ਨਵੰਬਰ ''ਚ ਉਦਯੋਗਿਕ ਉਤਪਾਦਨ 5.2 ਫੀਸਦੀ ਵਧ ਕੇ 6 ਮਹੀਨਿਆਂ ਦੇ ਉੱਚ ਪੱਧਰ ''ਤੇ ਪਹੁੰਚਿਆ
Saturday, Jan 11, 2025 - 04:36 PM (IST)
ਨਵੀਂ ਦਿੱਲੀ (ਏਜੰਸੀ)- ਤਿਉਹਾਰੀ ਮੰਗ ਅਤੇ ਨਿਰਮਾਣ ਖੇਤਰ ਵਿੱਚ ਵਾਧੇ ਦੇ ਕਾਰਨ ਦੇਸ਼ ਵਿੱਚ ਉਦਯੋਗਿਕ ਉਤਪਾਦਨ (IIP) ਬੀਤੇ ਸਾਲ ਨਵੰਬਰ ਵਿੱਚ 5.2 ਫੀਸਦੀ ਵਧ ਕੇ 6 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਰਿਹਾ। ਸ਼ੁੱਕਰਵਾਰ ਨੂੰ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਦੁਆਰਾ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ ਨਵੰਬਰ 2023 ਵਿੱਚ ਉਦਯੋਗਿਕ ਉਤਪਾਦਨ ਸੂਚਕਾਂਕ (IIP) ਵਿੱਚ 2.5 ਫੀਸਦਾ ਦਾ ਵਾਧਾ ਹੋਇਆ ਸੀ। ਇਸ ਤੋਂ ਪਹਿਲਾਂ ਉਦਯੋਗਿਕ ਉਤਪਾਦਨ ਵਿੱਚ ਸਭ ਤੋਂ ਵੱਧ ਵਿਕਾਸ ਦਰ ਮਈ 2024 ਵਿੱਚ 6.3 ਫੀਸਦੀ ਰਹੀ ਸੀ। ਜੂਨ ਵਿੱਚ ਵਿਕਾਸ ਦਰ 4.9 ਫੀਸਦੀ ਅਤੇ ਜੁਲਾਈ ਵਿੱਚ 5 ਫੀਸਦੀ ਰਹੀ ਸੀ। ਅਗਸਤ ਵਿੱਚ IIP ਵਾਧਾ ਸਥਿਰ ਰਿਹਾ ਸੀ ਪਰ ਸਤੰਬਰ ਵਿੱਚ ਇਹ 3.1 ਫੀਸਦੀ, ਜਦੋਂਕਿ ਅਕਤੂਬਰ ਵਿੱਚ 3.7 ਫੀਸਦੀ ਵਧਿਆ ਸੀ।
ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਵਜੋਂ ਆਪਣਾ ਆਖਰੀ ਭਾਸ਼ਣ ਕਦੋਂ ਦੇਣਗੇ ਜੋਅ ਬਾਈਡੇਨ? ਜਾਣੋ ਤਾਰੀਖ ਤੇ ਸਮਾਂ
ਅੰਕੜਿਆਂ ਅਨੁਸਾਰ IIP ਦੇ ਸੰਦਰਭ ਵਿੱਚ ਮਾਪਿਆ ਗਿਆ ਉਦਯੋਗਿਕ ਉਤਪਾਦਨ ਵਾਧਾ ਅਪ੍ਰੈਲ-ਨਵੰਬਰ 2024 ਵਿੱਚ 4.1 ਫੀਸਦੀ ਰਿਹਾ, ਜਦੋਂ ਕਿ ਇੱਕ ਸਾਲ ਪਹਿਲਾਂ ਇਸੇ ਮਿਆਦ ਵਿੱਚ ਇਹ 6.5 ਫੀਸਦੀ ਸੀ। ਅੰਕੜਿਆਂ ਅਨੁਸਾਰ ਨਵੰਬਰ ਮਹੀਨੇ ਵਿੱਚ ਮਾਈਨਿੰਗ ਉਤਪਾਦਨ ਦੀ ਵਿਕਾਸ ਦਰ ਘਟ ਕੇ 1.9 ਫੀਸਦੀ ਰਹੀ, ਜਦੋਂ ਕਿ ਇੱਕ ਸਾਲ ਪਹਿਲਾਂ ਇਸੇ ਮਹੀਨੇ ਇਸ ਵਿੱਚ ਇਹ 7 ਫੀਸਦੀ ਦਾ ਵਾਧਾ ਹੋਇਆ ਸੀ। ਨਵੰਬਰ ਵਿੱਚ ਨਿਰਮਾਣ ਖੇਤਰ ਦੀ ਵਿਕਾਸ ਦਰ 5.8 ਫੀਸਦੀ ਤੱਕ ਵਧ ਗਈ, ਜੋ ਇੱਕ ਸਾਲ ਪਹਿਲਾਂ 1.3 ਫੀਸਦੀ ਸੀ। ਬਿਜਲੀ ਉਤਪਾਦਨ ਦੀ ਵਿਕਾਸ ਦਰ ਘਟ ਕੇ 4.4 ਫੀਸਦੀ ਰਹੀ, ਜੋ ਕਿ ਇੱਕ ਸਾਲ ਪਹਿਲਾਂ 5.8 ਫੀਸਦੀ ਸੀ।
