ਸੋਨਾ-ਚਾਂਦੀ ’ਚ ਨਵੀਂ ਚਾਲ , ਸਰਕਾਰੀ ਫੈਸਲਿਆਂ ਅਤੇ ਗਲੋਬਲ ਸੰਕੇਤਾਂ ਵਿਚਾਲੇ ਕੀ ਕਰਨ ਨਿਵੇਸ਼ਕ?

Monday, Jun 01, 2026 - 06:54 PM (IST)

ਸੋਨਾ-ਚਾਂਦੀ ’ਚ ਨਵੀਂ ਚਾਲ , ਸਰਕਾਰੀ ਫੈਸਲਿਆਂ ਅਤੇ ਗਲੋਬਲ ਸੰਕੇਤਾਂ ਵਿਚਾਲੇ ਕੀ ਕਰਨ ਨਿਵੇਸ਼ਕ?

ਬਿਜ਼ਨੈੱਸ ਡੈਸਕ - ਅੰਤਰਰਾਸ਼ਟਰੀ ਅਤੇ ਘਰੇਲੂ ਬਾਜ਼ਾਰ ’ਚ ਇਸ ਹਫਤੇ ਬੁਲੀਅਨਜ਼ ਬਾਜ਼ਾਰ ਦੀ ਦਿਸ਼ਾ ਸਿਰਫ ਤਕਨੀਕੀ ਚਾਰਟ ਨਹੀਂ ਬਲਕਿ ਅਮਰੀਕਾ-ਈਰਾਨ ਵਿਚਾਲੇ ਚੱਲ ਰਹੀ ਸ਼ਾਂਤੀ ਗੱਲਬਾਤ ਅਤੇ ਗਲੋਬਲ ਕਮੋਡਿਟੀ ਰਿਪੋਰਟਾਂ ਮਿਲ ਕੇ ਤੈਅ ਕਰ ਸਕਦੀਆਂ ਹਨ। ਜੇਕਰ ਅਮਰੀਕਾ ਅਤੇ ਈਰਾਨ ਵਿਚਾਲੇ ਸ਼ਾਂਤੀ ਸਮਝੌਤਾ ਅੱਗੇ ਵਧਦਾ ਹੈ ਤਾਂ ਗਲੋਬਲ ਜੋਖਮ ਧਾਰਨਾ ’ਚ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ :    1 ਜੂਨ ਤੋਂ ਬਦਲ ਜਾਣਗੇ ATM ਤੋਂ ਲੈ ਕੇ UPI ਤੱਕ ਸਮੇਤ ਕਈ ਹੋਰ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
ਇਹ ਵੀ ਪੜ੍ਹੋ :  
ਤੁਹਾਡੇ ਨਾਂ 'ਤੇ ਕਿਥੇ-ਕਿਥੇ ਤੇ ਕਿੰਨਾ ਪਿਆ ਪੈਸਾ, ਬੱਸ ਹੁਣ ਇਕ CLICK ਨਾਲ ਲੱਗੇਗਾ ਪਤਾ, ਨਵਾਂ ਪੋਰਟਲ ਲਾਂਚ

ਤਕਨੀਕੀ ਮੋਰਚੇ ’ਤੇ ਐੱਮ. ਸੀ. ਐਕਸ. ਗੋਲਡ ਫਿਲਹਾਲ 1,53,000 ਰੁਪਏ ਅਤੇ 1,55,000 ਦੇ ਮਹੱਤਵਪੂਰਨ ਸਪੋਰਟ ਜ਼ੋਨ ਦੇ ਉੱਪਰ ਬਣਿਆ ਹੋਇਆ ਹੈ। ਕੀਮਤਾਂ ਲਗਾਤਾਰ ਹਾਇਰ ਬੇਸ ਫਾਰਮੇਸ਼ਨ ਬਣਾ ਰਹੀਆਂ ਹਨ ਅਤੇ ਮੀਡੀਅਮ ਟਰਮ ਈ. ਐੱਮ. ਏ. ਉੱਪਰ ਟਿਕਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਜੇਕਰ ਗੋਲਡ 1,58,700 ਰੁਪਏ ਦੇ ਉੱਪਰ ਮਜ਼ਬੂਤੀ ਨਾਲ ਟਿਕਦਾ ਹੈ ਤਾਂ 1,62,000 ਰੁਪਏ ਅਤੇ 1,65,000 ਵੱਲ ਅਗਲਾ ਤੇਜ਼ੀ ਦਾ ਪੜਾਅ ਸ਼ੁਰੂ ਹੋ ਸਕਦਾ ਹੈ। ਉੱਥੇ ਹੀ 1,52,000 ਰੁਪਏ ਦਾ ਪੱਧਰ ਨੇੜਲੇ ਭਵਿੱਖ ਲਈ ਮੁੱਖ ਸਪੋਰਟ ਰਹੇਗਾ।

