ਇਕਾਨਮੀ ਦੇ ਮੋਰਚੇ ’ਤੇ ਆਈ ਬੁਰੀ ਖਬਰ, 6.4 ਫ਼ੀਸਦੀ ਰਹਿ ਸਕਦੀ ਹੈ GDP

Wednesday, Jan 08, 2025 - 12:07 PM (IST)

ਇਕਾਨਮੀ ਦੇ ਮੋਰਚੇ ’ਤੇ ਆਈ ਬੁਰੀ ਖਬਰ, 6.4 ਫ਼ੀਸਦੀ ਰਹਿ ਸਕਦੀ ਹੈ GDP

ਨਵੀਂ ਦਿੱਲੀ (ਭਾਸ਼ਾ) - ਦੇਸ਼ ਨੂੰ ਇਕਾਨਮੀ ਦੇ ਮੋਰਚੇ ’ਤੇ ਬੁਰੀ ਖਬਰ ਮਿਲੀ ਹੈ। ਮੌਜੂਦਾ ਵਿੱਤੀ ਸਾਲ 2024-25 ’ਚ ਦੇਸ਼ ਦੀ ਜੀ. ਡੀ. ਪੀ. (ਕੁੱਲ ਘਰੇਲੂ ਉਤਪਾਦ) 6.4 ਫ਼ੀਸਦੀ ਰਹਿ ਸਕਦੀ ਹੈ। ਇਹ ਅੰਦਾਜ਼ਾ ਸਰਕਾਰ ਦਾ ਹੈ, ਜੋ ਕਿ ਰਾਸ਼ਟਰੀ ਅੰਕੜਾ ਦਫਤਰ ਭਾਵ ਐੱਨ. ਐੱਸ. ਓ. ਵੱਲੋਂ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ :     ਦੁਨੀਆ ਦੇ ਉਹ ਦੇਸ਼ ਜਿੱਥੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾ ਕੇ ਵੀ ਕਰ ਸਕਦੇ ਹੋ ਪੜ੍ਹਾਈ

ਖਾਸ ਗੱਲ ਤਾਂ ਇਹ ਹੈ ਕਿ ਬੀਤੇ ਵਿੱਤੀ ਸਾਲ ’ਚ ਦੇਸ਼ ਦੀ ਜੀ. ਡੀ. ਪੀ. 8.2 ਫੀਸਦੀ ਦੇਖਣ ਨੂੰ ਮਿਲੀ ਸੀ। ਜੇ ਐੱਨ. ਐੱਸ. ਓ. ਦਾ ਅੰਦਾਜ਼ਾ ਸਹੀ ਰਹਿੰਦਾ ਹੈ ਤਾਂ ਬੀਤੇ ਵਿੱਤੀ ਸਾਲ ਦੇ ਮੁਕਾਬਲੇ ਦੇਸ਼ ਦਾ ਮੌਜੂਦਾ ਵਿੱਤੀ ਸਾਲ ਦਾ ਵਾਧਾ ਕਾਫ਼ੀ ਘੱਟ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ :     ਵਾਹਨਾਂ ਲਈ ਲਾਗੂ ਹੋਵੇਗਾ 'ਐਂਡ ਆਫ ਲਾਈਫ ਵਹੀਕਲ' ਨਿਯਮ , ਹਰ ਸਟੇਕਹੋਲਡਰ ਹੋਵੇਗਾ ਜ਼ਿੰਮੇਵਾਰ

ਰਾਸ਼ਟਰੀ ਅੰਕੜਾ ਦਫਤਰ (ਐੱਨ. ਐੱਸ. ਓ.) ਨੇ ਵਿੱਤੀ ਸਾਲ 2024-25 ਲਈ ਨੈਸ਼ਨਲ ਇਨਕਮ ਦਾ ਪਹਿਲਾ ਅਗਾਊਂ ਅੰਦਾਜ਼ਾ ਜਾਰੀ ਕਰਦਿਆਂ ਕਿਹਾ ਕਿ ਅਸਲ ਜੀ. ਡੀ. ਪੀ. ਦੇ ਇਸ ਵਿੱਤੀ ਸਾਲ ’ਚ 6.4 ਫ਼ੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਹੈ। ਵਿੱਤੀ ਸਾਲ 2023-24 ਲਈ ਜੀ. ਡੀ. ਪੀ. ਵਾਧੇ ਦਾ ਅਸਥਾਈ ਅੰਦਾਜ਼ਾ 8.2 ਫੀਸਦੀ ਰਹਿਣ ਦੀ ਗੱਲ ਕਹੀ ਗਈ ਹੈ। ਐੱਨ. ਐੱਸ. ਓ. ਦਾ ਚਾਲੂ ਵਿੱਤੀ ਸਾਲ ਲਈ ਜੀ. ਡੀ. ਪੀ. ਵਾਧੇ ਦਾ ਅੰਦਾਜ਼ਾ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਦਾਜ਼ੇ ਤੋਂ ਘੱਟ ਹੈ।

