ਹੁਣ ''ਫੇਸਬੁੱਕ'' ਲਿਆ ਰਹੀ ਆਪਣੀ ਕਰੰਸੀ, ਵਟਸਐਪ ਤੋਂ ਵੀ ਕਰ ਸਕੋਗੇ ਲੈਣ-ਦੇਣ

Saturday, Dec 22, 2018 - 12:53 PM (IST)

ਹੁਣ ''ਫੇਸਬੁੱਕ'' ਲਿਆ ਰਹੀ ਆਪਣੀ ਕਰੰਸੀ, ਵਟਸਐਪ ਤੋਂ ਵੀ ਕਰ ਸਕੋਗੇ ਲੈਣ-ਦੇਣ

ਨਵੀਂ ਦਿੱਲੀ—ਬਿਟਕੁਆਇਨ ਵਰਗੀ ਕ੍ਰਿਪਟੋਕਰੰਸੀ ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਫੇਸਬੁੱਕ ਵੀ ਹੁਣ ਆਪਣੀ ਡਿਜੀਟਲ ਕਰੰਸੀ ਲਿਆਉਣ ਜਾ ਰਿਹਾ ਹੈ। ਫੇਸਬੁੱਕ ਆਪਣੀ ਡਿਜੀਟਲ ਕਰੰਸੀ ਵਟਸਐਪ ਯੂਜ਼ਰਸ ਨੂੰ ਧਿਆਨ 'ਚ ਰੱਖ ਕੇ ਲਿਆ ਰਿਹਾ ਹੈ। ਬਲਿਊਬਰਗ ਦੀ ਰਿਪੋਰਟ ਮੁਤਾਬਕ ਭਾਰਤ 'ਚ ਹੋਣ ਵਾਲੀ ਛੋਟੀ-ਮੋਟੀ ਪੇਮੈਂਟਸ ਨੂੰ ਦੇਖਦੇ ਹੋਏ ਫੇਸਬੁੱਕ ਨੇ ਇਸ ਨੂੰ ਤਿਆਰ ਕੀਤਾ ਹੈ। ਫੇਸਬੁੱਕ ਨੇ ਇਸ ਲਈ ਸਭ ਤਰ੍ਹਾਂ ਦੀ ਤਿਆਰੀ ਪੂਰੀ ਕਰ ਲਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਸਾਲ 'ਤੇ ਫੇਸਬੁੱਕ ਅਤੇ ਵਟਸਐਪ ਯੂਜ਼ਰਸ ਨੂੰ ਇਸ ਨਵੀਂ ਕਰੰਸੀ ਦਾ ਤੋਹਫਾ ਮਿਲ ਸਕਦਾ ਹੈ। 

PunjabKesari
ਰਿਪੋਰਟ ਮੁਤਾਬਕ ਫੇਸਬੁੱਕ ਦੀ ਡਿਜੀਟਲ ਕਰੰਸੀ ਦਾ ਨਾਂ 'ਸਟੇਬਲਕੁਆਇਨ' ਹੋਵੇਗਾ। ਫੇਸਬੁੱਕ ਦੀ ਡਿਜੀਟਲ ਕਰੰਸੀ ਡਾਲਰ ਨਾਲ ਜੁੜੀ ਹੋਵੇਗੀ। ਰਿਪੋਰਟ ਮੁਤਾਬਕ ਬਿਟਕੁਆਇਨ ਵਰਗੀ ਹੋਰ ਡਿਜੀਟਲ ਕਰੰਸੀ ਦੀ ਤੁਲਨਾ 'ਚ ਫੇਸਬੁੱਕ ਜ਼ਿਆਦਾ ਸਥਿਰ ਹੋਵੇਗੀ।

PunjabKesari
ਵਰਣਨਯੋਗ ਹੈ ਕਿ ਸਾਲ ਦੀ ਸ਼ੁਰੂਆਤ 'ਚ ਕ੍ਰਿਪਟੋਕਰੰਸੀ ਦੇ ਵਿਗਿਆਨ 'ਤੇ ਪਾਬੰਦੀ ਲਗਾਉਣ ਨੂੰ ਲੈ ਕੇ ਫੇਸਬੁੱਕ ਵਿਵਾਦਾਂ 'ਚ ਘਿਰ ਗਿਆ ਸੀ।

PunjabKesari
ਲੈਣ-ਦੇਣ ਕਰਨਾ ਹੋਵੇਗਾ ਆਸਾਨ
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਯੂਜ਼ਰਸ ਫੇਸਬੁੱਕ ਦੀ ਨਵੀਂ ਕਰੰਸੀ ਦੇ ਰਾਹੀਂ ਵਟਸਐਪ ਤੋਂ ਵੀ ਲੈਣ-ਦੇਣ ਕਰ ਸਕਣਗੇ। ਵਟਸਐਪ ਦਾ ਮਾਲਕਾਨਾ ਹੱਕ ਕਿਉਂਕਿ ਹੁਣ ਫੇਸਬੁੱਕ ਦੇ ਹੀ ਕੋਲ ਹੈ, ਤਾਂ ਇਸ ਕਰੰਸੀ ਦੀ ਵਰਤੋਂ ਵਟਸਐਪ ਨਾਲ ਜੁੜੇ ਯੂਜ਼ਰਸ ਵੀ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਏਸ਼ੀਆ 'ਚ ਵਟਸਐਪ ਦੇ 20 ਕਰੋੜ ਤੋਂ ਜ਼ਿਆਦਾ ਯੂਜ਼ਰਸ ਹਨ।


author

Aarti dhillon

Content Editor

Related News