ਇਹ ਵੀ ਪੜ੍ਹੋ22 ਰੁਪਏ ਸਸਤਾ ਹੋ ਗਿਆ ਪੈਟਰੋਲ-ਡੀਜ਼ਲ, ਜਾਣੋ ਗੁਆਂਢੀ ਮੁਲਕ 'ਚ ਕਿੰਨੀ ਹੋਈ ਤੇਲ ਦੀ ਕੀਮਤ

ਐੱਮ. ਸੀ. ਐਕਸ. ਸਿਲਵਰ ਅਜੇ ਵੀ ਵੱਡੇ ਕੰਸੋਲੀਡੇਸ਼ਨ ਸਟ੍ਰਕਚਰ ’ਚ ਟ੍ਰੇਡ ਕਰ ਰਹੀ ਹੈ ਅਤੇ 2,80,000 ਰੁਪਏ ਦੇ ਆਸ-ਪਾਸ ਮਜ਼ਬੂਤ ਰੈਜ਼ਿਸਟੈਂਸ ਦਾ ਸਾਹਮਣਾ ਕਰ ਰਹੀ ਹੈ। ਤਕਨੀਕੀ ਦ੍ਰਿਸ਼ਟੀ ਤੋਂ 2,55,000 ਰੁਪਏ ਅਤੇ 2,60,000 ਰੁਪਏ ਦਾ ਖੇਤਰ ਬੇਹੱਦ ਮਹੱਤਵਪੂਰਨ ਸਪੋਰਟ ਜ਼ੋਨ ਮੰਨਿਆ ਜਾ ਰਿਹਾ ਹੈ। ਇਹ ਉਹੀ ਖੇਤਰ ਹੈ, ਜਿੱਥੇ ਸਮਾਰਟ ਮਨੀ ਦੀ ਖਰੀਦਦਾਰੀ ਦੇਖਣ ਨੂੰ ਮਿਲ ਸਕਦੀ ਹੈ। ਜੇਕਰ ਇਹ ਸਪੋਰਟ ਬਰਕਰਾਰ ਰਹਿੰਦਾ ਹੈ ਤਾਂ ਸਿਲਵਰ ’ਚ ਦੁਬਾਰਾ ਮਜ਼ਬੂਤ ਰਿਕਵਰੀ ਸ਼ੁਰੂ ਹੋ ਸਕਦੀ ਹੈ ਅਤੇ ਕੀਮਤਾਂ ਮੁੜ 2,75,000 ਰੁਪਏ ਅਤੇ 2,99,000 ਵੱਲ ਵਧ ਸਕਦੀਆਂ ਹਨ। ਕੁੱਲ ਮਿਲਾ ਕੇ ਇਸ ਹਫਤੇ ਸੋਨਾ ਅਤੇ ਚਾਂਦੀ ਦੋਵਾਂ ’ਚ ਉਤਰਾਅ-ਚੜ੍ਹਾਅ ਵਧਿਆ ਹੋਇਆ ਰਹਿ ਸਕਦਾ ਹੈ।

ਇਹ ਵੀ ਪੜ੍ਹੋ :  31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਇਹ ਵੀ ਪੜ੍ਹੋ :  ਪੈਨਸ਼ਨਰਾਂ ਦੀ ਲਾਟਰੀ ਲੱਗੀ! DR ਵਧ ਕੇ ਹੋਇਆ 483%, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 


author

Harinder Kaur

Content Editor

Related News