ਸਾਲ ਦੇ ਪਹਿਲੇ ਦੀ ਦਿਨ ਵੱਡੀ ਖੁਸ਼ਖਬਰੀ, ਸਰਕਾਰ ਦੇ ਖ਼ਜ਼ਾਨੇ ''ਚ ਆਏ ਇੰਨੇ ਲੱਖ ਕਰੋੜ!

Wednesday, Jan 01, 2025 - 06:23 PM (IST)

ਸਾਲ ਦੇ ਪਹਿਲੇ ਦੀ ਦਿਨ ਵੱਡੀ ਖੁਸ਼ਖਬਰੀ, ਸਰਕਾਰ ਦੇ ਖ਼ਜ਼ਾਨੇ ''ਚ ਆਏ ਇੰਨੇ ਲੱਖ ਕਰੋੜ!

ਨਵੀਂ ਦਿੱਲੀ- ਦਸੰਬਰ 2024 ਵਿੱਚ ਸਰਕਾਰ ਦੇ ਖ਼ਜ਼ਾਨੇ 'ਚ ਜੀ.ਐੱਸ.ਟੀ. ਤੋਂ ਲੱਖਾਂ ਕਰੋੜਾਂ ਆਏ ਹਨ। 1 ਜਨਵਰੀ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਮੁਤਾਬਕ ਦਸੰਬਰ 'ਚ ਜੀ.ਐੱਸ.ਟੀ. ਕੁਲੈਕਸ਼ਨ ਸਾਲਾਨਾ ਆਧਾਰ 'ਤੇ 7.3 ਫੀਸਦੀ ਵਧ ਕੇ 1.77 ਲੱਖ ਕਰੋੜ ਰੁਪਏ ਹੋ ਗਿਆ ਹੈ। ਹਾਲਾਂਕਿ ਇਹ ਕੁਲੈਕਸ਼ਨ ਮਹੀਨਾ-ਦਰ-ਮਹੀਨਾ 3 ਫੀਸਦੀ ਘੱਟ ਹੈ। ਕੇਂਦਰੀ ਜੀ.ਐੱਸ.ਟੀ. (ਸੀ.ਜੀ.ਐੱਸ.ਟੀ.) ਕੁਲੈਕਸ਼ਨ 32,836 ਕਰੋੜ ਰੁਪਏ, ਰਾਜ ਜੀ.ਐੱਸ.ਟੀ. (ਐੱਸ.ਜੀ.ਐੱਸ.ਟੀ.) 40,499 ਕਰੋੜ ਰੁਪਏ, ਰਜਿਸਟਰਡ ਆਈ.ਜੀ.ਐੱਸ.ਟੀ. 47,783 ਕਰੋੜ ਰੁਪਏ ਅਤੇ ਸੈੱਸ 11,471 ਕਰੋੜ ਰੁਪਏ ਰਿਹਾ।

ਦਸੰਬਰ 'ਚ ਕੁੱਲ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀ. ਐੱਸ. ਟੀ.) ਦੀ ਆਮਦਨ 7.3 ਫੀਸਦੀ ਵਧ ਕੇ 1.77 ਲੱਖ ਕਰੋੜ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ 1.65 ਲੱਖ ਕਰੋੜ ਰੁਪਏ ਸੀ। ਮਹੀਨੇ ਦੌਰਾਨ ਘਰੇਲੂ ਲੈਣ-ਦੇਣ ਤੋਂ ਜੀ.ਐੱਸ.ਟੀ. ਮਾਲੀਆ 8.4 ਫੀਸਦੀ ਵਧ ਕੇ 1.32 ਲੱਖ ਕਰੋੜ ਰੁਪਏ ਹੋ ਗਿਆ, ਜਦੋਂ ਕਿ ਦਰਾਮਦ 'ਤੇ ਟੈਕਸ ਤੋਂ ਮਾਲੀਆ ਕਰੀਬ 4 ਫੀਸਦੀ ਵਧ ਕੇ 44,268 ਕਰੋੜ ਰੁਪਏ ਹੋ ਗਿਆ।

