ਹੂਤੀ ਵਿਦ੍ਰੋਹੀਆਂ ਦੇ ਹਮਲੇ ਦੇ ਬਾਵਜੂਦ 3.12 ਫੀਸਦੀ ਵਧੀ ਬਰਾਮਦ, ਵਪਾਰ ਘਾਟੇ ’ਚ ਆਈ ਕਮੀ

Friday, Feb 16, 2024 - 10:41 AM (IST)

ਹੂਤੀ ਵਿਦ੍ਰੋਹੀਆਂ ਦੇ ਹਮਲੇ ਦੇ ਬਾਵਜੂਦ 3.12 ਫੀਸਦੀ ਵਧੀ ਬਰਾਮਦ, ਵਪਾਰ ਘਾਟੇ ’ਚ ਆਈ ਕਮੀ

ਨਵੀਂ ਦਿੱਲੀ (ਭਾਸ਼ਾ) – ਦਸੰਬਰ 2023 ਦੇ ਮੁਕਾਬਲੇ ਜਨਵਰੀ 2024 ਵਿਚ ਭਾਰਤ ਦੇ ਵਪਾਰ ਘਾਟੇ (ਟਰੇਡ ਡੈਫੀਸਿਟ) ਵਿਚ ਕਮੀ ਆਈ ਹੈ। ਜਨਵਰੀ ਵਿਚ ਵਪਾਰ ਘਾਟਾ 17.49 ਅਰਬ ਡਾਲਰ ਰਿਹਾ ਹੈ ਜੋ ਦਸੰਬਰ 2023 ਵਿਚ 19.9 ਅਰਬ ਡਾਲਰ ਰਿਹਾ ਸੀ। ਜਨਵਰੀ 2023 ਵਿਚ ਵਪਾਰ ਘਾਟਾ 17.03 ਅਰਬ ਡਾਲਰ ਰਿਹਾ ਸੀ। ਹੂਤੀ ਵਿਦ੍ਰੋਹੀਆਂ ਦੇ ਲਾਲ ਸਾਗਰ ਵਿਚ ਭਾਰਤੀ ਜਹਾਜ਼ਾਂ ’ਤੇ ਹਮਲੇ ਦੇ ਬਾਵਜੂਦ ਭਾਰਤ ਦਾ ਐਕਸਪੋਰਟ ਵਧਿਆ ਹੈ।

ਇਹ ਵੀ ਪੜ੍ਹੋ :    ਕਿਸਾਨ ਅੰਦੋਲਨ 2.0 : ਹਰਿਆਣਾ ਪੁਲਸ ਵਲੋਂ ਚੰਡੀਗੜ੍ਹ-ਦਿੱਲੀ ਰੂਟ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ

ਵਪਾਰ ਮੰਤਰਾਲਾ ਨੇ ਟਰੇਡ ਡਾਟਾ ਜਾਰੀ ਕੀਤਾ ਹੈ, ਜਿਸ ਦੇ ਮੁਤਾਬਕ ਜਨਵਰੀ 2024 ਵਿਚ ਮਰਕੇਂਡਾਈਜ਼ ਐਕਸਪੋਰਟ 3.12 ਫੀਸਦੀ ਦੇ ਉਛਾਲ ਨਾਲ 36.92 ਅਰਬ ਡਾਲਰ ਰਿਹਾ ਹੈ ਜਦ ਕਿ ਜਨਵਰੀ 2023 ਵਿਚ 35.8 ਅਰਬ ਡਾਲਰ ਰਿਹਾ ਸੀ। ਦਸੰਬਰ 2023 ਵਿਚ ਮਰਕੇਂਡਾਈਜ਼ ਐਕਸਪੋਰਟ 38.45 ਅਰਬ ਡਾਲਰ ਰਿਹਾ ਹੈ। ਜਨਵਰੀ 2024 ਵਿਚ ਮਰਕੇਂਡਾਈਜ਼ ਇੰਪੋਰਟ 54.41 ਅਰਬ ਡਾਲਰ ਦਾ ਰਿਹਾ ਹੈ ਜੋ ਕਿ ਜਨਵਰੀ 2023 ਦੇ ਮੁਕਾਬਲੇ 3 ਫੀਸਦੀ ਵੱਧ ਹੈ। ਦਸੰਬਰ 2023 ਵਿਚ ਮਰਕੇਂਡਾਈਜ਼ ਇੰਪੋਰਟ 58.25 ਅਰਬ ਡਾਲਰ ਦਾ ਰਿਹਾ ਸੀ ਯਾਨੀ ਦਸੰਬਰ 2023 ਦੇ ਮੁਕਾਬਲੇ ਜਨਵਰੀ 2024 ਵਿਚ ਇੰਪੋਰਟ ਘਟਿਆ ਹੈ।

