ਮੰਦੀ ਦੇ ਬਾਵਜੂਦ, ਭਾਰਤ ਦੁਨੀਆ ''ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣਿਆ ਰਹੇਗਾ : ਚੰਦਰਸ਼ੇਖਰਨ

Sunday, Jan 05, 2025 - 03:23 PM (IST)

ਮੰਦੀ ਦੇ ਬਾਵਜੂਦ, ਭਾਰਤ ਦੁਨੀਆ ''ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣਿਆ ਰਹੇਗਾ : ਚੰਦਰਸ਼ੇਖਰਨ

ਨਵੀਂ ਦਿੱਲੀ- ਟਾਟਾ ਗਰੁੱਪ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਸਾਲ ਵਿਕਾਸ ਦਰ 'ਚ ਮੰਦੀ ਦੇ ਬਾਵਜੂਦ ਭਾਰਤ ਦੁਨੀਆ 'ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣਿਆ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਵਿਸ਼ਵ 'ਚ ਤਿੰਨ ਪ੍ਰਮੁੱਖ ਤਬਦੀਲੀਆਂ ਹੋ ਰਹੀਆਂ ਹਨ, ਜਿਸ 'ਚ ਨਵਿਆਉਣਯੋਗ ਊਰਜਾ 'ਚ ਤਬਦੀਲੀ, ਗਲੋਬਲ ਸਪਲਾਈ ਚੇਨ ਗਤੀਸ਼ੀਲਤਾ 'ਚ ਤਬਦੀਲੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸ਼ਾਮਲ ਹਨ, ਭਾਰਤ ਦੀਆਂ ਸ਼ਕਤੀਆਂ ਦੇ ਅਨੁਸਾਰ ਅੱਗੇ ਵਧ ਰਹੇ ਹਨ। ਚੇਨਈ 'ਚ ਐੱਨ.ਆਈ.ਟੀ. ਤ੍ਰਿਚੀ ਦੀ ਗਲੋਬਲ ਐਲੂਮਨੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਚੰਦਰਸ਼ੇਖਰਨ ਨੇ ਕਿਹਾ ਕਿ ਭਾਰਤੀ ਵਿਕਾਸ 'ਚ ਮੰਦੀ ਅਸਥਾਈ ਹੈ ਅਤੇ ਇਹ ਵਧੇਗੀ। ਉਨ੍ਹਾਂ ਕਿਹਾ,''ਭਾਰਤੀ ਅਰਥਵਿਵਸਥਾ ਬਹੁਤ ਮਜ਼ਬੂਤ ਹੈ। ਇਸ ਸਾਲ ਵਾਧੇ 'ਚ ਨਰਮੀ ਦੇ ਬਾਵਜੂਦ ਅਸੀਂ ਕਿਸੇ ਵੀ ਹੋਰ ਦੇਸ਼ ਦੀ ਤੁਲਨਾ 'ਚ ਬਿਹਤਰ ਵਿਕਾਸ ਕਰਨਾ ਜਾਰੀ ਰੱਖਾਂਗੇ। ਅਸੀਂ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਾਂਗੇ।'' ਉਨ੍ਹਾਂ ਸੰਕੇਤ ਦਿੱਤਾ ਕਿ ਦੇਸ਼ ਅਜੇ ਵੀ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ। 

ਇਹ ਵੀ ਪੜ੍ਹੋ : 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਆਨਲਾਈਨ ਲੱਗਣਗੀਆਂ ਕਲਾਸਾਂ

ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ 2025 'AI ਲਈ ਇਕ ਮਹੱਤਵਪੂਰਨ ਸਾਲ' ਹੋਣ ਜਾ ਰਿਹਾ ਹੈ, ਇਸ ਸਾਲ ਦੌਰਾਨ ਛੋਟੇ ਭਾਸ਼ਾ ਮਾਡਲ (ਐੱਸ.ਐੱਲ.ਐੱਮ.) 'ਚ ਭਾਰੀ ਨਿਵੇਸ਼ ਹੋਣ ਦੀ ਉਮੀਦ ਹੈ, ਜਦੋਂ ਕਿ ਵੱਡੇ ਭਾਸ਼ਾ ਮਾਡਲ (ਐੱਲ.ਐੱਲ.ਐੱਮ.) ਵੀ ਆਪਣੀ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ,''ਛੋਟੇ ਭਾਸ਼ਾ ਮਾਡਲਾਂ ਦੀ ਡੂੰਘੀ ਭੂਮਿਕਾ ਹੋਵੇਗੀ, ਕਿਉਂਕਿ ਉਹ ਘੱਟ ਊਰਜਾ ਦੀ ਖਪਤ ਕਰਨਗੇ, ਘੱਟ ਲਾਗਤ ਲੈਣਗੇ ਅਤੇ ਤੇਜ਼ੀ ਨਾਲ ਨਤੀਜੇ ਦੇਣਗੇ। ਮੈਨੂੰ ਲੱਗਦਾ ਹੈ ਕਿ ਏ.ਆਈ. ਲਈ ਇਹ ਇਕ ਮਹੱਤਵਪੂਰਨ ਸਾਲ ਹੋਣ ਜਾ ਰਿਹਾ ਹੈ।'' ਚੰਦਰਸ਼ੇਖਰਨ ਨੇ ਕਿਹਾ,''ਅੱਗੇ ਚੱਲ ਕੇ ਭਾਰਤ ਗਲੋਬਲ ਭੂਮਿਕਾ 'ਚ ਚੀਨੀ ਅਰਥਵਿਵਸਥਾ 'ਚ ਗਿਰਾਵਟ ਦੀ ਵੀ ਪ੍ਰਮੁੱਖ ਭੂਮਿਕਾ ਰਹਿਣ ਦੀ ਉਮੀਦ ਹੈ। ਚੀਨ ਗਲੋਬਲ ਵਿਕਾਸ 'ਚ ਲਗਭਗ 30 ਫੀਸਦੀ ਦਾ ਯੋਗਦਾਨ ਦਿੰਦਾ ਸੀ, ਜੋ ਹੁਣ ਡਿੱਗ ਕੇ 25 ਫੀਸਦੀ ਤੋਂ ਹੇਠਾਂ ਆ ਗਿਆ ਹੈ।'' ਅਨੁਮਾਨ ਹੈ ਕਿ ਅਗਲੇ ਤਿੰਨ ਤੋਂ ਚਾਰ ਸਾਲਾਂ 'ਚ ਇਹ 20 ਫੀਸਦੀ ਜਾਂ ਉਸ ਤੋਂ ਵੀ ਘੱਟ ਹੋ ਜਾਵੇਗਾ। ਉਨ੍ਹਾਂ ਕੋਲ ਮੁੱਦੇ ਹਨ, ਰੀਅਲ ਐਸਟੇਟ ਖੇਤਰ 'ਤੇ ਉਨ੍ਹਾਂ ਦੀ ਬਹੁਤ ਵੱਡੀ ਨਿਰਭਰਤਾ ਹੈ, ਜੋ ਘੱਟ ਹੋ ਰਹੀ ਹੈ ਅਤੇ ਇਸ 'ਚ ਕੁਝ ਸਮਾਂ ਲੱਗੇਗਾ। ਇਸ ਸੰਦਰਭ 'ਚ ਹੋਰ ਸਾਰੇ ਵਾਪਰਕ ਮੌਕਿਆਂ ਨਾਲ, ਸਾਡੇ ਕੋਲ ਇਕ ਜ਼ਬਰਦਸਤ ਮੌਕਾ ਹੈ। ਉਨ੍ਹਾਂ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਸਾਡੀ ਵਿਕਾਸ ਦਰ 'ਚ ਗਿਰਾਵਟ ਜਾਰੀ ਰਹੇਗੀ, ਇਸ 'ਚ ਤੇਜ਼ੀ ਆਈ।'' ਉਨ੍ਹਾਂ ਸੰਕੇਤ ਦਿੱਤਾ ਕਿ ਦੂਜੀ ਤਿਮਾਹੀ ਦੌਰਾਨ ਵਿਕਾਸ 'ਚ ਗਿਰਾਵਟ ਜਨਤਕ ਖਰਚੇ 'ਚ ਕਮੀ ਕਾਰਨ ਸੀ। ਇਸ ਨੂੰ ਠੀਕ ਕਰ ਦਿੱਤਾ ਜਾਵੇਗਾ।''

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News