ਇਹ ਵੀ ਪੜ੍ਹੋ :     ਕੀ ਤੁਹਾਡਾ ਵੀ ਹੈ HDFC 'ਚ ਖ਼ਾਤਾ, ਨਵੇਂ ਸਾਲ 'ਚ ਬੈਂਕ ਨੇ ਦਿੱਤੀ ਖ਼ੁਸ਼ਖ਼ਬਰੀ

ਆਰ. ਬੀ. ਆਈ. ਨੇ ਲਾਇਆ ਸੀ ਇਹ ਅੰਦਾਜ਼ਾ

ਜੇ ਗੱਲ ਪਹਿਲੀ ਤਿਮਾਹੀ ਦੀ ਕਰੀਏ ਤਾਂ ਦੇਸ਼ ਦੀ ਵਾਧਾ ਦਰ 6.7 ਫ਼ੀਸਦੀ ਦੇਖਣ ਨੂੰ ਮਿਲੀ ਸੀ, ਜਦੋਂ ਕਿ ਦੂਜੀ ਤਿਮਾਹੀ ’ਚ ਇਹ ਦਰ ਘਟ ਕੇ 5.4 ਫ਼ੀਸਦੀ ’ਤੇ ਆ ਗਈ ਸੀ, ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ। ਹਾਲਾਂਕਿ ਤੀਜੀ ਤਿਮਾਹੀ ’ਚ ਵਾਧਾ ਦਰ ਵਧਣ ਦੀ ਉਮੀਦ ਹੈ।

ਆਰ. ਬੀ. ਆਈ. ਨੇ ਵਿੱਤੀ ਸਾਲ 2024-25 ’ਚ ਜੀ. ਡੀ. ਪੀ. ਦੇ 6.6 ਫ਼ੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਪ੍ਰਗਟਾਇਆ ਹੈ।

ਇਹ ਵੀ ਪੜ੍ਹੋ :     ਤੁਹਾਡੇ ਵੀ ਖ਼ਾਤੇ 'ਚੋਂ ਕੱਟੇ ਗਏ ਹਨ ਪੈਸੇ ਤਾਂ ਪੜ੍ਹ ਲਓ ਇਹ ਖ਼ਬਰ, SC ਦੇ ਆ ਗਏ ਨਵੇਂ ਹੁਕਮ  

ਉੱਥੇ ਹੀ, ਦੂਜੀਆਂ ਸੰਸਥਾਵਾਂ ਵੀ ਭਾਰਤ ਦੀ ਜੀ. ਡੀ. ਪੀ. ਨੂੰ ਲੈ ਕੇ 7 ਫ਼ੀਸਦੀ ਤੋਂ ਹੇਠਾਂ ਰਹਿਣ ਦਾ ਅੰਦਾਜ਼ਾ ਲਾ ਚੁੱਕੀਆਂ ਹਨ। ਖਾਸ ਗੱਲ ਤਾਂ ਇਹ ਹੈ ਕਿ 1 ਫਰਵਰੀ ਨੂੰ ਦੇਸ਼ ਦਾ ਬਜਟ ਆਉਣ ਵਾਲਾ ਹੈ। ਅਜਿਹੇ ’ਚ ਐੱਨ. ਐੱਸ. ਓ. ਦਾ ਇਹ ਅੰਦਾਜ਼ਾ ਕਾਫ਼ੀ ਮਾਅਨੇ ਰੱਖਦਾ ਹੈ। ਨਾਲ ਹੀ ਫਰਵਰੀ ਦੇ ਪਹਿਲੇ ਹਫਤੇ ’ਚ ਆਰ. ਬੀ. ਆਈ. ਦੀ ਨੀਤੀਗਤ ਮੀਟਿੰਗ ਵੀ ਹੋਣੀ ਹੈ। ਉਸ ਦੇ ਅੰਦਾਜ਼ੇ ’ਤੇ ਵੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News