ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ 'ਚ ਆਇਆ ਉਛਾਲ, ਜਾਣੋ ਅੱਜ ਦੇ ਭਾਅ

Wednesday, May 27, 2026 - 10:57 AM (IST)

ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ 'ਚ ਆਇਆ ਉਛਾਲ, ਜਾਣੋ ਅੱਜ ਦੇ ਭਾਅ

ਬਿਜ਼ਨੈਸ ਡੈਸਕ : ਬੁੱਧਵਾਰ (27 ਮਈ ) ਨੂੰ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਜਦਕਿ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ । ਐੱਮ.ਸੀ.ਐਕਸ 'ਤੇ ਚਾਂਦੀ ਦੀਆਂ ਕੀਮਤਾਂ 1212 ਰੁਪਏ ਪ੍ਰਤੀ ਕਿਲੋ ਵਧ ਗਈ ਜਦਕਿ ਸੋਨੇ ਦੀਆਂ ਕੀਮਤਾਂ ਵਿੱਚ ਮਾਮੂਲੀ ਗਿਰਾਵਟ ਆਈ ਹੈ । 3 ਜੁਲਾਈ ਦੀ ਡਿਲਿਵਰੀ ਵਾਲੀਂ ਚਾਂਦੀ ਪਿਛਲੇ ਸੈਸ਼ਨ ਵਿੱਚ 2,70,628 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ ਸੀ ਅਤੇ ਅੱਜ 2,72,602 ਰੁਪਏ 'ਤੇ ਖੁੱਲੀ । ਖਬਰ ਲਿਖੇ ਜਾਣ ਤਕ ਇਕ ਕਿਲੋਗ੍ਰਾਮ ਚਾਂਦੀ 2,71,840 ਰੁਪਏ 'ਤੇ ਕਾਰੋਬਾਰ ਕਰ ਰਹੀ ਹੈ । 10 ਗ੍ਰਾਮ ਸੋਨੇ ਦੀ ਕੀਮਤ 1,57,540 ਰੁਪਏ 'ਤੇ ਸੀ ।

ਇਹ ਵੀ ਪੜੋ : ਹੁਣ ਇਨ੍ਹਾਂ ਪਰਿਵਾਰਾਂ ਨੂੰ ਵੀ ਮਿਲੇਗਾ ਮੁਫ਼ਤ ਰਾਸ਼ਨ, ਦਿੱਲੀ CM ਨੇ ਕਰ 'ਤਾ ਵੱਡਾ ਐਲਾਨ

ਦਿੱਲੀ ਵਿੱਚ ਸੋਨੇ ਦੀ ਕੀਮਤ

ਆਖਿਲ ਭਾਰਤੀ ਸਰਾਫਾ ਸੰਘ ਦੇ ਅਨੁਸਾਰ ਮੰਗਲਵਾਰ ਨੂੰ ਬਾਜ਼ਾਰ ਬੰਦ ਹੋਣ ਤਕ ਰਾਸ਼ਟਰੀ ਰਾਜਧਾਨੀ ਵਿੱਚ ਚਾਂਦੀ ਦੀ ਕੀਮਤ 2,000 ਰੁਪਏ ਚੜੀ । ਇਹ 2,73,000 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸ ਸਮੇਤ ) ਦੇ ਪੱਧਰ 'ਤੇ ਪਹੁੰਚ ਗਈ । ਪਿਛਲੇ ਸੈਸ਼ਨ ਵਿੱਚ 2,71,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ 'ਤੇ ਬੰਦ ਹੋਈ ਸੀ । ਇਸ ਦੇ ਉਲਟ 24-ਕੈਰਟ ਵਾਲੇ ਸੋਨੇ ਦੀ ਕੀਮਤ ਵਿੱਚ 2800 ਰੁਪਏ ਘਟੀ । ਇਹ ਘਟ ਕੇ 1,62,400 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸ ਸਮੇਤ ) ਸੋਮਵਾਰ ਨੂੰ ਸੋਨਾ 1,65,200 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਬੰਦ ਹੋਇਆ ਸੀ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:-
 https://whatsapp.com/channel/0029Va94hsaHAdNVur4L170e


author

SATPAL

Content Editor

Related News