ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਅੱਜ ਕਿੰਨਾ ਸਸਤਾ ਹੋਇਆ 10 ਗ੍ਰਾਮ ਸੋਨਾ

Tuesday, Dec 19, 2023 - 01:46 PM (IST)

ਬਿਜ਼ਨੈੱਸ ਡੈਸਕ - ਸੋਨੇ ਦੀਆਂ ਵਾਇਦਾ ਕੀਮਤਾਂ ਅੱਜ ਗਿਰਾਵਟ ਨਾਲ ਖੁੱਲ੍ਹੀਆਂ, ਜਦਕਿ ਚਾਂਦੀ ਦੇ ਵਾਇਦਾ ਭਾਅ ਦੀ ਸ਼ੁਰੂਆਤ ਤੇਜ਼ੀ ਨਾਲ ਸ਼ੁਰੂਆਤ ਹੋਈ। ਬਾਅਦ 'ਚ ਇਸ ਦੀਆਂ ਕੀਮਤਾਂ 'ਚ ਗਿਰਾਵਟ ਆਉਣ ਲੱਗੀ। ਸੋਨੇ ਦੀ ਫਿਊਚਰ ਕੀਮਤ 62 ਹਜ਼ਾਰ ਰੁਪਏ ਅਤੇ ਚਾਂਦੀ ਦੀ ਫਿਊਚਰ ਕੀਮਤ 74,300 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦੇ ਨਾਲ ਸ਼ੁਰੂਆਤ ਹੋਈ, ਜਦਕਿ ਚਾਂਦੀ ਦੀਆਂ ਕੀਮਤਾਂ ਕਮਜ਼ੋਰੀ ਨਾਲ ਖੁੱਲ੍ਹੀਆਂ। 

ਇਹ ਵੀ ਪੜ੍ਹੋ - ਪੂਲ ’ਚ ਡੁੱਬਣ ਵਾਲੇ ਮ੍ਰਿਤਕਾਂ ਦੇ ਮਾਤਾ-ਪਿਤਾ ਨੂੰ ਐਡਵੈਂਚਰ ਰਿਜ਼ਾਰਟ ਦੇਵੇਗਾ 1.99 ਕਰੋੜ ਦਾ ਮੁਆਵਜ਼ਾ

ਸੋਨਾ ਹੋਇਆ ਸਸਤਾ
ਸੋਨੇ ਦੇ ਵਾਇਦਾ ਭਾਅ ਦੀ ਸ਼ੁਰੂਆਤ ਅੱਜ ਸੁਸੀ ਨਾਲ ਹੋਈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦਾ ਬੈਂਚਮਾਰਕ ਫਰਵਰੀ ਠੇਕਾ ਅੱਜ 191 ਰੁਪਏ ਦੀ ਗਿਰਾਵਟ ਨਾਲ 62,100 ਰੁਪਏ 'ਤੇ ਖੁੱਲ੍ਹਿਆ। ਖ਼ਬਰ ਲਿਖੇ ਜਾਣ ਦੇ ਸਮੇਂ ਇਹ ਠੇਕਾ 214 ਰੁਪਏ ਦੀ ਗਿਰਾਵਟ ਨਾਲ 62,077 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 62,125 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 62,069 ਰੁਪਏ 'ਤੇ ਪਹੁੰਚ ਗਿਆ। ਇਸ ਮਹੀਨੇ ਸੋਨੇ ਦੀ ਫਿਊਚਰ ਕੀਮਤ 64,063 ਰੁਪਏ ਦੇ ਉੱਚ ਪੱਧਰ ਨੂੰ ਛੂਹ ਗਈ ਸੀ।

ਇਹ ਵੀ ਪੜ੍ਹੋ - ਏਅਰਲਾਈਨ Go First ਦਿਵਾਲੀਆ ਹੋਣ ਕੰਢੇ, ਖਰੀਦਣ ਲਈ ਇਨ੍ਹਾਂ ਕੰਪਨੀਆਂ ਨੇ ਦਿਖਾਈ ਰੁਚੀ

ਚਾਂਦੀ ਦੇ ਵਾਇਦਾ ਭਾਅ ਤੇਜ਼ ਸ਼ੁਰੂਆਤ ਤੋਂ ਬਾਅਦ ਡਿੱਗੇ
ਚਾਂਦੀ ਦੇ ਵਾਇਦਾ ਭਾਅ ਦੀ ਸ਼ੁਰੂਆਤ ਅੱਜ ਵਾਧੇ ਨਾਲ ਹੋਈ ਪਰ ਇਹ ਵਾਧਾ ਜ਼ਿਆਦਾ ਬਰਕਰਾਰ ਨਹੀਂ ਰਹਿ ਸਕਿਆ। MCX 'ਤੇ ਚਾਂਦੀ ਦਾ ਬੈਂਚਮਾਰਕ ਮਾਰਚ ਕੰਟਰੈਕਟ ਅੱਜ 55 ਰੁਪਏ ਦੇ ਵਾਧੇ ਨਾਲ 74,465 ਰੁਪਏ 'ਤੇ ਖੁੱਲ੍ਹਿਆ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਇਹ ਕੰਟਰੈਕਟ 130 ਰੁਪਏ ਦੀ ਗਿਰਾਵਟ ਨਾਲ 74,280 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 74,500 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 74,253 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ। ਇਸ ਮਹੀਨੇ ਚਾਂਦੀ ਦੀ ਕੀਮਤ 78,549 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਸੀ।

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਤੋਂ ਬਾਅਦ ਰਤਨ ਟਾਟਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਸੁਰੱਖਿਆ ਵਧਾਓ, ਨਹੀਂ ਤਾਂ...

ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੇ ਵਾਇਦਾ ਭਾਅ
ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀਆਂ ਵਾਇਦਾ ਕੀਮਤਾਂ ਦੀ ਸ਼ੁਰੂਆਤ ਤੇਜ਼ ਅਤੇ ਚਾਂਦੀ ਦੀਆਂ ਵਾਇਦਾ ਕੀਮਤਾਂ ਦੀ ਸ਼ੁਰੂਆਤ ਸੁਸਤ ਹੋਈ। ਕਾਮੈਕਸ 'ਤੇ ਸੋਨਾ 20,41.10 ਡਾਲਰ ਪ੍ਰਤੀ ਔਂਸ ਦੇ ਭਾਅ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,040.50 ਡਾਲਰ ਸੀ। ਖ਼ਬਰ ਲਿੱਖੇ ਜਾਣ ਦੇ ਸਮੇਂ ਇਹ 4.90 ਡਾਲਰ ਦੀ ਗਿਰਾਵਟ ਨਾਲ 2,035.60 ਡਾਲਰ ਪ੍ਰਤੀ ਔਂਸ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ। ਕਾਮੈਕਸ 'ਤੇ ਚਾਂਦੀ ਦਾ ਵਾਇਦਾ ਭਾਅ 24.08 ਡਾਲਰ 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 24.10 ਡਾਲਰ ਸੀ। ਖ਼ਬਰ ਲਿਖੇ ਜਾਣ ਦੇ ਸਮੇਂ ਇਹ 0.04 ਡਾਲਰ ਦੀ ਗਿਰਾਵਟ ਨਾਲ 24.06 ਡਾਲਰ ਪ੍ਰਤੀ ਔਂਸ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News