ਇਹ ਵੀ ਪੜ੍ਹੋ :   ਸ਼ਨੀਵਾਰ ਨੂੰ ਵੀ ਖੁੱਲ੍ਹੇਗਾ ਸ਼ੇਅਰ ਬਾਜ਼ਾਰ ,  ਡਿਜ਼ਾਸਟਰ ਰਿਕਵਰੀ ਸਾਈਟ ਦੀ ਹੋਵੇਗੀ ਲਾਈਵ

ਡਾਟਾ ਮੁਤਾਬਕ ਜਨਵਰੀ 2024 ਵਿਚ ਸਰਵਿਸਿਜ਼ ਦਾ ਐਕਸਪੋਰਟ 32.80 ਅਰਬ ਡਾਲਰ ਦਾ ਰਿਹਾ ਹੈ ਜਦ ਕਿ ਇੰਪੋਰਟ 16.05 ਅਰਬ ਡਾਲਰ ਦਾ ਰਿਹਾ ਸੀ। ਜਨਵਰੀ ਵਿਚ ਮਰਕੇਂਡਾਈਜ਼ ਅਤੇ ਸਰਵਿਸਿਜ਼ ਨੂੰ ਮਿਲਾ ਕੇ ਕੁੱਲ ਐਕਸਪੋਰਟ 69.72 ਅਰਬ ਡਾਲਰ ਦਾ ਰਿਹਾ ਹੈ ਜਦ ਕਿ ਇੰਪੋਰਟ ਦਾ ਅੰਕੜਾ 70.46 ਅਰਬ ਡਾਲਰ ਰਿਹਾ ਹੈ। ਵਿੱਤੀ ਸਾਲ 2023-24 ਦੇ ਅਪ੍ਰੈਲ ਤੋਂ ਜਨਵਰੀ ਦੌਰਾਨ ਭਾਰਤ ਦੀ ਬਰਾਮਦ ਘਟ ਕੇ 353.92 ਬਿਲੀਅਨ ਡਾਲਰ ਦੀ ਰਹਿ ਗਈ ਹੈ। ਹਾਲਾਂਕਿ ਇਸ ਮਿਆਦ ਵਿਚ ਇੰਪੋਰਟ ’ਚ ਵੀ ਗਿਰਾਵਟ ਆਈ ਹੈ ਅਤੇ ਇਹ 6.71 ਫੀਸਦੀ ਘਟ ਕੇ 561.12 ਬਿਲੀਅਨ ਡਾਲਰ ਰਿਹਾ ਹੈ। ਇਸ ਕਾਰਨ ਵਪਾਰ ਘਾਟਾ ਅਪ੍ਰੈਲ ਤੋਂ ਜਨਵਰੀ ਦੌਰਾਨ 10 ਫੀਸਦੀ ਘਟ ਕੇ 207 ਅਰਬ ਡਾਲਰ ਰਿਹਾ ਹੈ।

ਵਪਾਰ ਸਕੱਤਰ ਸੁਨੀਲ ਬਰਥਵਾਲ ਨੇ ਇਸ ਡਾਟਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲਾਲ ਸਾਗਰ ਦੇ ਸੰਕਟ, ਵਿਕਸਿਤ ਅਰਥਵਿਵਸਥਾਵਾਂ ਵਿਚ ਮੰਦੀ ਅਤੇ ਕਮੋਡਿਟੀ ਦੀਆਂ ਕੀਮਤਾਂ ਵਿਚ ਗਿਰਾਵਟ ਅਤੇ ਗਲੋਬਲ ਅਨਿਸ਼ਚਿਤਤਾਵਾਂ ਦੇ ਬਾਵਜੂਦ ਅਸੀਂ ਹਾਂਪੱਖੀ ਗ੍ਰੋਥ ਦਰਜ ਕੀਤੀ ਹੈ।

ਇਹ ਵੀ ਪੜ੍ਹੋ :   ਕਿਸਾਨ ਅੰਦੋਲਨ 2.0 : ਹਰਿਆਣਾ ਪੁਲਸ ਵਲੋਂ ਚੰਡੀਗੜ੍ਹ-ਦਿੱਲੀ ਰੂਟ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News