ਰਿਫੰਡ ਦੇ ਤੌਰ 'ਤੇ ਆਏ ਇੰਨੇ ਪੈਸੇ

ਇਸ ਮਹੀਨੇ ਦੌਰਾਨ 22,490 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 31 ਫੀਸਦੀ ਜ਼ਿਆਦਾ ਹੈ। ਰਿਫੰਡ ਐਡਜਸਟ ਕਰਨ ਤੋਂ ਬਾਅਦ ਸ਼ੁੱਧ ਜੀ.ਐੱਸ.ਟੀ. ਕੁਲੈਕਸ਼ਨ 3.3 ਫੀਸਦੀ ਵਧ ਕੇ 1.54 ਲੱਖ ਕਰੋੜ ਰੁਪਏ ਹੋ ਗਿਆ ਹੈ। ਨਵੰਬਰ 'ਚ ਜੀ.ਐੱਸ.ਟੀ. ਕੁਲੈਕਸ਼ਨ 8.5 ਫੀਸਦੀ ਦੇ ਸਾਲਾਨਾ ਵਾਧੇ ਨਾਲ 1.82 ਲੱਖ ਕਰੋੜ ਰੁਪਏ ਰਿਹਾ। ਅਪ੍ਰੈਲ 2024 'ਚ ਹੁਣ ਤੱਕ ਦਾ ਸਭ ਤੋਂ ਵੱਧ ਕੁਲੈਕਸ਼ਨ 2.10 ਲੱਖ ਕਰੋੜ ਰੁਪਏ ਰਿਹਾ।

GST ਰੈਵੇਨਿਊ 'ਚ ਵਾਧਾ

ਘਰੇਲੂ ਲੈਣ-ਦੇਣ ਤੋਂ ਜੀ.ਐੱਸ.ਟੀ. ਮਾਲੀਆ ਮਹੀਨੇ ਦੌਰਾਨ 9.4 ਫੀਸਦੀ ਵਧ ਕੇ 1.40 ਲੱਖ ਕਰੋੜ ਰੁਪਏ ਹੋ ਗਿਆ, ਜਦੋਂ ਕਿ ਦਰਾਮਦਾਂ 'ਤੇ ਟੈਕਸਾਂ ਤੋਂ ਆਮਦਨ ਲਗਭਗ 6 ਫੀਸਦੀ ਵਧ ਕੇ 42,591 ਕਰੋੜ ਰੁਪਏ ਹੋ ਗਈ। ਇਸ ਮਹੀਨੇ ਦੌਰਾਨ 19,259 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 8.9 ਫੀਸਦੀ ਘੱਟ ਹੈ। ਰਿਫੰਡ ਐਡਜਸਟ ਕਰਨ ਤੋਂ ਬਾਅਦ ਸ਼ੁੱਧ ਜੀ.ਐੱਸ.ਟੀ. ਕੁਲੈਕਸ਼ਨ 11 ਫੀਸਦੀ ਵਧ ਕੇ 1.63 ਲੱਖ ਕਰੋੜ ਰੁਪਏ ਹੋ ਗਿਆ।

ਅਕਤੂਬਰ ਵਿੱਚ 1.87 ਲੱਖ ਕਰੋੜ ਰੁਪਏ ਦਾ ਜੀ.ਐੱਸ.ਟੀ. ਕਲੈਕਸ਼ਨ ਹੋਇਆ ਸੀ, ਜੋ 9 ਫੀਸਦੀ ਦੀ ਸਾਲਾਨਾ ਵਾਧਾ ਦਰ ਨਾਲ ਦੂਜਾ ਸਭ ਤੋਂ ਵਧੀਆ ਜੀ.ਐੱਸ.ਟੀ. ਕੁਲੈਕਸ਼ਨ ਸੀ। ਅਪ੍ਰੈਲ 2024 ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਜੀ.ਐੱਸ.ਟੀ. ਕੁਲੈਕਸ਼ਨ 2.10 ਲੱਖ ਕਰੋੜ ਰੁਪਏ ਸੀ।

2017 'ਚ ਲਾਗੂ ਕੀਤਾ ਗਿਆ ਸੀ GST

ਪੁਰਾਣੀ ਅਸਿੱਧੇ ਟੈਕਸ ਪ੍ਰਣਾਲੀ ਨੂੰ ਬਦਲਦੇ ਹੋਏ, 1 ਜੁਲਾਈ, 2017 ਨੂੰ ਦੇਸ਼ ਭਰ ਵਿੱਚ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀ.ਐੱਸ.ਟੀ.) ਲਾਗੂ ਕੀਤਾ ਗਿਆ ਸੀ। ਇਸ ਨੂੰ ਆਜ਼ਾਦੀ ਤੋਂ ਬਾਅਦ ਦੇਸ਼ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਮੰਨਿਆ ਜਾ ਰਿਹਾ ਹੈ। ਕੇਂਦਰ ਸਰਕਾਰ ਮੁਤਾਬਕ 7 ਸਾਲ ਪਹਿਲਾਂ ਲਾਗੂ ਹੋਏ ਜੀ.ਐੱਸ.ਟੀ. ਨੇ ਦੇਸ਼ ਦੇ ਲੋਕਾਂ 'ਤੇ ਟੈਕਸ ਦਾ ਬੋਝ ਘੱਟ ਕਰਨ 'ਚ ਮਦਦ ਕੀਤੀ ਹੈ।


author

Rakesh

Content Editor

Related News