ਬਰਾਮਦ ਦੇ ਮੋਰਚੇ ''ਤੇ ਚੰਗੀ ਖ਼ਬਰ, ਨਵੰਬਰ ਦੇ ਪਹਿਲੇ ਹਫ਼ਤੇ ਇੰਨੀ ਵਧੀ

Tuesday, Nov 10, 2020 - 11:32 PM (IST)

ਬਰਾਮਦ ਦੇ ਮੋਰਚੇ ''ਤੇ ਚੰਗੀ ਖ਼ਬਰ, ਨਵੰਬਰ ਦੇ ਪਹਿਲੇ ਹਫ਼ਤੇ ਇੰਨੀ ਵਧੀ

ਨਵੀਂ ਦਿੱਲੀ– ਦੇਸ਼ ਦੇ ਬਰਾਮਦ ਕਾਰੋਬਾਰ ’ਚ ਸੁਧਾਰ ਆਉਣ ਦੇ ਸੰਕੇਤ ਦਿਖਾਈ ਦੇਣ ਲੱਗੇ ਹਨ। ਨਵੰਬਰ ਦੇ ਪਹਿਲੇ ਹਫ਼ਤੇ ’ਚ 6.75 ਅਰਬ ਡਾਲਰ ਦੀ ਬਰਾਮਦ ਕੀਤੀ ਗਈ, ਜੋ ਕਿ ਸਾਲਾਨਾ ਆਧਾਰ ’ਤੇ 22.47 ਫ਼ੀਸਦੀ ਵਾਧੇ ਨੂੰ ਦਰਸਾਉਂਦੀ ਹੈ। ਇਸ ’ਚ ਦਵਾਈ, ਰਤਨ ਅਤੇ ਗਹਿਣੇ ਅਤੇ ਇੰਜੀਨੀਅਰਿੰਗ ਖੇਤਰ ਦਾ ਮਜ਼ਬੂਤ ਯੋਗਦਾਨ ਰਿਹਾ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਕਿਹਾ।

ਇਕ ਸਾਲ ਪਹਿਲਾਂ ਨਵੰਬਰ ਦੇ ਪਹਿਲੇ ਹਫ਼ਤੇ ’ਚ 5.51 ਅਰਬ ਡਾਲਰ ਦੀ ਬਰਾਮਦ ਕੀਤੀ ਗਈ ਸੀ। ਇਸ ਲਿਹਾਜ ਨਾਲ ਇਸ ਸਾਲ ਨਵੰਬਰ ’ਚ ਇਸ ’ਚ 1.25 ਅਰਬ ਡਾਲਰ ਦਾ ਵਾਧਾ ਦਰਜ ਕੀਤਾ ਗਿਆ ਹੈ। ਫ਼ੀਸਦੀ ’ਚ ਇਹ ਅੰਕੜਾ 22.47 ਫ਼ੀਸਦੀ ਰਿਹਾ ਹੈ।

ਅਧਿਕਾਰੀ ਨੇ ਦੱਸਿਆ ਕਿ 1 ਤੋਂ 7 ਨਵੰਬਰ ਦੌਰਾਨ ਦਰਾਮਦ 13.64 ਫ਼ੀਸਦੀ ਵਧ ਕੇ 9.30 ਅਰਬ ਡਾਲਰ ਰਿਹਾ ਜੋ ਕਿ ਇਕ ਸਾਲ ਪਹਿਲਾਂ ਇਸੇ ਮਿਆਦ ’ਚ 8.19 ਅਰਬ ਡਾਲਰ ਰਿਹਾ ਸੀ। ਦਰਾਮਦ ’ਚ ਪੈਟਰੋਲੀਅਮ ਨੂੰ ਛੱਡ ਕੇ ਹੋਰ ਸਾਮਾਨਾਂ ਦੀ ਦਰਾਮਦ 23.37 ਫ਼ੀਸਦੀ ਵਧੀ ਹੈ। ਵਪਾਰ ਘਾਟੇ ਦੀ ਜੇਕਰ ਗੱਲ ਕੀਤੀ ਜਾਏ ਤਾਂ ਇਹ 2.55 ਅਰਬ ਡਾਲਰ ਰਿਹਾ। ਦਵਾਈ, ਰਤਨ ਅਤੇ ਗਹਿਣਿਆਂ ਦੀ ਬਰਾਮਦ ਸਮੀਖਿਆ ਅਧੀਨ ਮਿਆਦ ’ਚ ਲੜੀਵਾਰ 32 ਫ਼ੀਸਦੀ ਵੱਧ ਕੇ 13.91 ਕਰੋੜ ਡਾਲਰ, 88.8 ਫ਼ੀਸਦੀ ਵੱਧ ਕੇ 336.07 ਕਰੋੜ ਡਾਲਰ ’ਤੇ ਰਿਹਾ। ਇਸ ਤਰ੍ਹਾਂ ਇੰਜੀਨੀਅਰਿੰਗ ਦੀ ਬਰਾਮਦ 16.7 ਫ਼ੀਸਦੀ ਵਧ ਕੇ 21.51 ਕਰੋੜ ਡਾਲਰ ’ਤੇ ਪਹੁੰਚ ਗਿਆ। ਇਸ ਦੌਰਾਨ ਅਮਰੀਕਾ, ਹਾਂਗਕਾਂਗ ਅਤੇ ਸਿੰਗਾਪੁਰ ਨੂੰ ਬਰਾਮਦ ’ਚ ਲੜੀਵਾਰ 54 ਫ਼ੀਸਦੀ, 176 ਫੀਸਦੀ ਅਤੇ 91 ਫ਼ੀਸਦੀ ਵਾਧਾ ਦਰਜ ਕੀਤਾ ਗਿਆ।

ਨਵੰਬਰ ਪਹਿਲੇ ਹਫਤੇ ’ਚ ਜਿਨ੍ਹਾਂ ਖੇਤਰਾਂ ਦੇ ਬਰਾਮਦ ਕਾਰੋਬਾਰ ’ਚ ਗਿਰਾਵਟ ਰਹੀ, ਉਨ੍ਹਾਂ ’ਚ ਪੈਟਰੋਲੀਅਮ, ਸਮੁੰਦਰੀ ਉਤਪਾਦ ਅਤੇ ਚਮੜੇ ਦਾ ਸਾਮਾਨ ਪ੍ਰਮੁੱਖ ਰਹੇ। ਦੇਸ਼ ਦੇ ਬਰਾਮਦ ਕਾਰੋਬਾਰ ’ਚ ਸਤੰਬਰ ’ਚ ਵੀ ਵਾਧਾ ਦਰਜ ਕੀਤਾ ਗਿਆ ਸੀ, ਪਰ ਅਕਤੂਬਰ ’ਚ ਇਸ ’ਚ ਫਿਰ ਗਿਰਾਵਟ ਆ ਗਈ ਸੀ।
 


author

Sanjeev

Content Editor

Related News