ਜੀ. ਐੱਸ. ਟੀ. ''ਤੇ ਸਰਕਾਰ ਦੇ ਦਾਅਵਿਆਂ ਨੂੰ ਬਰਾਮਦਕਾਰਾਂ ਨੇ ਦੱਸਿਆ ਗਲਤ

Thursday, Dec 07, 2017 - 12:59 AM (IST)

ਨਵੀਂ ਦਿੱਲੀ-ਭਾਵੇਂ ਹੀ ਸਰਕਾਰ ਦਾਅਵਾ ਕਰ ਰਹੀ ਹੈ ਕਿ ਜੀ. ਐੱਸ. ਟੀ. 'ਚ ਬਰਾਮਦਕਾਰਾਂ ਨੂੰ ਆਨਲਾਈਨ ਰੀਫੰਡ ਮਿਲਣਾ ਸ਼ੁਰੂ ਹੋ ਗਿਆ ਪਰ ਉਸ ਦੀ ਹਕੀਕਤ ਕੁਝ ਹੋਰ ਹੀ ਹੈ। ਬਰਾਮਦਕਾਰਾਂ ਅਨੁਸਾਰ ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਵੀ ਰੀਫੰਡ ਅਜੇ ਤੱਕ ਨਹੀਂ ਮਿਲ ਸਕਿਆ ਹੈ, ਜਦਕਿ ਸਰਕਾਰ ਨੇ ਕਿਹਾ ਕਿ 6ਏ ਅਤੇ ਜੀ. ਐੱਸ. ਟੀ. ਆਰ-3ਬੀ ਫਾਈਲ ਕਰਨ ਦੇ 7 ਦਿਨ ਬਾਅਦ ਰੀਫੰਡ ਮਿਲ ਜਾਵੇਗਾ।
6500 ਕਰੋੜ ਦਾ ਰੀਫੰਡ ਲਟਕਿਆ : ਜੁਲਾਈ ਤੋਂ ਅਕਤੂਬਰ ਦਾ ਆਈ. ਜੀ. ਐੱਸ. ਟੀ. ਰੀਫੰਡ ਸ਼ਿਪਿੰਗ ਬਿੱਲ ਅਨੁਸਾਰ 6500 ਕਰੋੜ ਰੁਪਏ ਅਤੇ ਇਨਪੁਟ ਟੈਕਸ ਕ੍ਰੈਡਿਟ ਦੀ ਅਮਾਊਂਟ ਕਰੀਬ 30 ਕਰੋੜ ਰੁਪਏ ਹੈ। ਸਰਕਾਰ ਨੇ ਬਰਾਮਦਕਾਰਾਂ ਨੂੰ ਆਈ. ਜੀ. ਐੱਸ. ਟੀ. ਰੀਫੰਡ ਅਤੇ ਇਨਪੁਟ ਟੈਕਸ ਕ੍ਰੈਡਿਟ ਲਈ ਟੇਬਲ 6ਏ ਅਤੇ ਜੀ. ਐੱਸ. ਟੀ. ਆਰ-3ਬੀ ਫਾਈਲ ਕਰਨ ਲਈ ਕਿਹਾ ਸੀ ਪਰ ਬਰਾਮਦਕਾਰਾਂ ਦਾ ਕਹਿਣਾ ਹੈ ਕਿ ਪੋਰਟਲ 'ਤੇ ਟੇਬਲ 6ਏ ਅਤੇ ਜੀ. ਐੱਸ. ਟੀ. ਆਰ.-3ਬੀ ਫਾਈਲ ਕਰਨ ਤੋਂ ਬਾਅਦ ਵੀ ਰੀਫੰਡ ਨਹੀਂ ਮਿਲ ਰਿਹਾ ਹੈ।
