ਕਿਸਾਨਾਂ ਦੇ ਖ਼ਾਤੇ 'ਚ ਜਲਦ ਆ ਸਕਦੀ ਹੈ 11ਵੀਂ ਕਿਸ਼ਤ, ਇਸ ਢੰਗ ਨਾਲ ਚੈੱਕ ਕਰੋ ਆਪਣਾ ਸਟੇਟਸ
Monday, May 16, 2022 - 06:45 PM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਲਈ ਖੁਸ਼ਖਬਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਨੇ ਇਸ ਸਕੀਮ ਤਹਿਤ 11ਵੀਂ ਕਿਸ਼ਤ ਜਾਰੀ ਕਰਨ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਅਜਿਹੇ 'ਚ 11 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਦੋ ਹਜ਼ਾਰ ਰੁਪਏ ਆਉਣਗੇ। ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 11ਵੀਂ ਕਿਸ਼ਤ 31 ਮਈ ਤੱਕ ਜਾਰੀ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਸਕੀਮ ਤਹਿਤ ਕਿਸਾਨਾਂ ਨੂੰ ਹਰ ਚਾਰ ਮਹੀਨੇ ਬਾਅਦ ਦੋ ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਭਾਵ ਛੇ ਹਜ਼ਾਰ ਪ੍ਰਤੀ ਸਾਲ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਅਡਾਨੀ ਗਰੁੱਪ 10.5 ਬਿਲੀਅਨ ਡਾਲਰ ਵਿੱਚ ਹਾਸਲ ਕਰੇਗਾ ਹੋਲਸੀਮ ਇੰਡੀਆ ਦੀ ਜਾਇਦਾਦ
ਸਕੀਮ ਤਹਿਤ ਪਹਿਲੀ ਕਿਸ਼ਤ ਦੀ ਮਿਆਦ 1 ਦਸੰਬਰ ਤੋਂ 31 ਮਾਰਚ ਤੱਕ, ਦੂਜੀ ਕਿਸ਼ਤ ਦੀ ਮਿਆਦ 1 ਅਪ੍ਰੈਲ ਤੋਂ 31 ਜੁਲਾਈ ਤੱਕ ਅਤੇ ਤੀਜੀ ਕਿਸ਼ਤ ਦੀ ਮਿਆਦ 1 ਅਗਸਤ ਤੋਂ 30 ਨਵੰਬਰ ਤੱਕ ਹੈ।
ਪਿਛਲੇ ਸਾਲ ਅਪ੍ਰੈਲ-ਜੁਲਾਈ ਦੀ ਕਿਸ਼ਤ 15 ਮਈ ਨੂੰ ਆਈ ਸੀ। ਹੁਣ ਤੱਕ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ 10 ਕਿਸ਼ਤਾਂ ਵੰਡ ਚੁੱਕੀ ਹੈ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਰਕਾਰ ਵੱਲੋਂ ਦਿੱਤੀ ਗਈ 2000 ਰੁਪਏ ਦੀ ਕਿਸ਼ਤ 'ਚ ਦੇਰੀ ਨਾ ਹੋਵੇ, ਤਾਂ ਆਖਰੀ ਮਿਤੀ ਦਾ ਇੰਤਜ਼ਾਰ ਨਾ ਕਰੋ ਅਤੇ ਅੱਜ ਹੀ ਈ-ਕੇਵਾਈਸੀ ਪੂਰਾ ਕਰੋ।
