‘ਚਾਂਦੀ'' ਦੇ ਗਹਿਣਿਆਂ ਦੀ ਹਾਲਮਾਰਕਿੰਗ ਹੋ ਸਕਦੀ ਹੈ ਲਾਜ਼ਮੀ, BIS ਕਰ ਰਿਹਾ ਤਿਆਰੀ

Thursday, Jun 04, 2026 - 05:59 PM (IST)

‘ਚਾਂਦੀ'' ਦੇ ਗਹਿਣਿਆਂ ਦੀ ਹਾਲਮਾਰਕਿੰਗ ਹੋ ਸਕਦੀ ਹੈ ਲਾਜ਼ਮੀ, BIS ਕਰ ਰਿਹਾ ਤਿਆਰੀ

ਬਿਜ਼ਨੈੱਸ ਡੈਸਕ - ਭਾਰਤੀ ਮਾਪਦੰਡ ਬਿਊਰੋ (ਬੀ. ਆਈ. ਐੱਸ.) ਚਾਂਦੀ ਦੇ ਗਹਿਣਿਆਂ ਅਤੇ ਕਲਾਕ੍ਰਿਤੀਆਂ ਦੀ ਹਾਲਮਾਰਕਿੰਗ ਨੂੰ ਲਾਜ਼ਮੀ ਬਣਾਉਣ ਲਈ ਲੋੜੀਂਦੇ ਰੈਗੂਲੇਟਰੀ ਢਾਂਚੇ ਅਤੇ ਬੁਨਿਆਦੀ ਤਿਆਰੀਆਂ ਦਾ ਅਧਿਐਨ ਕਰ ਰਿਹਾ ਹੈ। ਚਾਂਦੀ ਦੀ ਹਾਲਮਾਰਕਿੰਗ 2005 ਤੋਂ ਸਵੈ-ਇੱਛਤ ਹੈ ਅਤੇ ਸਤੰਬਰ 2025 ਤੋਂ ਹਾਲਮਾਰਕ ਕੀਤੇ ਚਾਂਦੀ ਦੇ ਉਤਪਾਦਾਂ ’ਤੇ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ (ਐੱਚ. ਯੂ. ਆਈ. ਡੀ.) ਨੰਬਰ ਹੁੰਦਾ ਹੈ, ਜਿਸ ਨਾਲ ਖਰੀਦਦਾਰ ਸ਼ੁੱਧਤਾ ਦੀ ਪੁਸ਼ਟੀ ਕਰ ਸਕਦੇ ਹਨ।

ਇਹ ਵੀ ਪੜ੍ਹੋ :    LPG-PNG ਉਪਭੋਗਤਾਵਾਂ ਲ਼ਈ ਨਵਾਂ ਨਿਯਮ ਲਾਗੂ, 30 ਦਿਨਾਂ ਅੰਦਰ ਕਰੋ ਇਹ ਕੰਮ ਨਹੀਂ ਤਾਂ ਰੱਦ ਹੋਵੇਗਾ ਕੁਨੈਕਸ਼ਨ

ਬੀ. ਆਈ. ਐੱਸ. ਦੇ ਡਾਇਰੈਕਟਰ ਜਨਰਲ ਸੰਜੇ ਗਰਗ ਨੇ ਇੱਥੇ ਉਦਯੋਗਿਕ ਸੰਸਥਾ ਫਿੱਕੀ ਦੇ ਪ੍ਰੋਗਰਾਮ ਦੌਰਾਨ ਕਿਹਾ,‘‘ਚਾਂਦੀ ਦੀ ਹਾਲਮਾਰਕਿੰਗ ਸੋਨੇ ਦੇ ਮੁਕਾਬਲੇ ਜ਼ਿਆਦਾ ਗੁੰਝਲਦਾਰ ਹੈ, ਪ੍ਰਕਿਰਿਆ ਕਾਰਨ ਨਹੀਂ ਸਗੋਂ ਇਸ ਦੇ ਬਾਜ਼ਾਰ ਦੇ ਸਾਈਜ਼ ਕਾਰਨ।’’ ਗਰਗ ਨੇ ਦੱਸਿਆ ਕਿ ਸੋਨੇ ਦੇ ਉਲਟ, ਚਾਂਦੀ ਦੇ ਗਹਿਣੇ ਅਤੇ ਵਸਤਾਂ ਛੋਟੀਆਂ ਅਤੇ ਵੱਡੀਆਂ ਦੋਵਾਂ ਤਰ੍ਹਾਂ ਦੀਆਂ ਦੁਕਾਨਾਂ ’ਚ ਵਿਕਦੀਆਂ ਹਨ। ਇਸ ’ਚ ਚਾਂਦੀ ਦੇ ‘ਫਰਨੀਚਰ’ ਵਰਗੀਆਂ ਸ਼੍ਰੇਣੀਆਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : PAN ਬਣਵਾਉਣ ਦੇ ਅੱਜ ਤੋਂ ਬਦਲ ਗਏ ਨਿਯਮ, ਹੁਣ ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਨਹੀਂ ਬਣੇਗਾ Card

