ਸੋਨਾ-ਚਾਂਦੀ ’ਚ ਵੱਡੀ ਗਿਰਾਵਟ : ਕੀ ਇਹ Panic Selling ਹੈ ਜਾਂ ਸਮਾਰਟ ਮਨੀ ਦਾ ਮੌਕਾ?
Monday, Jun 08, 2026 - 02:55 PM (IST)
ਬਿਜ਼ਨੈੱਸ ਡੈਸਕ - ਪਿਛਲੇ ਹਫਤੇ ਸੋਨੇ ਅਤੇ ਚਾਂਦੀ ’ਚ ਆਈ ਤੇਜ਼ ਗਿਰਾਵਟ ਸਿਰਫ ਤਕਨੀਕੀ ਕਾਰਨਾਂ ਕਰ ਕੇ ਨਹੀਂ ਆਈ ਸਗੋਂ ਅਮਰੀਕਾ-ਈਰਾਨ-ਇਜ਼ਰਾਈਲ ਨਾਲ ਜੁੜੀਆਂ ਘਟਨਾਵਾਂ, ਮਜ਼ਬੂਤ ਅਮਰੀਕੀ ਰੋਜ਼ਗਾਰ ਅੰਕੜੇ, ਬਾਂਡ ਯੀਲਡ ’ਚ ਮਜ਼ਬੂਤੀ ਅਤੇ ਡਾਲਰ ਇੰਡੈਕਸ ਦੀ ਮਜ਼ਬੂਤੀ ਵੀ ਪ੍ਰਮੁੱਖ ਕਾਰਨ ਰਹੇ। ਬਾਜ਼ਾਰ ਫਿਲਹਾਲ ਇਹ ਮੰਨ ਕੇ ਚੱਲ ਰਿਹਾ ਹੈ ਕਿ ਅਮਰੀਕੀ ਅਰਥਵਿਵਸਥਾ ਅਜੇ ਵੀ ਮਜ਼ਬੂਤ ਬਣੀ ਹੋਈ ਹੈ, ਜਿਸ ਨਾਲ ਫੈੱਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ’ਚ ਕਟੌਤੀ ਦੀ ਸੰਭਾਵਨਾ ਕੁਝ ਕਮਜ਼ੋਰ ਹੋਈ ਹੈ। ਇਹੀ ਵਜ੍ਹਾ ਹੈ ਕਿ ਸੁਰੱਖਿਅਤ ਨਿਵੇਸ਼ ਮੰਨੇ ਜਾਣ ਵਾਲੇ ਸੋਨਾ-ਚਾਂਦੀ ’ਚ ਮੁਨਾਫਾਵਸੂਲੀ ਦੇਖਣ ਨੂੰ ਮਿਲੀ। ਹਾਲਾਂਕਿ ਮਿਡਲ ਈਸਟ ’ਚ ਖੇਤਰੀ ਤਣਾਅ ਅਜੇ ਵੀ ਬਣਿਆ ਹੋਇਆ ਹੈ ਅਤੇ ਕਿਸੇ ਵੀ ਨਵੇਂ ਘਟਨਾਕ੍ਰਮ ਨਾਲ ਸੋਨਾ-ਚਾਂਦੀ ’ਚ ਫਿਰ ਤੋਂ ਅਸਥਿਰਤਾ ਵਧ ਸਕਦੀ ਹੈ।
ਇਹ ਵੀ ਪੜ੍ਹੋ : ਰਾਤੋਂ-ਰਾਤ ਬੰਦ ਹੋ ਗਈ ਦੇਸ਼ ਦੀ ਮਸ਼ਹੂਰ ਕੰਪਨੀ, 700 ਮੁਲਾਜ਼ਮ ਹੋ ਗਏ ਬੇਰੁਜ਼ਗਾਰ
ਤਕਨੀਕੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਐੱਮ. ਸੀ. ਐਕਸ. ਗੋਲਡ ਅਜੇ ਆਪਣੇ ਹਾਲੀਆ ਸਵਿੰਗ ਹਾਈ ਤੋਂ ਕੁਰੈਕਸ਼ਨ ਮੋਡ ’ਚ ਹੈ। ਤਕਨੀਕੀ ਚਾਰਟ ’ਤੇ 1,50,800 ਰੁਪਏ ਤੋਂ 1,45,000 ਰੁਪਏ ਤੱਕ ਦਾ ਖੇਤਰ ਇਕ ਮਹੱਤਵਪੂਰਨ ਸਮਾਰਟ ਮਨੀ ਦਾ ਖਰੀਦ ਜ਼ੋਨ ਦੇ ਰੂਪ ’ਚ ਦਿਖਾਈ ਦਿੰਦਾ ਹੈ। ਇਸ ਖੇਤਰ ’ਚ ਫਿਬੋਨੇਚੀ ਰਿਟ੍ਰੇਸਮੈਂਟ, ਪਹਿਲਾਂ ਦਾ ਸਪੋਰਟ ਅਤੇ ਟ੍ਰੈਂਡ ਸਪੋਰਟ ਦਾ ਸੁਮੇਲ ਬਣ ਰਿਹਾ ਹੈ। ਇਸ ਲਈ ਮੌਜੂਦਾ ਪੱਧਰਾਂ ’ਤੇ ਨਵੀਂ ਖਰੀਦਦਾਰੀ ਕਰਨ ਦੀ ਬਜਾਏ ਨਿਵੇਸ਼ਕਾਂ ਨੂੰ ਧੀਰਜ ਰੱਖਦੇ ਹੋਏ ਗਿਰਾਵਟ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਜੇਕਰ ਕੀਮਤਾਂ ਇਸ ਜ਼ੋਨ ਤੱਕ ਆਉਂਦੀਆਂ ਹਨ ਅਤੇ ਉੱਥੇ ਮਜ਼ਬੂਤ ਪ੍ਰਾਈਸ ਐਕਸ਼ਨ ਬਣਦਾ ਹੈ ਤਾਂ ਦੁਬਾਰਾ ਖਰੀਦਦਾਰੀ ਦੇ ਮੌਕੇ ਬਣ ਸਕਦੇ ਹਨ।