ਯੋਜਨਾ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਈ-ਕੇਵਾਈਸੀ ਕਰਨ ਦੀ ਜ਼ਰੂਰਤ ਹੈ, ਇਸ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਆਖਰੀ ਮਿਤੀ ਵੀ 31 ਮਈ ਤੱਕ ਵਧਾ ਦਿੱਤੀ ਗਈ ਹੈ। ਜੇਕਰ ਕੋਈ ਕਿਸਾਨ ਅਜਿਹਾ ਨਹੀਂ ਕਰਦਾ ਤਾਂ ਉਹ ਕਿਸ਼ਤ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗਾ।
ਇਹ ਵੀ ਪੜ੍ਹੋ : Twitter ਨੇ Elon Musk ਨੂੰ ਭੇਜਿਆ ਕਾਨੂੰਨੀ ਨੋਟਿਸ, ਜਾਣੋ ਕਾਰਨ
ਲਾਭਪਾਤਰੀਆਂ ਲਈ ਜ਼ਰੂਰੀ ਗੱਲਾਂ
1. ਸਾਰੇ ਲਾਭਪਾਤਰੀਆਂ ਨੂੰ ਆਪਣਾ eKYC ਪੂਰਾ ਕਰਨਾ ਹੋਵੇਗਾ। eKYC ਨੂੰ ਪੂਰਾ ਕਰਨ ਦੀ ਆਖਰੀ ਮਿਤੀ 31 ਮਈ ਹੈ।
2. eKYC ਸਾਰੇ ਕਿਸਾਨਾਂ ਲਈ ਲਾਜ਼ਮੀ ਹੈ, ਤਾਂ ਜੋ ਸਕੀਮ ਦੇ ਤਹਿਤ ਧੋਖਾਧੜੀ ਅਤੇ ਘੁਟਾਲਿਆਂ ਦੀ ਗਿਣਤੀ ਨੂੰ ਰੋਕਿਆ ਜਾ ਸਕੇ।
3. ਕਿਸਾਨ ਸਕੀਮ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣਾ eKYC ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨ ਸੀਐਸਸੀ ਕੇਂਦਰ ਵਿੱਚ ਜਾ ਕੇ ਵੀ ਇਸ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ।
ਇਹ ਵੀ ਪੜ੍ਹੋ : FPI ਦੀ ਅੰਨ੍ਹੇਵਾਹ ਵਿਕਰੀ ਜਾਰੀ, ਮਈ 'ਚ ਸ਼ੇਅਰ ਬਾਜ਼ਾਰਾਂ ਤੋਂ ਹੁਣ ਤੱਕ 25,200 ਕਰੋੜ ਰੁਪਏ ਕੱਢੇ
ਲਾਭਪਾਤਰੀ ਸਥਿਤੀ ਦੀ ਜਾਂਚ ਕਿਵੇਂ ਕਰੀਏ
1. ਆਪਣੀ ਅਰਜ਼ੀ ਦੀ ਸਥਿਤੀ ਦੀ ਜਾਂਚ ਕਰਨ ਲਈ ਪ੍ਰਧਾਨ ਮੰਤਰੀ ਕਿਸਾਨ ਦੀ ਵੈੱਬਸਾਈਟ 'ਤੇ ਜਾਓ।
2. ਹੁਣ ਹੋਮਪੇਜ 'ਤੇ ਫਾਰਮਰਜ਼ ਕਾਰਨਰ 'ਤੇ ਕਲਿੱਕ ਕਰੋ।
3. ਫਿਰ ਲਾਭਪਾਤਰੀ ਸਥਿਤੀ ਵਿਕਲਪ 'ਤੇ ਟੈਪ ਕਰੋ।
4. ਹੁਣ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲੇਗਾ। ਇੱਥੇ ਆਪਣਾ ਆਧਾਰ ਨੰਬਰ ਜਾਂ ਮੋਬਾਈਲ ਨੰਬਰ ਦਰਜ ਕਰੋ।
5. ਇਸ ਤੋਂ ਬਾਅਦ ਤੁਹਾਨੂੰ ਆਪਣੇ ਸਟੇਟਸ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ।
ਇਹ ਵੀ ਪੜ੍ਹੋ : ਅਗਲੇ ਹਫਤੇ ਫਿਰ ਤੋਂ ਕਮਾਈ ਦਾ ਮੌਕਾ, ਖੁੱਲ੍ਹ ਰਹੇ ਹਨ ਇਨ੍ਹਾਂ ਤਿੰਨਾਂ ਕੰਪਨੀਆਂ ਦੇ IPO
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।