ਵਰਤੋਂ-ਅਧਾਰਤ ਵਰਗੀਕਰਣ ਦੇ ਅਨੁਸਾਰ, ਪੂੰਜੀ ਵਸਤੂਆਂ ਦੇ ਖੇਤਰ ਵਿੱਚ ਵਾਧਾ ਨਵੰਬਰ 2024 ਵਿੱਚ ਵੱਧ ਕੇ 9 ਫੀਸਦੀ ਹੋ ਗਿਆ, ਜਦੋਂਕਿ ਇੱਕ ਸਾਲ ਪਹਿਲਾਂ ਇਸੇ ਮਿਆਦ ਵਿੱਚ 1.1 ਫੀਸਦੀ ਦੀ ਗਿਰਾਵਟ ਆਈ ਸੀ। ਤਿਉਹਾਰੀ ਮੰਗ ਕਾਰਨ ਨਵੰਬਰ ਵਿੱਚ ਖਪਤਕਾਰ ਟਿਕਾਊ ਵਸਤੂਆਂ (ਵੱਡੇ ਇਲੈਕਟ੍ਰਾਨਿਕਸ ਉਤਪਾਦਾਂ) ਦੇ ਉਤਪਾਦਨ ਵਿੱਚ ਸਮੀਖਿਆ ਅਧੀਨ ਮਹੀਨੇ ਦੌਰਾਨ 13.1 ਫੀਸਦੀ ਦਾ ਵਾਧਾ ਹੋਇਆ। ਹਾਲਾਂਕਿ ਨਵੰਬਰ 2023 ਵਿੱਚ 4.8 ਫੀਸਦੀ ਦੀ ਗਿਰਾਵਟ ਆਈ ਸੀ। ਨਵੰਬਰ 2024 ਵਿੱਚ ਖਪਤਕਾਰ ਗੈਰ-ਟਿਕਾਊ ਵਸਤੂਆਂ ਦੇ ਉਤਪਾਦਨ ਦੀ ਵਿਕਾਸ ਦਰ ਲਗਭਗ 0.6 ਫੀਸਦੀ 'ਤੇ ਸਥਿਰ ਰਹੀ, ਜਦੋਂਕਿ ਨਵੰਬਰ 2023 ਵਿੱਚ ਇਸ ਵਿੱਚ 3.4 ਫੀਸਦੀ ਦੀ ਗਿਰਾਵਟ ਆਈ।
ਇਹ ਵੀ ਪੜ੍ਹੋ: ਟਰੰਪ ਸਜ਼ਾ ਪਾਉਣ ਵਾਲੇ ਅਮਰੀਕੀ ਇਤਿਹਾਸ ਦੇ ਪਹਿਲੇ ਰਾਸ਼ਟਰਪਤੀ ਬਣੇ
ਅੰਕੜਿਆਂ ਅਨੁਸਾਰ, ਬੁਨਿਆਦੀ ਢਾਂਚੇ/ਨਿਰਮਾਣ ਵਸਤੂਆਂ ਵਿੱਚ ਨਵੰਬਰ 2024 ਵਿੱਚ 10 ਫੀਸਦੀ ਦਾ ਵਾਧਾ ਹੋਇਆ, ਜਦੋਂਕਿ ਇੱਕ ਸਾਲ ਪਹਿਲਾਂ ਇਸੇ ਮਿਆਦ ਵਿੱਚ 1.5 ਫੀਸਦੀ ਵਾਧਾ ਹੋਇਆ ਸੀ। ਅੰਕੜਿਆਂ ਅਨੁਸਾਰ ਨਵੰਬਰ 2024 ਵਿੱਚ ਪ੍ਰਾਇਮਰੀ ਵਸਤੂਆਂ ਦੇ ਉਤਪਾਦਨ ਵਿੱਚ 2.7 ਫੀਸਦੀ ਦੀ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਇੱਕ ਸਾਲ ਪਹਿਲਾਂ ਨਵੰਬਰ ਵਿੱਚ 8.4 ਫੀਸਦੀ ਦਾ ਵਾਧਾ ਹੋਇਆ ਸੀ। ਇੰਟਰਮੀਡੀਏਟ ਵਸਤੂਆਂ ਦੀ ਸ਼੍ਰੇਣੀ ਵਿੱਚ ਵਾਧਾ ਸਮੀਖਿਆ ਅਧੀਨ ਮਹੀਨੇ ਵਿੱਚ 5 ਫੀਸਦੀ ਰਿਹਾ, ਜੋ ਕਿ ਇੱਕ ਸਾਲ ਪਹਿਲਾਂ 3.4 ਫੀਸਦੀ ਤੋਂ ਵੱਧ ਸੀ।
ਇਹ ਵੀ ਪੜ੍ਹੋ: ਗ੍ਰੀਨਲੈਂਡ ’ਤੇ ਟਰੰਪ ਦੀ ਧਮਕੀ ਤੋਂ ਬਾਅਦ ਜਰਮਨੀ ਤੇ ਫਰਾਂਸ ਨੇ ਦਿੱਤੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8