰਯਾਤ ਕੀਤੇ ਜਾ ਰਹੇ ਹਨ। ਦੋ ਹਫ਼ਤੇ ਪਹਿਲਾਂ 25 ਕਿਲੋ ਦਾ ਕਰੇਟ 3000 ਰੁਪਏ ਵਿੱਚ ਵਿਕ ਰਿਹਾ ਸੀ ਜੋ ਕਿ 120 ਰੁਪਏ ਪ੍ਰਤੀ ਕਿਲੋ ਹੈ। ਹਾਲਾਂਕਿ ਹੁਣ ਦੂਜੇ ਸੂਬਿਆਂ 'ਚ ਟਮਾਟਰ ਦੀ ਮੰਗ ਵਧਣ ਨਾਲ ਇਸ ਦੀ ਕੀਮਤ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਅਧਿਕਾਰੀਆਂ ਨੇ ਮੁਤਾਬਕ ਟਮਾਟਰਾਂ ਦੀ ਕੀਮਤ ਵਿਚ ਵਾਧਾ ਅਗਸਤ ਦੇ ਅੰਤ ਤੱਕ ਜਾਰੀ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ : ਸਟਾਰ ਨਿਸ਼ਾਨ ਵਾਲੇ ਨੋਟਾਂ ਨੂੰ ਲੈ ਕੇ RBI ਦਾ ਸਪੱਸ਼ਟੀਕਰਣ, ਜਾਣੋ ਕਿਉਂ ਛਾਪੇ ਜਾਂਦੇ ਹਨ ਇਹ ਨੋਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Harinder Kaur

Content Editor

Related News