ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ, ਜਾਣੋ ਅੱਜ ਦਾ ਭਾਅ
Saturday, May 30, 2026 - 11:11 AM (IST)
ਨਵੀਂ ਦਿੱਲੀ : ਦੇਸ਼ ਦੀ ਆਮ ਜੰਨਤਾ ਅਤੇ ਵਾਹਨ ਚਾਲਕਾਂ ਦੀ ਜੇਬ 'ਤੇ ਮਹਿਗਾਈ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ । ਹਾਲਾਂਕਿ ਅੱਜ 30 ਮਈ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਹੈ ਪਰ ਪਿਛਲੇ ਦਿਨਾਂ ਵਿੱਚ ਹੋਏ ਵਾਧੇ ਦੇ ਕਾਰਨ ਤੇਲ ਦੀ ਕੀਮਤ ਇਸ ਸਮੇਂ ਆਸਮਾਨ ਨੂੰ ਛੂਹ ਰਹੀ ਹੈ । ਜ਼ਿਕਰਯੋਗ ਹੈ ਕਿ ਸੋਮਵਾਰ ਨੂੰ (25 ਮਈ ) ਨੂੰ ਹੀ ਪੈਟਰੋਲ-ਡੀਜ਼ਲ ਵਿੱਚ 2.50 ਰੁਪਏ ਪ੍ਰਤੀ ਲਿਟਰ ਤੋਂ ਜ਼ਿਆਦਾ ਦਾ ਵਾਧਾ ਕੀਤਾ ਗਿਆ ਸੀ ਜੋ ਸਿਰਫ ਦੋ ਹਫਤਿਆਂ ਦੇ ਅੰਦਰ ਚੌਥੀ ਵਾਰ ਵਾਧਾ ਕੀਤਾ ਸੀ ।
ਜਾਣਕਾਰੀ ਮੁਤਾਬਕ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀ ਹੈ ਜਿਸਦਾ ਸਿੱਧਾ ਅਸਰ ਹੁਣ ਘਰੇਲੂ ਬਾਜ਼ਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ । ਬੀਤੀ 15 ਮਈ ਤੋਂ ਲੈ ਕੇ ਹੁਣ ਤਕ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੁਲ ਮਿਲਾ ਕੇ ਲਗਭਗ 7.50 ਪ੍ਰਤੀ ਲਿਟਰ ਦਾ ਭਾਰੀ ਵਾਧਾ ਕੀਤਾ ਜਾ ਰਿਹਾ ਹੈ ।
ਟੁੱਟਿਆ 4 ਸਾਲ ਪੁਰਾਣਾ ਰਿਕਾਰਡ
ਇਸ ਉਛਾਲ ਤੋਂ ਬਾਅਦ ਦੇਸ਼ ਵਿੱਚ ਤੇਲ ਦੀਆਂ ਕੀਮਤਾਂ 2022 ਤੋਂ ਬਾਅਦ ਦੇ ਆਪਣੇ ਵੱਡੇ ਪੱਧਰ 'ਤੇ ਪੁਹੰਚ ਗਏ ਹਨ । ਇਸ ਤੋਂ ਪਹਿਲਾ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾ 2024 ਵਿੱਚ ਤੇਲ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲਿਟਰ ਦੀ ਮਾਮੂਲੀ ਕਟੌਤੀ ਕੀਤੀ ਗਈ ਸੀ ਜਿਸ ਦੇ ਬਾਅਦ ਲਗਭਗ 2 ਸਾਲ ਤਕ ਕੀਮਤ ਸਥਿਰ ਸੀ ।
ਕਿਓ ਵਧ ਰਹੀਆਂ ਨੇ ਕੀਮਤਾਂ
ਇਸ ਤੇਲ ਸੰਕਟ ਦੀ ਅਸਲੀ ਵਜ੍ਹਾ ਮਿਡਲ ਈਸਟ ਵਿੱਚ ਤੇਲ ਸੰਘਰਸ਼ ਅਤੇ ਤਿੰਨ ਮਹੀਨਿਆਂ ਤੋਂ ਜਾਰੀ ਯੁੱਧ ਹੈ । ਇਸ ਤਣਾਅ ਨੇ ਸਪਲਾਈ ਨੂੰ ਪੂਰੀ ਤਰ੍ਹਾ ਠੱਪ ਕਰ ਦਿੱਤਾ । ਭਾਰਤ ਆਪਣੀ ਜਰੂਰਤਾਂ ਦੇ ਲਈ ਭਾਰੀ ਮਾਤਰਾ ਵਿੱਚ ਖਾੜੀ ਦੇਸ਼ਾਂ 'ਤੇ ਨਿਰਭਰ ਹੈ, ਇਸ ਲਈ ਇਸਦਾ ਸਭ ਤੋਂ ਵੱਡਾ ਨੁਕਸਾਨ ਭਾਰਤੀ ਉਪਭੋਗਤਾਵਾਂ ਨੂੰ ਚੁੱਕਣਾ ਪੈ ਰਿਹਾ ਹੈ ।
ਅੱਜ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਦੀਆਂ ਕੀਮਤਾਂ (ਪ੍ਰਤੀ ਲੀਟਰ)
ਸ਼ਹਿਰ ਪੈਟਰੋਲ ਦੀਆਂ ਕੀਮਤਾਂ ਵਿੱਚ ਬਦਲਾਅ
ਨਵੀਂ ਦਿੱਲੀ 102. 12 0.00
ਮੁੰਬਈ 111. 21 +0.03
ਕੋਲਕਾਤਾ 113. 51 0.00
ਚੇਨਈ 108. 01 +0.16
ਬੰਗਲੁਰੂ 110. 89 0.00
ਹੈਦਰਾਬਾਦ 115. 73 +0.04
ਤਿਰੂਵਨੰਤਪੁਰਮ 115. 49 0.00
ਜੈਪੁਰ 112. 69 +0.39
ਪਟਨਾ 113. 65 -0.07
ਗੁਰੂਗ੍ਰਾਮ 103. 17 +0.40
ਨੋਇਡਾ 101. 92 -0.04
ਲਖਨਊ 102. 04 0.00