ਬਰਾਮਦਕਾਰਾਂ ਦਾ ਦਾਅਵਾ, ਨਹੀਂ ਮਿਲਿਆ ਰੀਫੰਡ : ਐਕਸਪੋਰਟ ਪ੍ਰਮੋਸ਼ਨ ਕੌਂਸਲ ਫਾਰ ਹੈਂਡੀਕਰਾਫਟ (ਈ. ਪੀ. ਸੀ. ਐੱਚ.) ਦੇ ਚੇਅਰਮੈਨ ਓਮ ਪ੍ਰਕਾਸ਼ ਪ੍ਰਹਿਲਾਦ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਰੀਫੰਡ ਮਿਲਣਾ ਸ਼ੁਰੂ ਹੋ ਗਿਆ ਹੈ ਪਰ ਅਜਿਹਾ ਨਹੀਂ ਹੈ। ਐਕਸਪੋਰਟ ਇੰਡਸਟਰੀ ਨੂੰ ਅਜੇ ਤੱਕ ਰੀਫੰਡ ਮਿਲਣਾ ਸ਼ੁਰੂ ਨਹੀਂ ਹੋਇਆ ਹੈ। ਕਾਰੋਬਾਰੀਆਂ ਦੇ ਪੋਰਟਲ 'ਤੇ ਟੇਬਲ 6ਏ ਅਤੇ ਜੀ. ਐੱਸ. ਟੀ. ਆਰ.-3ਬੀ ਫਾਈਲ ਕਰਨ 'ਤੇ ਰੀਫੰਡ ਬਰਾਮਦਕਾਰਾਂ ਦੇ ਖਾਤੇ 'ਚ ਸ਼ੋਅ ਨਹੀਂ ਕਰ ਰਿਹਾ ਹੈ। ਪ੍ਰਹਿਲਾਦ ਨੇ ਕਿਹਾ ਕਿ ਅਜੇ ਵੀ ਕਈ ਬਰਾਮਦਕਾਰਾਂ ਦੇ ਜੀ. ਐੱਸ. ਟੀ. ਪੋਰਟਲ 'ਤੇ ਰੀਫੰਡ ਅਤੇ ਟੇਬਲ 6ਏ ਹੀ ਨਹੀਂ ਭਰੇ ਜਾ ਰਹੇ ਹਨ ਕਿਉਂਕਿ ਪੋਰਟਲ ਦਾ ਸਿਸਟਮ ਵੀ ਕੰਮ ਨਹੀਂ ਕਰ ਰਿਹਾ ਹੈ।
ਕਾਰੋਬਾਰ ਦਾ ਹੋ ਰਿਹੈ ਨੁਕਸਾਨ : ਹੈਂਡੀਕਰਾਫਟ ਬਰਾਮਦਕਾਰ ਰਾਜ ਕੁਮਾਰ ਮਲਹੋਤਰਾ ਨੇ ਕਿਹਾ ਕਿ ਸਰਕਾਰ ਨੇ ਵੀ ਮੰਨਿਆ ਹੈ ਕਿ ਜੀ. ਐੱਸ. ਟੀ. ਪੋਰਟਲ 'ਚ ਪ੍ਰਾਬਲਮ ਹੈ ਤਾਂ ਸਰਕਾਰ ਪਹਿਲਾਂ ਇਸ ਸਮੱਸਿਆ ਨੂੰ ਖਤਮ ਕਰੇ ਕਿਉਂਕਿ ਕਸਟਮ ਦੇ ਅਧਿਕਾਰੀ ਵੀ ਮੰਨ ਰਹੇ ਹਨ ਕਿ ਕਸਟਮ ਦੇ ਬਿੱਲ 'ਚ ਪ੍ਰਾਬਲਮ ਨਹੀਂ ਹੈ ਪਰ ਜੀ. ਐੱਸ. ਟੀ. ਪੋਰਟਲ 'ਤੇ ਆਈ. ਜੀ. ਐੱਸ. ਟੀ. ਨਾਲ ਮਿਸਮੈਚ ਦਿਖਾ ਰਿਹਾ ਹੈ।


Related News