ਇਹ ਵੀ ਪੜ੍ਹੋ : ਦੇਸ਼ 'ਚ ਇਕ ਹੋਰ ਹੋ ਗਿਆ ਕਰੋੜਾਂ ਦਾ ਮਹਾ-ਘੁਟਾਲਾ, ਸਰਕਾਰੀ ਕੰਪਨੀ LIC ਨੂੰ ਵੀ ਦੇ'ਤਾ ਝਟਕਾ
ਚਾਂਦੀ ਦੇ ਤਕਨੀਕੀ ਚਾਰਟ ਅਨੁਸਾਰ 2,60,000 ਰੁਪਏ ਤੋਂ 2,65,000 ਦਾ ਖੇਤਰ ਬਹੁਤ ਮਹੱਤਵਪੂਰਨ ਰੈਜ਼ਿਸਟੈਂਸ ਜ਼ੋਨ ਹੈ। ਜੇਕਰ ਇਹ ਖੇਤਰ ਕਾਇਮ ਰਹਿੰਦਾ ਹੈ ਤਾਂ ਇੱਥੇ ਸਮਾਰਟ ਮਨੀ ਦੀ ਗਤੀਵਿਧੀ ਦੇਖਣ ਨੂੰ ਮਿਲ ਸਕਦੀ ਹੈ ਅਤੇ ਚਾਂਦੀ ’ਚ ਦੁਬਾਰਾ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਦੂਜੇ ਪਾਸੇ ਜੇਕਰ 2,45,000 ਰੁਪਏ ਦਾ ਪੱਧਰ ਫੈਸਲਾਕੁੰਨ ਰੂਪ ’ਚ ਟੁੱਟਦਾ ਹੈ ਤਾਂ ਗਿਰਾਵਟ 2,34,000 ਰੁਪਏ ਤੱਕ ਵੀ ਵਧ ਸਕਦੀ ਹੈ।
ਇਹ ਵੀ ਪੜ੍ਹੋ : ਤੇਲ ਕੰਪਨੀਆਂ ਦੀ ਚਲਾਕੀ 'ਤੇ ਸਰਕਾਰ ਦੀ ਸਖ਼ਤੀ, ਪੈਕੇਜਿੰਗ ਨੂੰ ਲੈ ਕੇ ਜਾਰੀ ਕੀਤੇ ਨਿਯਮ
ਨਤੀਜੇ ਵਜੋਂ ਫਿਲਹਾਲ ਸੋਨੇ ’ਚ ਕਾਹਲੀ ’ਚ ਖਰੀਦਦਾਰੀ ਤੋਂ ਬਚਣਾ ਬਿਹਤਰ ਹੋਵੇਗਾ। ਚਾਂਦੀ ’ਚ ਪ੍ਰਮੁੱਖ ਸਪੋਰਟ ਖੇਤਰ ’ਤੇ ਨਜ਼ਰ ਬਣਾਈ ਰੱਖੋ ਕਿਉਂਕਿ ਇਹੀ ਆਉਣ ਵਾਲੇ ਵੱਡੇ ਟ੍ਰੈਂਡ ਦੀ ਦਿਸ਼ਾ ਤੈਅ ਕਰੇਗਾ। ਮੌਜੂਦਾ ਗਿਰਾਵਟ ਨੂੰ ਬੁੱਲ ਮਾਰਕੀਟ ਦੇ ਅੰਤ ਦੇ ਰੂਪ ’ਚ ਨਹੀਂ ਸਗੋਂ ਸੰਭਾਵਿਤ ਮੌਕੇ ਦੇ ਰੂਪ ’ਚ ਦੇਖਣਾ ਵਧੇਰੇ ਉਚਿਤ ਹੋਵੇਗਾ, ਬਸ਼ਰਤੇ ਮਹੱਤਵਪੂਰਨ ਸਪੋਰਟ ਪੱਧਰ ਸੁਰੱਖਿਅਤ ਬਣੇ ਰਹਿਣ।
ਇਹ ਲੇਖ ਸਿਰਫ ਵਿਦਿਅਕ ਉਦੇਸ਼ ਲਈ ਹੈ। ਇਸ ’ਚ ਜ਼ਿਕਰਯੋਗ ਸਕਿਓਰਿਟੀਜ਼ ਅਤੇ ਕਮੋਡਿਟੀਜ਼ ਸਿਰਫ ਉਦਾਹਰਣ ਵਜੋਂ ਹਨ, ਇਹ ਕਿਸੇ ਕਿਸਮ ਦੀ ਨਿਵੇਸ਼ ਸਲਾਹ ਨਹੀਂ ਹੈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਦੀ ਲੱਗੀ ਲਾਟਰੀ, ਹੁਣ ਉਮਰ ਦੇ ਨਾਲ ਆਪਣੇ-ਆਪ ਵਧੇਗੀ ਪੈਨਸ਼ਨ, ਜਾਣੋ ਨਵਾਂ ਅਪਡੇਟ
ਇਹ ਵੀ ਪੜ੍ਹੋ : PAN ਬਣਵਾਉਣ ਦੇ ਅੱਜ ਤੋਂ ਬਦਲ ਗਏ ਨਿਯਮ, ਹੁਣ ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਨਹੀਂ ਬਣੇਗਾ Card
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
