ਸੋਨੇ ਦੀ ਕੀਮਤ ''ਚ ਗਿਰਾਵਟ, ਜਾਣੋ ਅੱਜ ਦੇ ਭਾਅ

Wednesday, May 18, 2022 - 04:33 PM (IST)

ਸੋਨੇ ਦੀ ਕੀਮਤ ''ਚ ਗਿਰਾਵਟ, ਜਾਣੋ ਅੱਜ ਦੇ ਭਾਅ

ਨਵੀਂ ਦਿੱਲੀ- ਜੇਕਰ ਤੁਸੀਂ ਸੋਨੇ ਦੇ ਗਹਿਣੇ ਜਾਂ ਸੋਨੇ ਦੀ ਕੋਈ ਹੋਰ ਚੀਜ਼ ਲੈਣ ਦਾ ਸੋਚ ਰਹੇ ਹੋ ਤਾਂ ਇਹ ਖਰੀਦਾਰੀ ਦਾ ਸਭ ਤੋਂ ਸਹੀ ਸਮਾਂ ਹੈ। ਦਰਅਸਲ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਗਿਰਾਵਟ ਤੋਂ ਬਾਅਦ ਸੋਨੇ ਦੀ ਕੀਮਤ ਪਿਛਲੇ ਤਿੰਨ ਮਹੀਨੇ ਦੇ ਹੇਠਲੇ ਪੱਧਰ 'ਤੇ ਚੱਲ ਰਿਹਾ ਹੈ। ਹਾਲਾਂਕਿ ਚਾਂਦੀ ਦੇ ਭਾਅ 'ਚ ਅੱਜ ਦੇ ਕਾਰੋਬਾਰੀ ਸੈਸ਼ਨ ਦੀ ਹਲਕੀ ਤੇਜ਼ੀ ਦੇਖੀ ਜਾ ਰਹੀ ਹੈ। 
ਐੱਮ.ਸੀ.ਐਕਸ ਅਤੇ ਸ਼ਰਾਫਾ ਬਜ਼ਾਰ ਦੋਵਾਂ 'ਚ ਗਿਰਾਵਟ
ਮਲਟੀ ਕਮੋਡਿਟੀ ਐਕਸਚੇਂਜ 'ਤੇ ਬੁੱਧਵਾਰ ਨੂੰ ਸੋਨੇ ਦਾ ਭਾਅ ਡਿੱਗ ਕੇ 50,105 ਰੁਪਏ ਦੇ ਪੱਧਰ 'ਤੇ ਆ ਗਿਆ। ਐੱਮ.ਸੀ.ਐਕਸ 'ਤੇ ਹੀ ਚਾਂਦੀ ਵੀ ਟੁੱਟ ਕੇ 60,885 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਚੱਲ ਰਹੀ ਹੈ। ਦੂਜੇ ਪਾਸੇ ਬੁੱਧਵਾਰ ਸਵੇਰ ਨੂੰ ਸਰਾਫਾ ਬਾਜ਼ਾਰ 'ਚ ਵੀ ਸੋਨੇ ਦੀ ਕੀਮਤ 'ਚ ਗਿਰਾਵਟ ਦੇਖੀ ਗਈ। 
ਤਿੰਨ ਮਹੀਨੇ ਦਾ ਸਭ ਤੋਂ ਹੇਠਲਾ ਪੱਧਰ
ਇੰਡੀਅਨ ਬੁਲੀਅਨ ਐਂਡ ਜਿਊਲਰਸ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਦੇ ਬੁੱਧਵਾਰ ਸਵੇਰ ਸੋਨੇ ਦਾ ਰੇਟ ਡਿੱਗ ਕੇ 50297 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਐੱਮ.ਸੀ.ਐਕਸ ਅਤੇ ਸਰਾਫਾ ਬਾਜ਼ਾਰ 'ਚ ਇਹ ਸੋਨੇ ਦਾ ਤਿੰਨ ਮਹੀਨੇ ਦਾ ਸਭ ਤੋਂ ਹੇਠਲਾ ਪੱਧਰ ਹੈ। ਅਜਿਹੇ 'ਚ ਮਾਹਿਰ ਵੀ ਸੋਨੇ ਦੀ ਖਰੀਦਾਰੀ ਦੇ ਲਈ ਸਟੀਕ ਸਮਾਂ ਹੋਣ ਦੀ ਗੱਲ ਕਹਿ ਰਹੇ ਹਨ। ਦੂਜੇ ਪਾਸੇ 999 ਪਿਓਰਿਟੀ ਵਾਲੀ ਚਾਂਦੀ 60961 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਚੱਲ ਰਹੀ ਹੈ।
ਜਿਊਲਰੀ ਸਟਾਕ ਕਰ ਸਕਦੇ ਹਨ ਜਿਊਲਰਸ 
ਜਾਣਕਾਰਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਸ਼ੁੱਧ ਸੋਨੇ ਦਾ ਰੇਟ ਕਰੀਬ 52 ਹਜ਼ਾਰ ਪ੍ਰਤੀ 10 ਗ੍ਰਾਮ ਸੀ। ਹੁਣ ਇਸ ਦੇ 50 ਹਜ਼ਾਰ ਰੁਪਏ ਦੇ ਪੱਧਰ ਤੱਕ ਆਉਣਾ ਹੈਰਾਨ ਕਰਨ ਵਾਲਾ ਨਹੀਂ ਹੈ। ਸੋਨੇ ਦਾ ਭਾਅ 50 ਤੋਂ 52 ਹਜ਼ਾਰ ਰੁਪਏ ਦੇ ਵਿਚਾਲੇ ਹੋਵੇ ਤਾਂ ਸੋਨਾ ਖਰੀਦਣਾ ਸਹੀ ਫ਼ੈਸਲਾ ਰਹੇਗਾ ਆਉਣ ਵਾਲੇ ਸਮੇਂ 'ਚ ਕੁਝ ਜਿਊਲਰਸ ਕੀਮਤ ਵੱਧਣ ਦੇ ਉਡੀਕ 'ਚ ਜਿਊਲਰੀ ਸਟਾਕ ਕਰ ਰਹੇ ਹਨ, ਇਸ ਲਈ ਇਹ ਸਹੀ ਸਮਾਂ ਹੈ। ਵਿਆਜ ਦਰ ਵਧਣ ਨਾਲ ਸੋਨੇ ਦੀ ਕੀਮਤ 'ਚ ਗਿਰਾਵਟ ਆਈ ਹੈ।
IBJA ਦੇ ਅਨੁਸਾਰ ਬੁੱਧਵਾਰ ਨੂੰ 23 ਕੈਰੇਟ ਵਾਲਾ ਸੋਨਾ 50096 ਰੁਪਏ ਪ੍ਰਤੀ 10 ਗ੍ਰਾਮ, 22 ਕੈਰੇਟ ਸੋਨਾ 46072 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਚੱਲ ਰਿਹਾ ਹੈ। ਇਸ ਤਰ੍ਹਾਂ 20 ਕੈਰੇਟ ਵਾਲੇ ਸੋਨੇ ਦਾ ਭਾਅ 37723 ਰੁਪਏ ਅਤੇ 14 ਕੈਰੇਟ 29424 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਤੁਹਾਨੂੰ ਦੱਸ ਦੇਈਏ ਕਿ  IBJA ਦੇ ਰੇਟ ਤੋਂ ਵੱਖ 3 ਫੀਸਦੀ ਜੀ.ਐੱਸ.ਟੀ. ਦੇਣਾ ਹੁੰਦਾ ਹੈ।


author

Aarti dhillon

Content Editor

Related News