ਪੜਾਅਵਾਰ ਤਰੀਕੇ ਨਾਲ ਕਰਾਂਗੇ ਲਾਜ਼ਮੀ

ਚਾਂਦੀ ਦੀ ਸਵੈ-ਇੱਛਤ ਹਾਲਮਾਰਕਿੰਗ ’ਚ ਪ੍ਰਗਤੀ ਦੇ ਬਾਵਜੂਦ ਬੀ. ਆਈ. ਐੱਸ. ਸਾਵਧਾਨੀ ਵਰਤ ਰਿਹਾ ਹੈ। ਉਨ੍ਹਾਂ ਕਿਹਾ,‘‘ਅਸੀਂ ਜਾਣਬੁੱਝ ਕੇ ਥੋੜ੍ਹਾ ਹੌਲੀ ਚੱਲ ਰਹੇ ਹਾਂ ਤਾਂ ਜੋ ਕੋਈ ਗਲਤੀ ਨਾ ਹੋਵੇ। ਲਾਜ਼ਮੀ ਕਰਨ ਤੋਂ ਪਹਿਲਾਂ ਅਸੀਂ ਵਿਵਸਥਾ ਨੂੰ ਪੂਰੀ ਤਰ੍ਹਾਂ ਦਰੁਸਤ ਕਰਨਾ ਚਾਹੁੰਦੇ ਹਾਂ।’’ ਗਰਗ ਨੇ ਕਿਹਾ, ‘‘ਅਸੀਂ ਚਾਂਦੀ ਦੀ ਹਾਲਮਾਰਕਿੰਗ ਨੂੰ ਪੜਾਅਵਾਰ ਤਰੀਕੇ ਨਾਲ ਲਾਜ਼ਮੀ ਕਰਾਂਗੇ।’’

ਇਹ ਵੀ ਪੜ੍ਹੋਨਹੀਂ ਹੋਵੇਗੀ ਧੋਖਾਧੜੀ ਤੇ ਨਹੀਂ ਹੋਵੇਗਾ ਖ਼ਾਤਾ ਖ਼ਾਲੀ, ਤੁਰੰਤ ਰੁਕ ਜਾਣਗੀਆਂ ਸਾਰੀਆਂ ਆਨਲਾਈਨ ਪੇਮੈਂਟ

ਅਧਿਕਾਰਤ ਅੰਕੜਿਆਂ ਅਨੁਸਾਰ ਵਿੱਤੀ ਸਾਲ 2025-26 ’ਚ ਹਾਲਮਾਰਕ ਕੀਤੇ ਚਾਂਦੀ ਦੇ ਗਹਿਣਿਆਂ ਦੀ ਗਿਣਤੀ ਵਧ ਕੇ 59 ਲੱਖ ਹੋ ਗਈ, ਜੋ 2024-25 ’ਚ 32 ਲੱਖ ਸੀ। ਬੀ. ਆਈ. ਐੱਸ. ਦੁਆਰਾ ਮੌਜੂਦਾ ਸਮੇਂ ’ਚ ਮਾਨਤਾ ਪ੍ਰਾਪਤ ਲੱਗਭਗ 230 ਜਾਂਚ ਅਤੇ ਹਾਲਮਾਰਕਿੰਗ ਕੇਂਦਰ (ਏ. ਐੱਚ. ਸੀ.) ਚਾਂਦੀ ਦੇ ਗਹਿਣਿਆਂ ਦੀ ਜਾਂਚ ਲਈ ਕਾਰਜਸ਼ੀਲ ਹਨ।

ਇਹ ਵੀ ਪੜ੍ਹੋ :  31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ

ਇਹ ਵੀ ਪੜ੍ਹੋ : ਹੁਣ ਮਿੱਟੀ ਹੋ ਜਾਵੇਗਾ ਦੁੱਧ ਦਾ ਪੈਕਟ, ਮਦਰ ਡੇਅਰੀ ਨੇ ਕੀਤੀ ਅਨੋਖ਼ੀ ਪਹਿਲ
ਇਹ ਵੀ ਪੜ੍ਹੋ :  ਸਰਕਾਰੀ ਮੁਲਾਜ਼ਮਾਂ ਦੀ ਲੱਗੀ ਲਾਟਰੀ, ਹੁਣ ਉਮਰ ਦੇ ਨਾਲ ਆਪਣੇ-ਆਪ ਵਧੇਗੀ ਪੈਨਸ਼ਨ, ਜਾਣੋ ਨਵਾਂ ਅਪਡੇਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News